ਕੋਰੋਨਾਵਾਇਰਸ ਨੂੰ ਲੈ ਕੇ ਬਿਲ ਗੇਟਸ ਨੇ 5 ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ

03/22/2020 1:56:56 AM

ਵਾਸ਼ਿੰਗਟਨ-ਪੂਰੀ ਦੁਨੀਆ ਕੋਰੋਨਵਾਇਰਸ ਦੇ ਕਹਿਰ ਨਾਲ ਪ੍ਰੇਸ਼ਾਨ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ ਵਾਇਰਸ ਦਾ ਅੰਦਾਜ਼ਾ ਕਦੇ ਕਿਸੇ ਨੂੰ ਨਹੀਂ ਸੀ। ਸਾਲ 2015 'ਚ ਇਸ ਵਾਇਰਸ ਨਾਲ ਇਨਫੈਕਟਡ ਨੂੰ ਲੈ ਕੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਭਵਿੱਖਵਾਣੀ ਕੀਤੀ ਸੀ ਪਰ ਉਨ੍ਹਾਂ ਦੀ ਭਵਿੱਖਵਾਣੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਸਾਲ 2019 'ਚ ਨੈੱਟਫਲਿਕਸ ਨੂੰ ਦਿੱਤੇ ਗਏ ਇਕ ਇੰਟਰਵਿਊ 'ਚ ਵੀ ਗੇਟਸ ਨੇ ਕਿਹਾ ਸੀ ਕਿ ਇਹ ਮਹਾਮਾਰੀ ਚੀਨ ਦੀ ਮਾਰਕੀਟ ਤੋਂ ਹੀ ਸ਼ੁਰੂ ਹੋਵੇਗੀ ਅਤੇ ਪੂਰੀ ਦੁਨੀਆ ਇਸ ਦਾ ਸ਼ਿਕਾਰ ਹੋਵੇਗੀ ਜੋ ਅੱਜ ਸੱਚ ਦਿਖਾਈ ਦੇ ਰਿਹਾ ਹੈ।

PunjabKesari

ਫੈਲੇਗੀ ਗਲੋਬਲੀ ਮਹਾਮਾਰੀ
ਸਾਲ 2015 'ਚ ਉਨ੍ਹਾਂ ਨੇ ਕਿਹਾ ਸੀ ਕਿ ਕੁਝ ਸਾਲਾਂ ਬਾਅਦ ਇਕ ਗਲੋਬਲੀ ਮਹਾਮਾਰੀ ਫੈਲੇਗੀ। ਇਹ ਲੱਖਾਂ ਲੋਕਾਂ ਦੀ ਜਾਨ ਲਵੇਗੀ ਅਤੇ ਵਿਸ਼ਵ ਦੀ ਅਰਥਵਿਵਸਥਾ ਨੂੰ ਵੀ ਵੱਡੇ ਪੈਮਾਨੇ 'ਤੇ ਪ੍ਰਭਾਵਿਤ ਕਰੇਗੀ। ਇਹ ਵਾਇਰਸ ਦੂਜੇ ਵਿਸ਼ਵ ਯੁੱਧ 'ਚ ਮਾਰੇ ਗਏ ਲੋਕਾਂ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਵੇਗਾ ਅਤੇ ਹੋਰ ਨੁਕਸਾਨ ਪਹੁੰਚਾਵੇਗਾ। ਉਨ੍ਹਾਂ ਨੇ ਇਹ ਗੱਲਾਂ 2015 'ਚ ਇਕ ਪ੍ਰੋਗਰਾਮ ਦੌਰਾਨ ਦੱਸੀਆਂ ਸਨ। ਫਿਲਹਾਲ ਦੁਨੀਆਭਰ 'ਚ ਕੋਰੋਨਾਵਾਇਰਸ ਨਾਲ 2 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹਨ ਅਤੇ ਇਸ ਦੀ ਚਪੇਟ 'ਚ ਆਉਣ ਕਾਰਣ 10 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦਿਨੀਂ ਦੁਨੀਆ ਦੇ ਹਾਲਾਤ ਦੂਜੇ ਵਿਸ਼ਵ ਯੁੱਧ ਅਤੇ ਸਾਲ 1918 'ਚ ਫੈਲੇ ਸਪੈਨਿਸ਼ ਫਲੂ ਵਰਗੇ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਮੀਰ ਦੇਸ਼ਾਂ ਨੇ ਇਸ ਦਿਸ਼ਾ 'ਚ ਤੁਰੰਤ ਹੀ ਕਦਮ ਚੁੱਕ ਲਿਆ ਅਤੇ ਯੁੱਧ ਪੱਧਰ 'ਤੇ ਤਿਆਰੀ ਕਰ ਲਈ ਤਾਂ ਉਹ ਕੋਰੋਨਾਵਇਰਸ ਦੇ ਇਨਫੈਕਟਡ ਨਾਲ ਆਪਣੇ-ਆਪ ਨੂੰ ਬਚਾ ਸਕਣਗੇ ਨਹੀਂ ਤਾਂ ਇਸ ਸਥਿਤੀ 'ਚ ਨਤੀਜੇ ਘਾਤਕ ਹੀ ਹੋਣਗੇ।

PunjabKesari

ਯੁੱਧ ਤੋਂ ਜ਼ਿਆਦਾ ਖਤਰਨਾਕ ਵਾਇਰਸ
ਗੇਟਸ ਨੇ ਕਿਹਾ ਕਿ ਜੇਕਰ ਅਗਲੇ ਕੁਝ ਦਹਕਿਆਂ 'ਚ ਕੋਈ ਵੀ ਚੀਜ਼ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਮਾਰਦੀ ਹੈ ਤਾਂ ਇਹ ਇਕ ਯੁੱਧ ਦੀ ਜਗ੍ਹਾ ਇਕ ਜ਼ਿਆਦਾਤਰ ਇਨਫੈਕਟਡ ਵਾਇਰਸ ਹੋਣ ਦੀ ਸੰਭਾਵਨਾ ਹੈ। ਗੇਟਸ ਨੇ ਕਿਹਾ ਕਿ ਹਾਲ ਹੀ 'ਚ ਇਬੋਲਾ ਵਾਇਰਸ ਦੇ ਕਹਿਰ ਤੋਂ ਬਾਅਦ ਹੀ ਗਲੋਬਲੀ ਮਹਾਮਾਰੀ ਦੀ ਸੰਭਾਵਨਾ ਸਰਕਾਰਾਂ ਦੁਆਰਾ ਅਣਦੇਖੀ ਕੀਤੀ ਗਈ ਸੀ। ਇਬੋਲਾ ਨੇ 2013 ਤੋਂ 2016 ਵਿਚਾਲੇ ਪੱਛਮੀ ਅਫਰੀਕਾ 'ਚ 11,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ। ਗੇਟਸ ਨੇ ਕਿਹਾ ਕਿ ਉਸ ਸਮੇਂ ਦੁਨੀਆ ਦੇ ਬਾਕੀ ਦੇਸ਼ ਖੁਸ਼ਕਿਸਮਤੀ ਸਨ ਜਿਨ੍ਹਾਂ ਨੂੰ ਇਬੋਲਾ ਦੇ ਕਹਿਰ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ, ਇਹ ਉਸ ਸਮੇਂ ਪੱਛਮੀ ਅਫਰੀਕਾ ਤਕ ਸੀਮਿਤ ਸੀ। ਉਨ੍ਹਾਂ ਨੇ ਕਿਹਾ ਕਿ ਇਬੋਲਾ ਦੀ ਇਕ ਇਹ ਵੀ ਖਾਸੀਅਤ ਸੀ ਕਿ ਉਹ ਸ਼ਹਿਰੀ ਖੇਤਰਾਂ 'ਚ ਨਹੀਂ ਫੈਲਿਆ ਸੀ।

PunjabKesari

ਮਹਾਮਾਰੀ ਸਭ ਤੋਂ ਵੱਡਾ ਜ਼ੋਖਿਮ
ਉਨ੍ਹਾਂ ਨੇ ਕਿਹਾ ਕਿ ਜੇਕਰ ਮਹਾਮਾਰੀ ਨੂੰ ਲੈ ਕੇ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਬਦਤਰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕੁਝ ਵੀ ਸੋਚਦੇ ਹੋ ਜੋ ਲੱਖਾਂ ਲੋਕਾਂ ਦੀ ਜਾਨ ਲੈ ਸਕਦਾ ਹੈ, ਤਾਂ ਇਕ ਮਹਾਮਾਰੀ ਸਾਡਾ ਸਭ ਤੋਂ ਵੱਡਾ ਜ਼ੋਖਿਮ ਹੈ। ਮੌਜੂਦਾ ਸਮੇਂ 'ਚ ਕੋਰੋਨਵਾਇਰਸ ਦੇ ਕਹਿਰ ਨੂੰ ਦੇਖ ਰਹੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸੱਪ ਅਤੇ ਚਮਗਾੜਦ ਤੋਂ ਆਉਂਦਾ ਹੈ। 

PunjabKesari

ਵਿਗਿਆਨੀ ਖੋਜ ਰਹੇ ਹਨ ਟੀਕਾ
ਹਰੇਕ ਦਿਨ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਹਾਂਗਕਾਂਗ ਅਤੇ ਚੀਨ ਦੇ ਵਿਗਿਆਨੀ ਇਸ ਵਾਇਰਸ ਦੀ ਵੈਕਸੀਨ ਲੱਭਣ ਅਤੇ ਵਰਤੋਂ ਲਈ ਇਸ ਦਾ ਪ੍ਰੀਖਣ ਕਰਨ 'ਚ ਲੱਗੇ ਹੋਏ ਹਨ। ਵਰਤਮਾਨ ਮਹਾਮਾਰੀ ਦੇ ਬਾਰੇ 'ਚ ਪੁੱਛੇ ਜਾਣ 'ਤੇ, ਗੇਟਸ ਨੇ ਸਾਰਿਆਂ ਨੂੰ 'ਸ਼ਾਤ ਰਹਿਣ' ਦੀ ਅਪੀਲ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਹਾਲ ਦੇ ਕੁਝ ਦਿਨ ਬਹੁਤ ਖਤਰਨਾਕ ਹਨ। ਅਜਿਹੇ 'ਚ ਸਾਵਧਾਨੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਦ ਤਕ ਇਸ ਬੀਮਾਰੀ ਦਾ ਟਿਕਾ ਵਿਕਸਿਤ ਨਹੀਂ ਕੀਤਾ ਜਾਂਦਾ ਉਸ ਵੇਲੇ ਤਕ ਇਸ ਤੋਂ ਬਚਾਅ ਹੀ ਜ਼ਰੂਰੀ ਹੈ।

 

 

ਇਹ ਵੀ ਪੜ੍ਹੋ :-

ਕੋਰੋਨਾਵਾਇਰਸ ਕਾਰਣ iPhone ਦੀ ਖਰੀਦ ਨੂੰ ਲੈ ਕੇ ਐਪਲ ਨੇ ਕੀਤਾ ਇਹ ਐਲਾਨ

ਕੋਰੋਨਾ ਦਾ ਅਸਰ, ਗੂਗਲ ਨੇ ਕੈਂਸਲ ਕੀਤਾ ਸਭ ਤੋਂ ਵੱਡਾ ਈਵੈਂਟ

ਵਟਸਐਪ ਦੇ ਇਕ ਫਰਜ਼ੀ ਮੈਸੇਜ ਕਾਰਣ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ

ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ

ਟਰੇਨ ਦੇ AC 3 ਤੋਂ ਵੀ ਸਸਤਾ ਹੋਇਆ ਹਵਾਈ ਜਹਾਜ਼ ਦਾ ਕਿਰਾਇਆ


Karan Kumar

Content Editor

Related News