ਬਿਲਾਵਲ ਭੁੱਟੋ ਦੀ ਧਮਕੀ ਦੇ ਬਾਅਦ ਸੰਕਟ ''ਚ ਪਾਕਿਸਤਾਨ ਸਰਕਾਰ
Saturday, Apr 19, 2025 - 04:14 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਸਰਕਾਰ ਦੇ ਵਿਵਾਦਪੂਰਨ ਨਹਿਰ ਪ੍ਰੋਜੈਕਟ ਦੀ ਆਲੋਚਨਾ ਕੀਤੀ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਯੋਜਨਾ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਉਹ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੇ। ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਲਈ ਪੀ.ਪੀ.ਪੀ ਦਾ ਸਮਰਥਨ ਜ਼ਰੂਰੀ ਹੈ। ਅਜਿਹੇ ਵਿੱਚ ਭੁੱਟੋ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਦੀ ਗੱਠਜੋੜ ਸਰਕਾਰ 'ਤੇ ਸੰਕਟ ਦੇ ਬੱਦਲ ਛਾ ਗਏ ਹਨ।
ਭੁੱਟੋ ਨੇ ਦੇਸ਼ ਦੇ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਸੰਘੀ ਸਰਕਾਰ ਨੂੰ ਆਪਣੇ ਵਿਵਾਦਪੂਰਨ ਨਹਿਰੀ ਪ੍ਰੋਜੈਕਟ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਪੀ.ਪੀ.ਪੀ ਤੁਹਾਡੇ (ਪਾਕਿਸਤਾਨ ਮੁਸਲਿਮ ਲੀਗ-ਨਵਾਜ਼) ਨਾਲ ਕੰਮ ਨਹੀਂ ਕਰ ਸਕਦੀ। ਵਿਵਾਦਪੂਰਨ ਪ੍ਰੋਜੈਕਟ ਰਾਜਨੀਤਿਕ ਸਹਿਯੋਗੀ ਪੀ.ਪੀ.ਪੀ ਅਤੇ ਪੀ.ਐਮ.ਐਲ-ਐਨ ਵਿਚਕਾਰ ਵਿਵਾਦ ਦਾ ਇੱਕ ਵੱਡਾ ਮੁੱਦਾ ਬਣ ਗਿਆ ਹੈ।ਭੁੱਟੋ ਨੇ ਕਿਹਾ, 'ਅਸੀਂ ਸ਼ਹਿਬਾਜ਼ ਸ਼ਰੀਫ ਨੂੰ ਇੱਕ ਵਾਰ ਨਹੀਂ ਸਗੋਂ ਦੋ ਵਾਰ ਪ੍ਰਧਾਨ ਮੰਤਰੀ ਬਣਾਇਆ ਅਤੇ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਨੂੰ ਧਮਕੀਆਂ ਨਾਲ ਡਰਾ ਸਕਦੇ ਹੋ?' ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰੋਜੈਕਟ ਖੇਤੀਬਾੜੀ ਖੇਤਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਲਹਿੰਦੇ ਪੰਜਾਬ 'ਚ ਕੰਬੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
ਭੁੱਟੋ ਨੇ ਕਿਹਾ, 'ਸ਼ੇਰ ਪਾਰਟੀ' ਦੀ ਹਰ ਪਹਿਲ ਕਿਸਾਨ ਵਿਰੋਧੀ ਹੈ। ਕਣਕ ਘੁਟਾਲੇ ਨੇ ਸਾਡੇ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਤਬਾਹ ਕਰ ਦਿੱਤਾ ਹੈ। ਬਿਲਾਵਲ ਨੇ ਕਿਹਾ, 'ਸਰਕਾਰ ਨੂੰ ਕਿਸੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ। ਮੈਂ ਪਿੱਛੇ ਨਹੀਂ ਹਟਾਂਗਾ। ਮੈਂ ਲੋਕਾਂ ਦੇ ਨਾਲ ਖੜ੍ਹਾ ਹਾਂ। ਬਿਲਾਵਲ ਨੇ ਆਖਰੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੰਘੀ ਸਰਕਾਰ ਵਿਵਾਦਪੂਰਨ ਨਹਿਰੀ ਪ੍ਰੋਜੈਕਟਾਂ ਨੂੰ ਵਾਪਸ ਨਹੀਂ ਲੈਂਦੀ ਹੈ, ਤਾਂ ਪੀ.ਪੀ.ਪੀ ਹੁਣ ਗੱਠਜੋੜ ਦਾ ਹਿੱਸਾ ਨਹੀਂ ਰਹੇਗੀ। ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਵਿਵਾਦਪੂਰਨ ਨਹਿਰ ਦਾ ਮੁੱਦਾ ਇੱਕ ਮੈਗਾਪ੍ਰੋਜੈਕਟ ਹੈ ਜਿਸਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੇ 2023 ਵਿੱਚ ਕੀਤਾ ਸੀ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਸਦੀਆਂ ਕੁਝ ਇਕਪਾਸੜ ਨੀਤੀਆਂ ਸੰਘ 'ਤੇ "ਗੰਭੀਰ ਦਬਾਅ" ਪਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।