ਪਾਕਿ ਮੰਤਰੀ ਦਾ ਵੱਡਾ ਕਬੂਲਨਾਮਾ, ਇਮਰਾਨ ਸਰਕਾਰ ਨੇ ਕਰਵਾਇਆ ਸੀ ਪੁਲਵਾਮਾ ਹਮਲਾ (ਵੀਡੀਓ)

Thursday, Oct 29, 2020 - 06:52 PM (IST)

ਇਸਲਾਮਾਬਾਦ : ਪਾਕਿਸਤਾਨ ਨੇ ਅਖੀਰ ਕਬੂਲ ਕਰ ਲਿਆ ਹੈ ਕਿ ਜੰਮੂ-ਕਸ਼ਮੀਰ ਵਿਚ ਹੋਏ ਪੁਲਵਾਮਾ ਹਮਲੇ ਵਿਚ ਉਸ ਦਾ ਹੱਥ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਖਾਨ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿਚ ਇਸ ਹਮਲੇ ਨੂੰ ਵੱਡੀ ਸਫਲਤਾ ਦੱਸਿਆ ਹੈ। 24 ਘੰਟੇ ਦੇ ਅੰਦਰ ਪਾਕਿਸਤਾਨ ਵਲੋਂ ਇਹ ਦੂਜਾ ਵੱਡਾ ਖੁਲਾਸਾ ਹੈ।

ਪਾਕਿਸਤਾਨੀ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਸੰਸਦ ਵਿਚ ਕਿਹਾ ਕਿ ਪੁਲਵਾਮਾ ਵਿਚ ਹਮਲਾ ਇਮਰਾਨ ਸਰਕਾਰ ਨੇ ਕਰਵਾਇਆ ਸੀ। ਅਸੀਂ ਹਿੰਦੂਸਤਾਨ ਨੂੰ ਅੰਦਰ ਦਾਖਲ ਹੋ ਕੇ ਮਾਰਿਆ ਹੈ। ਪੁਲਵਾਮਾ ਵਿਚ ਜੋ ਸਾਡੀ ਸਫਲਤਾ ਹੈ, ਉਹ ਇਮਰਾਨ ਸਰਕਾਰ ਦੀ ਅਗਵਾਈ ਵਿਚ ਪੂਰੇ ਪਾਕਿਸਤਾਨ ਵਲੋਂ ਸਾਡੀ ਕੌਮ ਦੀ ਸਫਲਤਾ ਹੈ। ਫਵਾਦ ਚੌਧਰੀ ਪੀ.ਐੱਮ.ਐੱਲ.-ਐੱਨ. ਸੰਸਦ ਅਯਾਜ ਸਾਦਿਕ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਜਵਾਬ ਦੇ ਰਹੇ ਸਨ।

ਚੌਧਰੀ ਨੇ ਕਿਹਾ ਕਿ ਅਯਾਜ ਸਾਦਿਕ ਸਾਹਿਬ ਨੇ ਬੁੱਧਵਾਰ ਨੂੰ ਇਥੇ ਗੱਲ ਕੀਤੀ। ਅਯਾਜ ਨੇ ਸੰਸਦ ਵਿਚ ਇੰਨੀ ਸਫਾਈ ਨਾਲ ਝੂਠ ਬੋਲਿਆ ਕਿ ਝੂਠਾ ਵਿਅਕਤੀ ਵੀ ਕੀ ਗੱਲ ਕਰੇਗਾ। ਬੁੱਧਵਾਰ ਨੂੰ ਅਯਾਜ ਕਹਿ ਰਹੇ ਸਨ ਕਿ ਹਿੰਦੁਸਤਾਨ ਹਮਲਾ ਕਰਨ ਵਾਲਾ ਹੈ, ਇਹ ਸੋਚਕੇ ਕੁਰੈਸ਼ੀ ਦੀਆਂ ਲੱਤਾਂ ਕੰਬ ਰਹੀਆਂ ਸਨ। ਇਸ ਦਾਅਵੇ ਨੂੰ ਚੌਧਰੀ ਨੇ ਸੰਸਦ ਵਿਚ ਝੂਠਾ ਕਰਾਰ ਦਿੱਤਾ। ਇਹ ਹੀ ਨਹੀਂ, ਉਨ੍ਹਾਂ ਨੇ ਬੜੇ ਆਤਮਵਿਸ਼ਵਾਸ ਨਾਲ ਸੰਸਦ ਵਿਚ ਦੱਸ ਦਿੱਤਾ ਕਿ ਪਾਕਿਸਤਾਨ ਨੇ ਭਾਰਤ ਨੂੰ ਅੰਦਰ ਦਾਖਲ ਹੋ ਕੇ ਮਾਰਿਆ ਹੈ। ਉਹ ਇਥੇ ਹੀ ਨਹੀਂ ਰੁਕੇ ਤੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਵਿਚ ਜੋ ਸਾਡੀ ਸਫਲਤਾ ਹੈ, ਉਹ ਇਮਰਾਨ ਖਾਨ ਦੀ ਅਗਵਾਈ ਵਿਚ ਪੂਰੇ ਦੇਸ਼ ਦੀ ਸਫਲਤਾ ਹੈ। ਉਸ ਦੇ ਹਿੱਸੇਦਾਰ ਤੁਸੀਂ ਵੀ ਹੋ। ਹਾਲਾਂਕਿ, ਇਸ ਵਿਚਾਲੇ ਸੰਸਦ ਵਿਚ ਸਪੀਕਰ ਨੇ ਚੌਧਰੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।

ਪੁਲਵਾਮਾ ਹਮਲੇ ਵਿਚ 40 ਜਵਾਨ ਸ਼ਹੀਦ ਹੋਏ ਸਨ
ਦੱਸ ਦਈਏ ਕਿ ਪਿਛਲੇ ਸਾਲ 14 ਫਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਆਈ.ਈ.ਡੀ. ਨਾਲ ਭਰੀ ਇਕ ਕਾਰ ਦੀ ਵਰਤੋਂ ਕੀਤੀ ਸੀ, ਜਿਸ ਨੂੰ ਸੀ.ਆਰ.ਪੀ.ਐੱਫ. ਜਵਾਨਾਂ ਦੇ ਕਾਫਿਲੇ ਵਿਚ ਦਾਖਲ ਕਰ ਦਿੱਤਾ ਸੀ। ਇਸ ਹਮਲੇ ਦੀ ਜ਼ਿੰਮੇਦਾਰੀ ਪਾਕਿਸਤਾਨ ਬੇਸਡ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

ਇਸ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਰ 'ਤੇ ਪਾਕਿਸਤਾਨ ਨੇ ਸਵਿਕਾਰ ਕੀਤਾ ਸੀ ਕਿ ਉਹ ਡਰਿਆ ਹੋਇਆ ਸੀ। ਪਾਕਿਸਤਾਨ ਦੇ ਸੰਸਦ ਅਯਾਜ ਸਾਦਿਰ ਨੇ ਆਪਣੇ ਦੇਸ਼ ਦੀ ਸੰਸਦ ਵਿਚ ਖੁਲਾਸਾ ਕੀਤਾ ਕਿ ਅਭਿਨੰਦਨ ਦੀ ਰਿਹਾਈ ਨਹੀਂ ਹੋਣ 'ਤੇ ਭਾਰਤ, ਪਾਕਿਸਤਾਨ 'ਤੇ ਹਮਲੇ ਲਈ ਤਿਆਰ ਬੈਠਾ ਸੀ। ਸਾਦਿਕ ਨੇ ਸੰਸਦ ਵਿਚ ਦੱਸਿਆ ਸੀ ਕਿ ਵਿਦੇਸ਼ ਮੰਤਰੀ ਐੱਸ.ਐੱਮ. ਕੁਰੈਸ਼ੀ ਨੇ ਪੀਪੀਪੀ, ਪੀ.ਐੱਮ.ਐੱਲ.-ਐੱਨ. ਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਸੰਸਦੀ ਨੇਤਾਵਾਂ ਦੇ ਨਾਲ ਇਕ ਬੈਠਕ ਵਿਚ ਅਭਿਨੰਦਨ ਨੂੰ ਮੁਕਤ ਕਰਾਉਣ ਦੇ ਲਈ ਕਿਹਾ ਸੀ। ਉਸ ਵੇਲੇ ਵਿਰੋਧੀ ਧਿਰ ਨੇ ਅਭਿਨੰਦਨ ਸਣੇ ਸਾਰੇ ਮੁੱਦਿਆਂ 'ਤੇ ਸਰਕਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ। 

ਇਹ ਵੀ ਪੜ੍ਹੋ: ਪਾਕਿ ਸਾਂਸਦ ਦਾ ਦਾਅਵਾ, ਭਾਰਤ ਦੇ ਹਮਲੇ ਦੇ ਡਰ ਨਾਲ ਹੋਈ ਅਭਿਨੰਦਨ ਦੀ ਰਿਹਾਈ (ਵੀਡੀਓ)


Baljit Singh

Content Editor

Related News