UAE ''ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ

Sunday, Apr 24, 2022 - 06:15 PM (IST)

UAE ''ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ

ਆਬੂ ਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂਏਈ)  ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਇੱਕ ਸ਼ਾਪਿੰਗ ਮਾਲ ਤੋਂ ਲੱਖਾਂ ਰੁਪਏ ਜਿੱਤਣ ਦਾ ਮੌਕਾ ਮਿਲ ਰਿਹਾ ਹੈ। ਆਬੂ ਧਾਬੀ ਸਥਿਤ ਸ਼ਾਪਿੰਗ ਮਾਲ ਚਲਾਉਣ ਵਾਲੀ ਦਿੱਗਜ ਕੰਪਨੀ ਲੁਲੂ ਗਰੁੱਪ ਇੰਟਰਨੈਸ਼ਨਲ ਨੇ ਆਪਣੀ 'ਮਾਲ ਮਿਲੀਅਨੇਅਰ' (Mall Millionaire) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਖਰੀਦਦਾਰ 10 ਲੱਖ ਦਿਰਹਮ, ਲਗਭਗ 2 ਕਰੋੜ ਰੁਪਏ ਜਿੱਤ ਸਕਦੇ ਹਨ। 23 ਅਪ੍ਰੈਲ ਤੋਂ 6 ਅਗਸਤ ਤੱਕ, ਖਰੀਦਦਾਰ ਅਬੂ ਧਾਬੀ ਅਤੇ ਅਲ-ਏਨ ਵਿੱਚ ਸਥਿਤ ਨੌਂ ਮਾਲਾਂ ਵਿੱਚੋਂ ਕਿਸੇ ਵੀ ਵਿੱਚ 200 ਦਿਰਹਮ ਕਰਨ 'ਤੇ ਇੱਕ ਰੈਫਲ ਡਰਾਅ ਲਈ ਯੋਗ ਹੋਣਗੇ।

ਲੁਲੂ ਗਰੁੱਪ ਇੰਟਰਨੈਸ਼ਨਲ ਦੇ ਮਾਲ ਡਿਵੈਲਪਮੈਂਟ ਐਂਡ ਮੈਨੇਜਮੈਂਟ ਡਿਵੀਜ਼ਨ ਵੱਲੋਂ ਦੋ ਸਾਲਾਂ ਦੇ ਵਕਫੇ ਬਾਅਦ ਮਾਲ ਮਿਲੀਅਨੇਅਰ ਸੀਜ਼ਨ 2 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੈਗਾ ਇਨਾਮ ਤੋਂ ਇਲਾਵਾ, 25 ਹਜ਼ਾਰ ਦਿਰਹਮ (520,510 ਰੁਪਏ) ਦੀ ਰਕਮ ਲਈ 14 ਹਫ਼ਤਾਵਾਰੀ ਡਰਾਅ ਹੋਣਗੇ। ਇਸ ਮੁਹਿੰਮ ਦੇ ਆਖਰੀ ਦਿਨ, ਮਾਲ ਵਿੱਚ ਆਯੋਜਿਤ ਵੱਖ-ਵੱਖ ਖੇਡਾਂ ਅਤੇ ਸਮਾਗਮਾਂ ਰਾਹੀਂ ਖਰੀਦਦਾਰਾਂ ਨੂੰ 1.5 ਲੱਖ ਦਿਰਹਮ (3,123,064 ਰੁਪਏ) ਦੇ ਇਨਾਮ ਅਤੇ ਤੋਹਫ਼ੇ ਕੂਪਨ ਦਿੱਤੇ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਡਾਕਟਰ ਨੇ UAE ਦਾ ਪਹਿਲਾ ਬਾਲ ਰੋਗ ਬੋਨ ਮੈਰੋ ਸਫਲਤਾਪੂਰਵਕ ਕੀਤਾ ਟ੍ਰਾਂਸਪਲਾਂਟ (ਤਸਵੀਰਾਂ)

10 ਅਗਸਤ ਨੂੰ ਹੋਵੇਗਾ ਲੱਕੀ ਡ੍ਰਾ
ਲਾਈਨ ਇਨਵੈਸਟਮੈਂਟਸ ਐਂਡ ਪ੍ਰਾਪਰਟੀ ਦੇ ਡਾਇਰੈਕਟਰ ਵਾਜੇਬ ਖੌਰੀ ਨੇ ਕਿਹਾ ਕਿ ਮਾਲ ਮਿਲੀਅਨੇਅਰ ਦਾ ਇਹ ਸੀਜ਼ਨ ਪਹਿਲੇ ਸੀਜ਼ਨ ਨਾਲੋਂ ਬਿਹਤਰ ਹੋਵੇਗਾ। ਸਾਡਾ ਉਦੇਸ਼ ਕੋਰੋਨਾ ਮਹਾਮਾਰੀ ਤੋਂ ਬਾਅਦ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਕੇ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ। 10 ਲੱਖ ਦਿਰਹਮ ਦੇ ਲੱਕੀ ਡਰਾਅ ਦਾ ਐਲਾਨ 10 ਅਗਸਤ ਨੂੰ ਕੀਤਾ ਜਾਵੇਗਾ।

ਇੰਝ ਮਿਲੇਗਾ ਲੱਕਾ ਡ੍ਰਾ ਦਾ ਫ਼ਾਇਦਾ
ਆਬੂ ਧਾਬੀ ਦੇ ਸੰਸਕ੍ਰਿਤੀ ਅਤੇ ਸੈਰ-ਸਪਾਟਾ ਵਿਭਾਗ ਦੇ ਰਿਟੇਲ ਪਲੇਟਫਾਰਮ ਨਾਲ ਸਾਂਝੇਦਾਰੀ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਮਾਲ ਵਿੱਚ 200 ਦਿਰਹਮ ਦੀ ਖਰੀਦਦਾਰੀ ਕਰਨ ਵਾਲਿਆਂ ਨੂੰ ਆਪਣੀ ਰਸੀਦ ਕਸਟਮਰ ਕੇਅਰ ਕਾਊਂਟਰ 'ਤੇ ਭੇਜਣੀ ਹੋਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਐਂਟਰੀ ਉਨ੍ਹਾਂ ਨੂੰ ਈ-ਮੇਲ ਅਤੇ ਐਸਐਮਐਸ ਰਾਹੀਂ ਭੇਜੀ ਜਾਵੇਗੀ। ਜੇਤੂਆਂ ਨੂੰ ਫ਼ੋਨ ਰਾਹੀਂ ਜਿੱਤਾਂ ਬਾਰੇ ਸੂਚਿਤ ਕੀਤਾ ਜਾਵੇਗਾ। ਮਾਲ ਨੇ ਇਹ ਛੋਟ ਵੀ ਦਿੱਤੀ ਹੈ ਕਿ ਖਰੀਦਦਾਰ ਆਪਣੇ ਸਾਰੇ ਬਿੱਲ ਇਕੱਠੇ ਭੇਜ ਸਕਦੇ ਹਨ, ਇਸ ਦਾ ਮਤਲਬ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਮਾਲ 'ਚ ਕਿਸੇ ਇਕ ਦੁਕਾਨ ਤੋਂ 200 ਦਿਰਹਮ ਦੀ ਖਰੀਦਦਾਰੀ ਕੀਤੀ ਜਾਵੇ। ਹਾਲਾਂਕਿ, ਵੱਖ-ਵੱਖ ਮਾਲਾਂ ਦੇ ਬਿੱਲ ਇਕੱਠੇ ਨਹੀਂ ਕੀਤੇ ਜਾ ਸਕਦੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News