ਫ਼ੌਜੀ ਕਾਫ਼ਲੇ ''ਤੇ ਵੱਡਾ ਹਮਲਾ ! 19 ਅੱਤਵਾਦੀ ਢੇਰ, 11 ਜਵਾਨਾਂ ਦੀ ਵੀ ਹੋਈ ਮੌਤ
Wednesday, Oct 08, 2025 - 02:20 PM (IST)

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਫ਼ਗਾਨਿਸਤਾਨ ਸਰਹੱਦ ਨੇੜੇ ਹੋਏ ਇਕ ਅੱਤਵਾਦੀ ਧਮਾਕੇ ਕਾਰਨ 9 ਪੈਰਾਮਿਲਟਰੀ ਜਵਾਨ ਤੇ 2 ਹੋਰ ਅਧਿਕਾਰੀਆਂ ਤੋਂ ਇਲਾਵਾ 19 ਅੱਤਵਾਦੀ ਵੀ ਮਾਰੇ ਗਏ ਹਨ।
ਜਾਣਕਾਰੀ ਅਨੁਸਾਰ ਉਕਤ ਹਮਲਾ ਅਫ਼ਗਾਨਿਸਤਾਨ ਬਾਰਡਰ ਨੇੜੇ ਕੁਰਮ ਜ਼ਿਲ੍ਹੇ 'ਚ ਬੁੱਧਾਵਰ ਨੂੰ ਹੋਇਆ, ਜਦੋਂ ਅੱਤਵਾਦੀਆਂ ਨੇ ਇਕ ਫ਼ੌਜੀ ਕਾਫ਼ਿਲੇ ਨੂੰ ਨਿਸ਼ਾਨਾ ਬਣਾਉਣ ਲਈ ਸੜਕ ਦੇ ਦੁਆਲੇ ਬੰਬ ਲਗਾ ਦਿੱਤੇ ਸਨ ਤੇ ਧਮਾਕੇ ਮਗਰੋਂ ਕਾਫ਼ਿਲੇ 'ਤੇ ਗੋਲ਼ੀਆਂ ਵੀ ਚਲਾਈਆਂ ਗਈਆਂ, ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ 19 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਕਾਰਵਾਈ ਦੌਰਾਨ 11 ਜਵਾਨਾਂ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ ਹੈ।
ਜ਼ਿਕਰਯੋਗ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਬਿਤੇ ਕੁਝ ਸਮੇਂ ਤੋਂ ਪਾਕਿਸਤਾਨੀ ਫ਼ੌਜ ਖ਼ਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਚੁੱਕਾ ਹੈ ਤੇ ਇਹ ਸਮੂਹ ਪਾਕਿਸਤਾਨ ਦੀ ਸਰਕਾਰ ਨੂੰ ਹਟਾ ਕੇ ਸਖ਼ਤ ਇਸਲਾਮੀ ਸ਼ਾਸਨ ਕਾਇਮ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ- ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e