ਮੈਕਸੀਕੋ : ਮਾਲ ਗੱਡੀ ਅਤੇ ਬਾਲਣ ਟੈਂਕ ਦੀ ਟੱਕਰ ਨਾਲ ਵੱਡਾ ਧਮਾਕਾ, ਦਰਜਨਾਂ ਘਰਾਂ ''ਚ ਲੱਗੀ ਅੱਗ (ਵੀਡੀਓ)

Friday, Oct 21, 2022 - 02:09 PM (IST)

ਮੈਕਸੀਕੋ ਸਿਟੀ (ਬਿਊਰੋ): ਮੈਕਸੀਕੋ ਦੇ ਰਾਜ ਅਗੁਆਸਕਾਲੀਏਂਟਸ ਵਿੱਚ ਇੱਕ ਮਾਲ ਗੱਡੀ ਅਤੇ ਇੱਕ ਈਂਧਨ ਟੈਂਕ ਦੀ ਟੱਕਰ ਤੋਂ ਬਾਅਦ ਦਰਜਨਾਂ ਘਰਾਂ ਨੂੰ ਅੱਗ ਲੱਗਣ ਦੀ ਖ਼ਬਰ ਹੈ। ਸਥਾਨਕ ਮੀਡੀਆ ਦੇ ਅਨੁਸਾਰ ਮੱਧ ਮੈਕਸੀਕੋ ਵਿੱਚ ਵੀਰਵਾਰ ਨੂੰ ਇੱਕ ਮਾਲ ਗੱਡੀ ਨੇ ਇੱਕ ਈਂਧਨ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕ ਵੱਡੀ ਅੱਗ ਲੱਗ ਗਈ। ਨੇੜਲੇ ਘਰ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ। 

 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਜੀਡੀਪੀ ਵਿਕਾਸ ਹੋਵੇਗਾ ਪ੍ਰਭਾਵਿਤ (ਤਸਵੀਰਾਂ)

ਘਟਨਾ ਤੋਂ ਬਾਅਦ ਸਥਾਨਕ ਸਰਕਾਰ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਹਰਕਤ 'ਚ ਲਿਆਂਦਾ ਅਤੇ ਮੌਕੇ 'ਤੇ ਰਾਹਤ ਕਾਰਜ ਜਾਰੀ ਹਨ। ਫਿਲਹਾਲ ਇਸ ਘਟਨਾ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।ਰਾਜ ਦੇ ਫਾਇਰ ਚੀਫ ਮਿਗੁਏਲ ਮੁਰੀਲੋ ਨੇ ਕਿਹਾ ਕਿ ਟੈਂਕਰ ਦੇ ਓਵਰਪਾਸ ਨਾਲ ਟਕਰਾਉਣ ਅਤੇ ਨੇੜਲੇ ਰਿਹਾਇਸ਼ੀ ਖੇਤਰ ਵਿੱਚ ਅੱਗ ਲੱਗਣ ਤੋਂ ਬਾਅਦ 800 ਤੋਂ 1,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਬਾਲਣ ਵਾਲੇ ਟਰੱਕ ਦੇ ਡਰਾਈਵਰ ਨੇ ਟਰੇਨ ਨੂੰ ਟੱਕਰ ਮਾਰ ਦਿੱਤੀ।


Vandana

Content Editor

Related News