ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

Tuesday, Apr 13, 2021 - 08:22 PM (IST)

ਵਾਸ਼ਿੰਗਟਨ-ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਉਸ ਦੀ ਵੈਕਸੀਨ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਪਹਿਲਾਂ ਐਸਟ੍ਰਾਜੇਨੇਕਾ ਦੀ ਵੈਕਸੀਨ ਨਾਲ ਬਲੱਡ ਕਲਾਟ ਦੇ ਕੇਸ ਸਾਹਮਣੇ ਆਏ। ਹੁਣ ਜਾਨਸਨ ਐਂਡ ਜਾਨਸਨ ਦੇ ਟੀਕੇ ਨਾਲ ਵੀ ਸਮੱਸਿਆਵਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਅਮਰੀਕਾ ਨੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਫਿਲਹਾਲ ਅਸਥਾਈ ਰੋਕ ਲਾ ਦਿੱਤੀ ਹੈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

US FDA ਨੇ ਇਸ ਸੰਬੰਧ 'ਚ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਸਾਵਧਾਨੀ ਵਰਤਦੇ ਹੋਏ ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਫਿਲਹਾਲ ਅਸਥਾਈ ਰੋਕ ਲਾ ਦਿੱਤੀ ਹੈ। ਅਮਰੀਕਾ 'ਚ ਵੈਕਸੀਨ ਲੈਣ ਤੋਂ ਬਾਅਦ ਬਲੱਡ ਕਲਾਟ ਦੇ 6 ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰਸ਼ਾਸਨ ਇਨ੍ਹਾਂ ਦੀ ਸਮੀਖਿਆ ਕਰ ਰਿਹਾ ਹੈ। ਇਹ ਬਲੱਡ ਕਲਾਟ ਦੇ ਮਾਮਲੇ ਕਾਫੀ ਦੁਰਲੱਭ ਹਨ। ਇਸ ਤਰ੍ਹਾਂ ਦੇ ਸਾਈਡ ਇਫੈਕਟ ਆਉਣਾ ਬਹੁਤ ਹੀ ਦੁਰਲੱਭ ਹੈ। ਯੂਰਪੀਨ ਮੈਡੀਸਨਸ ਏਜੰਸੀ ਵੀ ਇਸ ਵੈਕਸੀਨ ਦੀ ਸਮੀਖਿਆ ਕਰਨ 'ਚ ਜੁੱਟੀ ਹੈ।

ਇਹ ਵੀ ਪੜ੍ਹੋ-ਚੀਨ ਕਰੇਗਾ ਕੋਵਿਡ ਵੈਕਸੀਨ 'ਚ 'ਮਿਲਾਵਟ'

ਅਮਰੀਕਾ ਏਜੰਸੀ ਐੱਫ.ਡੀ.ਏ. ਨੇ ਕਿਹਾ ਕਿ ਇਸ ਬਲੱਡ ਕਲਾਟ ਦਾ ਇਲਾਜ ਆਮ ਤੋਂ ਵੱਖ ਹੈ। ਬੁੱਧਵਾਰ ਨੂੰ ਸੀ.ਡੀ.ਸੀ. ਐਡਵਾਈਜਰੀ ਕਮੇਟੀ ਆਫ ਇਮਯੁਨਾਈਜੇਸ਼ਨ ਪ੍ਰੈਕਟਿਕਸ (ਏ.ਸੀ.ਆਈ.ਪੀ.) ਦੀ ਮੀਟਿੰਗ ਬੁਲਾਏਗੀ। ਇਸ ਮੀਟਿੰਗ 'ਚ ਹੁਣ ਤੱਕ ਮਿਲੇ ਕੇਸ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਐੱਫ.ਡੀ.ਏ. ਇਸ ਦੀ ਸਮੀਖਿਆ ਕਰੇਗੀ ਅਤੇ ਨਾਲ ਹੀ ਬਲੱਡ ਕਲਾਟ ਦੇ ਕੇਸਾਂ ਦੀ ਜਾਂਚ ਕਰੇਗੀ। ਜਦ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਤਾਂ ਅਸੀਂ ਇਸ ਵੈਕਸੀਨ ਨੂੰ ਰੋਕਣ ਦਾ ਫੈਸਲਾ ਕਰ ਰਹੇ ਹਾਂ।

ਇਹ ਵੀ ਪੜ੍ਹੋ-ਮੋਟਾਪਾ ਘਟਾਉਣੈ ਤਾਂ ਜਾਣੋਂ ਕਦੋਂ ਪੀਣੀ ਚਾਹੀਦੀ ਹੈ ਕੌਫੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News