'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ ਵੈਕਸੀਨੇਸ਼ਨ'
Wednesday, Apr 14, 2021 - 01:48 AM (IST)
ਬੀਜਿੰਗ-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਚੀਨ ਲਈ ਇਕ ਵੱਡੀ ਚੁਣੌਤੀ ਉਭਰ ਕੇ ਸਾਹਮਣੇ ਆਈ ਹੈ। ਚੀਨ ਨੂੰ ਇਕ ਅਰਬ ਤੋਂ ਵਧੇਰੇ ਲੋਕਾਂ ਦੀ ਵੈਕਸੀਨੇਸ਼ਨ ਕਰਨੀ ਪਵੇਗੀ। ਇਹ ਗੱਲ ਚੀਨ ਦੇ ਇਕ ਸੀਨੀਅਰ ਇਮਿਉਨੋਲਾਜਿਸਟ ਵਿਗਿਆਨੀ ਨੇ ਕਹੀ ਹੈ। ਦੁਨੀਆ ਦੀ ਸਭ ਤੋਂ ਵਧੇਰੇ ਆਬਾਦੀ ਵਾਲੇ ਦੇਸ਼ ਚੀਨ 'ਚ ਮੌਜੂਦਾ 'ਚ ਪੰਜ ਕੋਵਿਡ-19 ਟੀਕੇ ਨੂੰ ਸ਼ਰਤ ਮੁਤਾਬਕ ਐਮਰਜੈਂਸੀ ਸੇਵਾ ਲਈ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਹ ਲੋਕਾਂ ਦੇ ਇਸਤੇਮਾਲ ਲਈ ਮੁਫਤ ਹੈ।
ਇਹ ਵੀ ਪੜ੍ਹੋ-'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'
ਚੀਨ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਮੁੱਖ ਇਮਿਉਨੋਲਾਜਿਸਟ ਵਾਂਗ ਹੁਆਕਿੰਗ ਨੇ ਕਿਹਾ ਕਿ ਟੀਕਾਕਰਨ ਦੀ ਦਰ ਜਿੰਨੀ ਵਧੇਰੇ ਹੋਵੇਗੀ, ਉਨੀ ਹੀ ਮਜ਼ਬੂਤ ਪ੍ਰਤੀਰੋਧ ਸਮਰੱਥ ਹੋਵੇਗੀ। ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਦੰਸਬਰ 2019 'ਚ ਸ਼ੁਰੂ ਹੋਇਆ ਸੀ ਅਤੇ ਪੂਰੀ ਦੁਨੀਆ 'ਚ ਜਨਜੀਵਨ ਨੂੰ ਪ੍ਰਭਾਵਿਤ ਕਰਨ ਦੇ ਕਾਰਣ ਇਸ ਨੇ ਮਹਾਮਾਰੀ ਦਾ ਰੂਪ ਲੈ ਲਿਆ। ਦੇਸ਼ 'ਚ ਜੂਨ ਤੱਕ 40 ਫੀਸਦੀ ਆਬਾਦੀ ਜਾਂ ਕਰੀਬ 56 ਕਰੋੜ ਲੋਕਾਂ ਦਾ ਟੀਕਾਕਰਣ ਕਰਨ ਦਾ ਟੀਚਾ ਹੈ ਜਿਸ ਦੇ ਤਹਿਤ 1.1 ਅਰਬ ਖੁਰਾਕਾਂ ਦਿੱਤੀਆਂ ਜਾਣੀਆਂ ਹਨ। ਸਰਕਾਰੀ 'ਗਲੋਬਲ ਟਾਈਮਜ਼' ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਤੱਕ ਦੇਸ਼ ਭਰ 'ਚ 16.4 ਕਰੋੜ ਲੋਕਾਂ ਨੂੰ ਕੋਵਿਡ-19 ਟੀਕਾ ਲਾਇਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।