ਰੁਜ਼ਗਾਰ ਦੇ ਮੌਰਚੇ 'ਤੇ ਵੱਡਾ ਝਟਕਾ : 6,000 AI ਏਜੰਟ ਨੂੰ ਮਿਲੀ ਨੌਕਰੀ, 45 ਮਿੰਟਾਂ ਦਾ ਕੰਮ 2 ਮਿੰਟਾਂ ’ਚ

Tuesday, Oct 20, 2026 - 12:12 PM (IST)

ਰੁਜ਼ਗਾਰ ਦੇ ਮੌਰਚੇ 'ਤੇ ਵੱਡਾ ਝਟਕਾ : 6,000 AI ਏਜੰਟ ਨੂੰ ਮਿਲੀ ਨੌਕਰੀ, 45 ਮਿੰਟਾਂ ਦਾ ਕੰਮ 2 ਮਿੰਟਾਂ ’ਚ

ਬਿਜ਼ਨੈੱਸ ਡੈਸਕ - ਤਕਨੀਕੀ ਖੇਤਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਹੁਣ ਕੇਵਲ ਕੰਮ ਆਸਾਨ ਬਣਾਉਣ ਤੱਕ ਸੀਮਤ ਨਹੀਂ ਰਹਿ ਗਈ ਹੈ, ਸਗੋਂ ਕੰਪਨੀਆਂ ਇਸ ਦੇ ਜ਼ਰੀਏ ਕੰਮ ਕਰਨ ਦੇ ਪੂਰੇ ਤਰੀਕੇ ਨੂੰ ਬਦਲਣ ’ਚ ਜੁਟ ਗਈਆਂ ਹਨ। ਇਸੇ ਦਿਸ਼ਾ ’ਚ ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨਜ਼ ਕਾਰਪੋਰੇਸ਼ਨ (ਆਈ. ਬੀ. ਐੱਮ.) ਨੇ ਆਪਣੀਆਂ ਸਲਾਹਕਾਰ ਸੇਵਾਵਾਂ ਦੇ ‘ਕਾਰਜਪ੍ਰਵਾਹ’ ’ਚ ਲੱਗਭਗ 6,000 ਏ. ਆਈ. ਏਜੰਟ ਤਾਇਨਾਤ ਕੀਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਉਤਪਾਦਕਤਾ ਵਧਾਉਣ, ਲਾਗਤ ਘਟਾਉਣ ਅਤੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX  ਦਾ ਹਿੱਸੇਦਾਰ; ਜਾਣੋ ਕਿਵੇਂ

ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ

150 ਤੋਂ ਵੱਧ ‘ਕਾਰਜਪ੍ਰਵਾਹਾਂ’ ’ਚ ਏ. ਆਈ. ਦੀ ਤਾਇਨਾਤੀ

ਆਈ. ਬੀ. ਐੱਮ. ਕੰਸਲਟਿੰਗ ਦੇ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਅਲੀ ਨੇ ਦੱਸਿਆ ਕਿ ਕੰਪਨੀ ਦੇ ਲੱਗਭਗ 6,000 ਵਿਸ਼ੇਸ਼ ਏ. ਆਈ. ਏਜੰਟ 150 ਤੋਂ ਵੱਧ ‘ਕਾਰਜਪ੍ਰਵਾਹਾਂ’ ’ਚ ਏਕੀਕ੍ਰਿਤ ਕੀਤੇ ਜਾ ਚੁੱਕੇ ਹਨ। ਕੰਪਨੀ ਦੇ ਕੰਸਲਟਿੰਗ ਮੰਚ ਆਈ. ਬੀ. ਐੱਮ. ਕੰਸਲਟਿੰਗ ਐਡਵਾਂਟੇਜ (ਆਈ. ਸੀ. ਏ.) ’ਤੇ ਦੁਨੀਆ ਭਰ ’ਚ 2,000 ਤੋਂ ਵੱਧ ਪ੍ਰਾਜੈਕਟ ਚੱਲ ਰਹੇ ਹਨ। ਇਨ੍ਹਾਂ ’ਚ 500 ਤੋਂ ਵੱਧ ਤਾਇਨਾਤੀਆਂ ਅਜਿਹੀਆਂ ਹਨ, ਜਿਨ੍ਹਾਂ ’ਚ ਗਾਹਕਾਂ ਦੇ ਪ੍ਰਾਜੈਕਟਾਂ ’ਤੇ ਡਿਜੀਟਲ ਅਤੇ ਮਨੁੱਖੀ ਕਾਮਿਆਂ ਦੀ ਸਾਂਝੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ

ਇਹ ਵੀ ਪੜ੍ਹੋ :  ਰੇਲਵੇ ਵਿਭਾਗ ਦੀ ਵੱਡੀ ਕਾਰਵਾਈ : ਯਾਤਰਾ ਦੌਰਾਨ ਕੀਤੀ ਇਹ ਗਲਤੀ ਤਾਂ ਜ਼ਬਤ ਹੋ ਸਕਦੀ ਹੈ ਟਿਕਟ ਤੇ 6 ਮਹੀਨੇ ਦੀ ਕੈਦ

ਸਾਈਬਰ ਸੁਰੱਖਿਆ ’ਚ 45 ਮਿੰਟਾਂ ਦਾ ਕੰਮ 2 ਮਿੰਟਾਂ ’ਚ

ਮੁਹੰਮਦ ਅਲੀ ਅਨੁਸਾਰ, ਸਾਈਬਰ ਸੁਰੱਖਿਆ ਇਸ ਦੀ ਇਕ ਮੁੱਖ ਉਦਾਹਰਨ ਹੈ। ਪਹਿਲਾਂ ਕਿਸੇ ਸੁਰੱਖਿਆ ਖਤਰੇ ਦੀ ਜਾਂਚ ’ਚ ਲੱਗਭਗ 45 ਮਿੰਟ ਲੱਗਦੇ ਸਨ, ਜਦਕਿ ਹੁਣ ਏ. ਆਈ. ਏਜੰਟ ਇਹੋ ਕੰਮ ਲੱਗਭਗ 2 ਮਿੰਟਾਂ ’ਚ ਕਰ ਸਕਦੇ ਹਨ। ਇਸ ਤੋਂ ਬਾਅਦ ਮਨੁੱਖੀ ਮਾਹਰਾਂ ਦੀ 10 ਮਿੰਟ ਦੀ ਸਮੀਖਿਆ ਹੁੰਦੀ ਹੈ। ਕੰਪਨੀ ਮੁਤਾਬਕ, ਇਸ ਵਿਵਸਥਾ ਨਾਲ ਓਨੇ ਹੀ ਕਰਮਚਾਰੀਆਂ ਨਾਲ 3 ਗੁਣਾ ਵੱਧ ਖਤਰਿਆਂ ਨਾਲ ਨਜਿੱਠਣਾ ਸੰਭਵ ਹੋ ਰਿਹਾ ਹੈ।

ਇਹ ਵੀ ਪੜ੍ਹੋ : FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ

ਇਹ ਵੀ ਪੜ੍ਹੋ : ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News