ਅਮਰੀਕਾ 'ਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ, ਕਰੀਅਰ ਬਣਾਉਣ ਦਾ ਸੁਨਹਿਰੀ ਮੌਕਾ

Sunday, Jan 21, 2024 - 03:00 PM (IST)

ਅਮਰੀਕਾ 'ਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ, ਕਰੀਅਰ ਬਣਾਉਣ ਦਾ ਸੁਨਹਿਰੀ ਮੌਕਾ

ਨਿਊਯਾਰਕ (ਰਾਜ ਗੋਗਨਾ)- ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਸਥਿਰਤਾ ਲਿਆਉਣ ਦੇ ਆਦੇਸ਼ ਨੂੰ ਲੈ ਕੇ ਅਮਰੀਕਾ ਨੇ ਅਹਿਮ ਕਦਮ ਚੁੱਕਿਆ ਹੈ। ਇਸ ਕਦਮ ਦੇ ਤਹਿਤ ਬੋਸਟਨ ਵਿੱਚ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਹਸਪਤਾਲ ਦੇ ਕੰਮ ਨਾਲ ਆਪਣਾ ਕਰੀਅਰ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬਲੂਮਬਰਗ ਫਿਲੈਂਥਰੋਪੀਜ਼ ਅਤੇ ਬੋਸਟਨ ਦੇ ਮਾਸ ਜਨਰਲ ਬ੍ਰਿਧਮ ਹੈਲਥ ਸਿਸਟਮ ਨੇ ਇਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ਲਈ ਹਸਪਤਾਲਾਂ ਵਿੱਚ ਇੱਕ ਵੱਖਰਾ ਸਿਲੇਬਸ ਤਿਆਰ ਕੀਤਾ ਹੈ। ਇਹ ਪ੍ਰੋਗਰਾਮ 10ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਨਰਸਿੰਗ, ਐਮਰਜੈਂਸੀ ਮੈਡੀਸਨ, ਲੈਬ ਸਾਇੰਸ, ਮੈਡੀਕਲ ਇਮੇਜਿੰਗ ਅਤੇ ਸਰਜਰੀ ਵਿੱਚ ਕਰੀਅਰ ਬਣਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰੇਗਾ।

ਵਿਦਿਆਰਥੀਆਂ ਨੂੰ 10ਵੀਂ ਜਮਾਤ ਪੂਰੀ ਕਰਨ ਤੋਂ ਪਹਿਲਾਂ ਆਪਣੀ ਵਿਸ਼ੇਸ਼ਤਾ ਦੀ ਚੋਣ ਕਰਨੀ ਪੈਂਦੀ ਹੈ। ਫਿਰ ਉਹ ਹਾਈ ਸਕੂਲ ਦੌਰਾਨ ਹਸਪਤਾਲ ਵਿੱਚ ਆਪਣੇ ਚੁਣੇ ਹੋਏ ਖੇਤਰ ਵਿੱਚ ਜੂਨੀਅਰ ਅਤੇ ਸੀਨੀਅਰ ਵਜੋਂ ਆਪਣੀ ਸਿਖਲਾਈ ਪੂਰੀ ਕਰ ਸਕਦੇ ਹਨ। ਕਾਲਜ ਵਾਂਗ, ਸਿਖਲਾਈ ਦੇਣ ਵਾਲੇ ਵਿਦਿਆਰਥੀਆਂ ਨੂੰ ਅੰਕ ਦਿੱਤੇ ਜਾਂਦੇ ਹਨ। ਇਸ ਪ੍ਰੋਗਰਾਮ ਨਾਲ ਹਾਈ ਸਕੂਲ ਪਾਸ ਕਰਨ ਤੋਂ ਬਾਅਦ, ਜੇਕਰ ਵਿਦਿਆਰਥੀ ਕਾਲਜ ਨਹੀਂ ਜਾਣਾ ਚਾਹੁੰਦਾ, ਤਾਂ ਉਹ ਘੱਟੋ-ਘੱਟ ਹਸਪਤਾਲ ਵਿੱਚ ਕੰਮ ਕਰਨ ਦੇ ਯੋਗ ਹੋਵੇਗਾ। ਪ੍ਰੋਗਰਾਮ ਤਹਿਤ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਜੇਕਰ ਉਹ ਚਾਹੇ ਉਸ ਨੂੰ ਹਸਪਤਾਲ 'ਚ ਨੌਕਰੀ ਵੀ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਦੋ ਸਰਕਾਰੀ ਸਕੂਲਾਂ 'ਚ 'ਹਿੰਦੀ' ਨੂੰ ਵਿਸ਼ਵ ਭਾਸ਼ਾ ਵਜੋਂਂ ਪੜ੍ਹਾਉਣ ਦੀ ਮਨਜ਼ੂਰੀ

ਜਿਨ੍ਹਾਂ ਨੌਕਰੀਆਂ ਲਈ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਔਸਤ ਸ਼ੁਰੂਆਤੀ ਤਨਖਾਹ 4.5 ਲੱਖ ਰੁਪਏ ਤੋਂ ਭਾਰਤੀ 6 ਲੱਖ ਰੁਪਏ ਤੱਕ ਹੁੰਦੀ ਹੈ। ਪ੍ਰੋਗਰਾਮ ਵਿੱਚ ਲਗਭਗ 316 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਉਦੇਸ਼ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਆਰਥਿਕ ਸਥਿਰਤਾ ਲਿਆਉਣਾ ਵੀ ਹੈ। 85% ਵਿਦਿਆਰਥੀ ਘੱਟ ਆਮਦਨੀ ਵਾਲੇ ਪਰਿਵਾਰਾਂ ਤੋਂ ਇੱਥੇ ਹਨ। ਵਧਦੀਆਂ ਲਾਗਤਾਂ ਵਿਦਿਆਰਥੀਆਂ ਨੂੰ ਕਾਲਜ ਪ੍ਰੋਗਰਾਮ ਤੋਂ ਬਾਹਰ ਰੱਖਦੀਆਂ ਹਨ। ਪ੍ਰਧਾਨ ਹਾਵਰਡ ਵੁਲਫਸਨ ਦਾ ਕਹਿਣਾ ਹੈ ਕਿ ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਵਧਦੀਆਂ ਲਾਗਤਾਂ ਕਾਰਨ ਹਰ ਵਿਦਿਆਰਥੀ ਕਾਲਜ ਨਹੀ ਜਾ ਪਾ ਰਿਹਾ। ਹਾਈ ਸਕੂਲ ਤੋਂ ਬਾਅਦ ਕਰੀਅਰ ਦੇ ਨਾਲ ਨੌਕਰੀ ਲੱਭਣਾ ਬਹੁਤ ਸਾਰੇ ਵਿਦਿਆਰਥੀਆਂ ਲਈ ਉਨ੍ਹਾਂ ਦਾ ਜੀਵਨ ਬਦਲਣ ਵਾਲਾ ਇਹ ਇੱਕ ਸੁਨਹਿਰੀ ਮੌਕਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News