ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ

Friday, Nov 10, 2023 - 05:46 AM (IST)

ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਓਨਟਾਰੀਓ ਵੱਲੋਂ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ ਕੀਤਾ ਗਿਆ ਹੈ। ਓਨਟਾਰੀਓ ਰੁਜ਼ਗਾਰਦਾਤਾਵਾਂ ਨੂੰ ਕੈਨੇਡੀਅਨ ਕੰਮ ਦਾ ਤਜ਼ਰਬਾ ਮੰਗਣ 'ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ ਨੂੰ ਢਿੱਲ ਦੇਣ ਦੀ ਤਿਆਰੀ 'ਚ ਹੈ, ਜਿਸ ਨਾਲ ਇਕ ਸਾਲ ਦੇ ਕਾਲਜ ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ ਲਈ ਯੋਗ ਹੋ ਸਕਣਗੇ।

ਪ੍ਰਸਤਾਵਿਤ ਤਬਦੀਲੀਆਂ ਦੇ ਅਗਲੇ ਸਾਲ ਲਾਗੂ ਹੋਣ ਦੀ ਉਮੀਦ ਹੈ। ਇਹ ਤਬਦੀਲੀਆਂ ਸੂਬਾਈ ਸਰਕਾਰ ਵੱਲੋਂ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਪੇਸ਼ ਕੀਤੇ ਜਾ ਰਹੇ ਕਾਨੂੰਨ ਦਾ ਹਿੱਸਾ ਹੋ ਸਕਦੀਆਂ ਹਨ। 1 ਦਸੰਬਰ ਤੋਂ, 30 ਤੋਂ ਵੱਧ ਕਿੱਤਾਮੁਖੀ ਅਤੇ ਪੇਸ਼ੇਵਰ ਲਾਇਸੰਸ ਦੇਣ ਵਾਲੀਆਂ ਸੰਸਥਾਵਾਂ ਨੂੰ ਲਾਇਸੰਸਿੰਗ ਵਿਚ ਕੈਨੇਡੀਅਨ ਕੰਮ ਦੇ ਤਜ਼ਰਬੇ ਦੀ ਲਾਜ਼ਮੀਅਤ ਖ਼ਤਮ ਕਰ ਲਈ ਕਿਹਾ ਜਾਵੇਗਾ। ਇਸ ਉਪਰਾਲੇ ਦੇ ਮੰਤਵ ਦੇਸ਼ ਵਿਚ ਨਵੇਂ ਆਉਣ ਵਾਲਿਆਂ ਪ੍ਰਵਾਸੀਆਂ ਲਈ ਰੁਜ਼ਗਾਰ ਦੇ ਇਕ ਮਹੱਤਵਪੂਰਨ ਰੁਕਾਵਟ ਨੂੰ ਹੋਰ ਦੂਰ ਕਰਨਾ ਹੈ।

ਇਹ ਖ਼ਬਰ ਵੀ ਪੜ੍ਹੋ - ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ

ਇਸ ਤੋਂ ਪਹਿਲਾਂ ਕੈਨੇਡਾ ਵੱਲੋਂ IELTS ਵਿਚ ਹਰ ਮਾਡਿਊਲ ਵਿਚੋਂ 6 ਬੈਂਡ ਦੀ ਲਾਜ਼ਮੀਅਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਮਤਲਬ ਹੁਣ ਆਈਲੈਟਸ ਵਿਚੋਂ 6 ਬੈਂਡ ਲਾਜ਼ਮੀ ਨਹੀਂ ਹੋਣਗੇ ਸਗੋਂ ਓਵਰਆਲ 6 ਬੈਂਡਾਂ 'ਤੇ ਹੀ ਵੀਜ਼ਾ ਮਿਲੇਗਾ। ਦਰਅਸਲ ਪਹਿਲਾਂ ਆਈਲੈਟਸ ਦੇ ਚਾਰੇ ਮਾਡਿਊਲਾਂ ਵਿੱਚੋਂ ਘੱਟੋ-ਘੱਟ 6 ਬੈਂਡ ਲਾਜ਼ਮੀ ਸਨ ਪਰ ਤਾਜ਼ਾ ਜਾਣਕਾਰੀ ਮੁਤਾਬਕ ਓਵਰਆਲ 6 ਬੈਂਡ ਚਾਹੀਦੇ ਹਨ। ਚਾਹੇ ਇਕ ਮਾਡਿਊਲ 'ਚੋਂ 5.5 ਬੈਂਡ ਵੀ ਆ ਜਾਣ ਤਾਂ ਵੀਜ਼ਾ ਅਪਲਾਈ ਕੀਤਾ ਜਾ ਸਕੇਗਾ।

ਇਸ ਦੇ ਨਾਲ ਹੀ ਕੈਨੇਡਾ ਨੇ ਇਕ ਹੋਰ ਵੱਡੀ ਸਹੂਲਤ ਦਿੱਤੀ ਹੈ ਕਿ ਜੋ ਵਿਦਿਆਰਥੀ ਓਵਰਆਲ ਆਈਲੈਟਸ ਵਿੱਚੋਂ 6 ਬੈਂਡ ਨਹੀਂ ਲੈ ਸਕਦੇ ਉਹ ਹੁਣ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਕਲੀਅਰ ਕਰਕੇ ਵੀਜ਼ਾ ਅਪਲਾਈ ਕਰ ਸਕਦੇ ਹਨ। ਦਰਅਸਲ ਬਹੁਤ ਸਾਰੇ ਵਿਦਿਆਰਥੀ 5.5 ਬੈਂਡ ਲੈ ਕੇ ਫਸ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਹੋ ਜਾਂਦਾ ਸੀ। ਅਜਿਹੇ ਵਿਦਿਆਰਥੀਆਂ ਨੂੰ ਕੈਨੇਡਾ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਜੇ ਕੋਈ ਆਈਲੈਟਸ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਦੀ ਸਹੂਲਤ ਦਿੱਤੀ ਗਈ ਹੈ। ਹੁਣ ਆਈਲੈਟਸ ਦੀ ਜਗ੍ਹਾ PTE ਨੂੰ ਵੀ ਮਾਨਤਾ ਦਿੱਤੀ ਗਈ ਹੈ। PTE ਨੂੰ ਆਈਲੈਟਸ ਨਾਲੋਂ ਬਹੁਤ ਸੌਖਾ ਮੰਨਿਆ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰੀ ਸ਼ਰਮਨਾਕ ਘਟਨਾ, ਹਵਸ 'ਚ ਅੰਨ੍ਹੇ ਪਿਓ ਨੇ 12 ਸਾਲਾ ਧੀ ਨਾਲ ਕੀਤੀ ਘਿਨੌਣੀ ਕਰਤੂਤ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਫੈਡਰਲ ਸਰਕਾਰ ਨੇ ਆਪਣੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ ਸੀ ਜੋ ਭਵਿੱਖ ਦੇ ਸਥਾਈ ਨਿਵਾਸੀਆਂ (PR) ਦਾ ਅਨੁਮਾਨ ਲਗਾਉਂਦੀ ਹੈ। ਕੈਨੇਡਾ ਨੇ 2023 ਵਿੱਚ 465,000, 2024 ਵਿਚ 485,000 ਅਤੇ 2025 ਵਿਚ 500,000 ਸਥਾਈ ਨਿਵਾਸੀਆਂ (PR) ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਸਰਕਾਰ ਇਸ ਟੀਚੇ 'ਤੇ ਹੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ 2 ਸਾਲਾਂ ਵਿਚ ਤਕਰੀਬਨ 10 ਲੱਖ ਲੋਕਾਂ ਨੂੰ ਕੈਨੇਡਾ ਵੱਲੋਂ ਸਥਾਈ ਨਿਵਾਸੀ (PR) ਵਜੋਂ ਮਨਜ਼ੂਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News