ਬਾਈਡੇਨ ਕੈਨੇਡਾ ਦੇ PM ਟਰੂਡੋ ਨਾਲ ਪਹਿਲੀ ਵਾਰ ਆਨਲਾਈਨ ਬੈਠਕ ਦੀ ਕਰਨਗੇ ਮੇਜ਼ਬਾਨੀ

02/24/2021 12:48:04 AM

ਵਾਸ਼ਿੰਗਟਨ/ਟੋਰਾਂਟੋ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਆਪਣੇ ਗੁਆਂਢੀ ਮੁਲਕ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੰਗਲਵਾਰ ਪਹਿਲੀ ਵਾਰ ਆਨਲਾਈਨ ਦੋ-ਪਾਸੜ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਸੰਯੁਕਤ ਤੌਰ 'ਤੇ ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਹਿੱਸੇਦਾਰੀ ਲਈ ਇਕ ਨਵੀਂ ਪਹਿਲ ਦਾ ਉਦਘਾਟਨ ਹੋਵੇਗਾ। ਅਮਰੀਕਾ ਅਤੇ ਕੈਨੇਡਾ ਦੋਵੇਂ ਕਰੀਬੀ ਸਹਿਯੋਗੀ ਹਨ। ਜਿਹੜੇ ਦੁਨੀਆ ਦੀ ਸਭ ਤੋਂ ਲੰਬੀ ਜ਼ਮੀਨ ਨਾਲ ਲੱਗਦੀ ਹੱਦ ਸਾਂਝੀ ਕਰਦੇ ਹਨ। ਦੋਵੇਂ ਦੇਸ਼ਾਂ ਵਿਚਾਲੇ ਅਰਬਾਂ ਡਾਲਰ ਦਾ ਕਾਰੋਬਾਰ ਹੁੰਦਾ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਕਿਹਾ ਕਿ ਅੱਜ ਰਾਸ਼ਟਰਪਤੀ ਬਾਈਡੇਨ ਸਾਂਝੇ ਤੌਰ 'ਤੇ ਸਾਡੇ ਕੈਨੇਡੀਆਈ ਸਹਿਯੋਗੀ ਅਤੇ ਮਿੱਤਰਾਂ ਨਾਲ ਅਮਰੀਕਾ-ਕੈਨੇਡਾ ਸਾਂਝੇਦਾਰੀ ਕਾਰਜ ਯੋਜਨਾ ਦਾ ਉਦਘਾਟਨ ਕਰਨਗੇ।

ਵ੍ਹਾਈਟ ਹਾਊਸ ਨੇ ਦੱਸਿਆ ਕਿ ਉਹ ਆਪਸੀ ਸਾਂਝੇ ਮੁੱਲਾਂ, ਕੋਵਿਡ-19 ਮਹਾਮਾਰੀ, ਗਲੋਬਲ ਸਿਹਤ ਸੁਰੱਖਿਆ ਅਕੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਆਪਸੀ ਚਿੰਤਾਵਾਂ, ਰੱਖਿਆ ਅਤੇ ਸੁਰੱਖਿਆ ਖੇਤਰ ਦੀ ਸਾਂਝੀ ਪਹਿਲ ਦੀਆਂ ਵਚਨਬੱਧਤਾਵਾਂ 'ਤੇ ਆਧਾਰਿਤ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਦੇਸ਼ ਵਿਚ 21 ਮਾਰਚ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਇਥੇ ਰਹਿਣ ਵਾਲੇ ਲੋਕ ਹੁਣ ਗੈਰ-ਜ਼ਰੂਰੀ ਕੰਮਾਂ ਲਈ ਯਾਤਰਾ ਨਹੀਂ ਕਰ ਸਕਣਗੇ।

ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚ ਕੋਰੋਨਾ ਪਾਬੰਦੀਆਂ 21 ਫਰਵਰੀ ਤੱਕ ਲਾਈਆਂ ਗਈਆਂ ਸਨ ਪਰ ਹੁਣ ਇਨ੍ਹਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ। ਇਨ੍ਹਾਂ ਦੇਸ਼ਾਂ ਵਿਚ ਯਾਤਰਾ ਕਰਨ ਲਈ ਲੋਕਾਂ ਨੂੰ ਕਾਰਣ ਦੱਸਣਾ ਲਾਜ਼ਮੀ ਹੋਵੇਗਾ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਖਿਆ ਹੈ ਕਿ ਜੁਲਾਈ ਤੱਕ ਹਰ ਅਮਰੀਕੀ ਨੂੰ ਟੀਕਾ ਲਗਾਉਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ 'ਤੇ ਫਾਈਜ਼ਰ ਟੀਕਾ ਕੰਪਨੀ ਨੇ ਕਿਹਾ ਹੈ ਕਿ ਉਹ ਹਰ ਹਫਤੇ ਅਮਰੀਕਾ ਨੂੰ ਇਕ ਕਰੋੜ ਡੋਜ਼ ਦੇਵੇਗੀ। ਅਮਰੀਕਾ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ ਜਦਕਿ ਯੂਰਪੀਨ ਦੇਸ਼ਾਂ ਵਿਚ ਹੁਣ ਤੱਕ 2.45 ਕਰੋੜ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ।


Khushdeep Jassi

Content Editor

Related News