ਬਾਈਡੇਨ ਵੱਲੋਂ ਨਿਊਯਾਰਕ ਤੇ ਨਿਊਜਰਸੀ ''ਚ ਲਿਆ ਜਾਵੇਗਾ ਤੂਫਾਨੀ ਨੁਕਸਾਨ ਦਾ ਜਾਇਜ਼ਾ

Sunday, Sep 05, 2021 - 09:29 PM (IST)

ਬਾਈਡੇਨ ਵੱਲੋਂ ਨਿਊਯਾਰਕ ਤੇ ਨਿਊਜਰਸੀ ''ਚ ਲਿਆ ਜਾਵੇਗਾ ਤੂਫਾਨੀ ਨੁਕਸਾਨ ਦਾ ਜਾਇਜ਼ਾ

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕਈ ਖੇਤਰਾਂ 'ਚ ਤੂਫਾਨ ਇਡਾ ਵੱਲੋਂ ਤਬਾਹੀ ਮਚਾਉਣ ਦੇ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਨਿਊ ਓਰਲੀਨਜ਼, ਲੁਈਸਿਆਨਾ ਆਦਿ ਦਾ ਦੌਰਾ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਅਨੁਸਾਰ ਰਾਸ਼ਟਰਪਤੀ ਜੋਅ ਬਾਈਡੇਨ ਅਗਲੇ ਹਫਤੇ ਨਿਊਯਾਰਕ ਦੇ ਕੁਈਨਜ਼ ਤੇ ਨਿਊਜਰਸੀ ਦੇ ਮੈਨਵਿਲੇ ਦੀ ਯਾਤਰਾ ਕਰਨਗੇ। ਇਸ ਯਾਤਰਾ ਦੌਰਾਨ ਬਾਈਡੇਨ ਵੱਲੋਂ ਇਹਨਾਂ ਖੇਤਰਾਂ 'ਚ ਇਡਾ ਤੂਫਾਨ ਅਤੇ  ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। 

ਇਹ ਖ਼ਬਰ ਪੜ੍ਹੋ-  ਟੀ20 ਵਿਸ਼ਵ ਕੱਪ 2021 ਲਈ ਸੋਮਵਾਰ ਨੂੰ ਹੋਵੇਗਾ ਪਾਕਿ ਟੀਮ ਦਾ ਐਲਾਨ


ਅਮਰੀਕਾ ਉੱਤਰ-ਪੂਰਬ ਵਿੱਚ ਤੂਫਾਨ ਨਾਲ ਸਬੰਧਤ ਘੱਟੋ ਘੱਟ 49 ਮੌਤਾਂ ਹੋਈਆਂ ਹਨ, ਜਿਨ੍ਹਾਂ 'ਚ ਨਿਊਯਾਰਕ ਸਿਟੀ 'ਚ 13 ਤੇ ਨਿਊਜਰਸੀ 'ਚ 27 ਸ਼ਾਮਲ ਹਨ ਜਦਕਿ ਹੋਰ 16 ਲੋਕਾਂ ਦੀ ਮੌਤ ਦੱਖਣ -ਪੂਰਬ ਵਿਚ ਹੋਈ ਹੈ। ਇਨ੍ਹਾਂ ਖੇਤਰਾਂ 'ਚ ਬੁੱਧਵਾਰ ਨੂੰ ਰਿਕਾਰਡ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ। ਜਿਸ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਨਿਊ ਜਰਸੀ 'ਚ ਕੁੱਝ ਲੋਕ ਸ਼ਨੀਵਾਰ ਤੱਕ ਵੀ ਆਪਣੇ ਬੇਸਮੈਂਟਾਂ ਵਿੱਚੋਂ ਪਾਣੀ ਬਾਹਰ ਕੱਢ ਰਹੇ ਸਨ।

 

ਇਹ ਖ਼ਬਰ ਪੜ੍ਹੋ- ਫਰਾਂਸ ਨੇ ਖੇਡਿਆ ਡਰਾਅ, ਪੁਰਤਗਾਲ ਤੇ ਡੈਨਮਾਰਕ ਜਿੱਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News