ਤਾਲਿਬਾਨ ਦੇ ਜ਼ਰੀਏ ਆਪਣਾ ਹਿੱਤ ਸਾਧਣ ਦੀ ਕੋਸ਼ਿਸ਼ ''ਚ ਚੀਨ, ਸਾਡੀ ਨਜ਼ਰ ਬਣੀ ਰਹੇਗੀ: ਬਾਈਡੇਨ
Wednesday, Sep 08, 2021 - 08:32 PM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਅਤੇ ਤਾਲਿਬਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇੱਕ ਪੱਤਰਕਾਰ ਨੇ ਜਦੋਂ ਬਾਈਡੇਨ ਤੋਂ ਪੁੱਛਿਆ ਕਿ ਕੀ ਤੁਸੀਂ ਚਿੰਤਤ ਹੋ ਕਿ ਤਾਲਿਬਾਨ ਨੂੰ ਚੀਨ ਤੋਂ ਫੰਡਿੰਗ ਮਿਲੇਗੀ? ਇਸ 'ਤੇ ਬਾਈਡੇਨ ਨੇ ਕਿਹਾ ਕਿ ਚੀਨ ਨੂੰ ਤਾਲਿਬਾਨ ਨਾਲ ਕੋਈ ਸਮੱਸਿਆ ਹੈ ਤਾਂ ਚੀਨ ਤਾਲਿਬਾਨ ਨਾਲ ਸੁਲ੍ਹਾ ਕਰਨ' ਚ ਲੱਗਾ ਹੋਇਆ ਹੈ। ਜਿਵੇਂ ਪਾਕਿਸਤਾਨ, ਰੂਸ ਅਤੇ ਈਰਾਨ ਕਰ ਰਹੇ ਹਨ। ਅਸੀਂ ਸਭ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਹੁਣ ਉਹ ਲੋਕ ਕੀ ਕਰਨਗੇ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ?
ਇਹ ਵੀ ਪੜ੍ਹੋ - ਹੁਣ ਚੋਣ ਕਮਿਸ਼ਨ ਦਾ ਕੰਮ ਸਿਰਫ ਚੋਣਾਂ ਦੌਰਾਨ ਹੀ ਨਹੀਂ ਸਗੋਂ ਪੂਰੇ ਸਾਲ ਹੁੰਦਾ ਹੈ
ਦੱਸ ਦਈਏ ਕਿ ਚੀਨ ਤਾਲਿਬਾਨ ਨੂੰ ਵਿੱਤੀ ਮਦਦ ਦਾ ਐਲਾਨ ਕਰ ਚੁੱਕਾ ਹੈ। ਤਾਲਿਬਾਨ ਨੇ ਚੀਨ ਦੇ ਬਣਾਏ ਜਾ ਰਹੇ ਆਰਥਿਕ ਗਲਿਆਰੇ ਵਿੱਚ ਭਾਗੀਦਾਰ ਬਣਨ ਦੀ ਗੱਲ ਕਹੀ ਹੈ। ਇਸ 'ਤੇ ਬਾਈਡੇਨ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਨਾਲ ਚੀਨ ਕੁੱਝ ਸਮਝੌਤਾ ਕਰਨਾ ਚਾਹੁੰਦਾ ਹੈ। ਚੀਨ ਹੀ ਨਹੀਂ ਸਗੋਂ ਰੂਸ, ਈਰਾਨ ਵੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਅੱਗੇ ਕੀ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਦੀਆਂ ਵਿਦੇਸ਼ਾਂ ਵਿੱਚ ਜਮਾਂ ਰਕਮ ਦੀ ਨਿਕਾਸੀ 'ਤੇ ਰੋਕ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਤਾਲਿਬਾਨ ਬੌਖਲਾਇਆ ਹੋਇਆ ਹੈ। ਸਰਕਾਰ ਗਠਨ ਤੋਂ ਬਾਅਦ ਹੁਣ ਤਾਲਿਬਾਨ ਦੀ ਨਜ਼ਰ ਆਰਥਿਕ ਮੋਰਚੇ 'ਤੇ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।