ਬਾਈਡੇਨ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਜਤਾਈ ਵਚਨਬੱਧਤਾ

Friday, Jan 28, 2022 - 10:23 AM (IST)

ਬਾਈਡੇਨ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਜਤਾਈ ਵਚਨਬੱਧਤਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ ਦੇ ਆਪਣੇ ਹਮਰੁਤਬਾ ਵਲੋਦਿਮੀਰ ਜੇਲੇਂਸਕੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅਮਰੀਕਾ ਨੇ ਰੂਸ ਨੂੰ ਯੂਕਰੇਨ 'ਤੇ ਹਮਲਾ ਕਰਨ ਤੋਂ ਰੋਕਣ ਲਈ ਉਸ ਦੇ ਖ਼ਿਲਾਫ਼ ਗਲੋਬਲ ਦਬਾਅ ਬਣਾਇਆ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਯੂਕਰੇਨ 'ਤੇ ਰੂਸ ਹਮਲਾ ਕਰਦਾ ਹੈ ਤਾਂ ਆਪਣੇ ਸਹਿਯੋਗੀਆਂ ਅਤੇ ਹਿੱਸੇਦਾਰਾਂ ਨਾਲ ਅਮਰੀਕਾ ਇਸ ਦਾ ਫੈਸਲਾਕੁੰਨ ਰੂਪ ਵਿਚ ਜਵਾਬ ਦੇਣ ਲਈ ਤਿਆਰ ਹੈ। 

ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਯੂਰਪੀ ਸੁਰੱਖਿਆ 'ਤੇ ਤਾਲਮੇਲ ਵਾਲੀ ਰਾਜਨੀਤਕ ਕੋਸ਼ਿਸ਼ਾਂ 'ਤੇ ਚਰਚਾ ਕੀਤੀ ਅਤੇ ''ਯੂਕਰੇਨ ਦੇ ਬਿਨਾਂ ਯੂਕਰੇਨ ਦੇ ਬਾਰੇ ਵਿੱਚ ਕੁਝ ਵੀ ਨਹੀਂ'' ਦੇ ਸਿਧਾਂਤ ਨੂੰ ਰੇਖਾਂਕਿਤ ਕੀਤਾ। ਬਿਆਨ ਦੇ ਅਨੁਸਾਰ, ਫ਼ੋਨ 'ਤੇ ਗੱਲਬਾਤ ਦੌਰਾਨ ਬਾਈਡੇਨ ਨੇ 'ਨਾਰਮੈਂਡੀ' ਰੂਪਾਂਤਰ ਵਿੱਚ ਸੰਘਰਸ਼ ਦੇ ਹੱਲ ਦੇ ਯਤਨਾਂ ਲਈ ਅਮਰੀਕਾ ਦਾ ਸਮਰਥਨ ਦਿੱਤਾ ਅਤੇ ਆਸ ਜਤਾਈ ਕਿ ਜੁਲਾਈ 2020 ਦੀਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਲੈਕੇ ਪੱਖਾਂ ਦੁਆਰਾ ਜਨਵਰੀ 26 ਨੂੰ ਜਤਾਈ ਵਚਨਬੱਧਤਾ ਨਾਲ ਤਣਾਅ ਨੂੰ ਘੱਟ ਕਰਨ ਅਤੇ ਮਿੰਨਸਕ ਸਮਝੌਤਿਆਂ ਨੂੰ ਲਾਗੂ ਕਰਨ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ।  

ਪੜ੍ਹੋ ਇਹ ਅਹਿਮ ਖ਼ਬਰ- ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਰੂਸ ਨਾਲ ਗੱਲਬਾਤ 'ਤੇ ਦਿੱਤਾ ਜ਼ੋਰ 

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨੇ ਸਰਹੱਦ 'ਤੇ ਤਿਆਰੀ ਦੇਖੀ ਹੈ ਅਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਉਸ ਨੇ ਕਿਹਾ ਕਿ ਸਾਡਾ ਅਨੁਮਾਨ ਇਸ ਸਬੰਧੀ ਬਦਲਿਆ ਨਹੀਂ ਹੈ।ਇਸ ਤੋਂ ਪਹਿਲਾਂ ਅਮਰੀਕਾ ਅਤੇ ਨਾਟੋ ਨੇ ਮਾਮਲੇ 'ਤੇ ਰੂਸ ਨੂੰ ਵੱਖ-ਵੱਖ ਆਪਣੀ ਪ੍ਰਤੀਕਿਰਿਆ ਭੇਜੀ ਸੀ। ਵਿਦੇਸ਼ ਮੰਤਰਾਲੇ ਦੀ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਮੰਨਣਾ ਹੈ ਕਿ ਇਹ ਯੂਰੋ-ਅਟਲਾਂਟਿਕ ਖੇਤਰ ਵਿੱਚ ਸੁਰੱਖਿਆ ਸੁਧਾਰਾਂ ਲਈ ਇੱਕ ਅਸਲ ਮੌਕੇ ਪ੍ਰਦਾਨ ਕਰਦੀ ਹੈ ਬਸ਼ਰਤੇ ਰੂਸ ਸੰਘਰਸ਼ ਜਾਂ ਹਿੰਸਾ ਦੀ ਬਜਾਏ ਕੂਟਨੀਤੀ ਦਾ ਰਾਹ ਚੁਣੇ। ਸਿਆਸੀ ਮਾਮਲਿਆਂ ਦੀ ਵਿਦੇਸ਼ ਮੰਤਰੀ ਵਿਕਟੋਰੀਆ ਨੁਲਾਂਦ ਨੇ ਪੱਤਰਕਾਰ ਸੰਮੇਲਨ  ਵਿੱਚ ਕਿਹਾ, ਅਸੀਂ ਅਤੇ ਸਾਡੇ ਨਾਟੋ ਸਹਿਯੋਗੀ ਅਤੇ ਸਾਝੇਦਾਰ ਲੰਮੇ ਸਮੇਂ ਤੋਂ ਉਹਨਾਂ ਮੁੱਦਿਆਂ ਨੂੰ ਲੈਕੇ ਚਿੰਤਤ ਹਾਂ, ਜਿਹਨਾਂ ਨੂੰ ਰੂਸ ਨੇ ਚੁੱਕਿਆ ਸੀ। ਅਸੀਂ ਲੰਬੇ ਸਮੇਂ ਤੋਂ ਗੰਭੀਰਤਾ ਨਾਲ ਗੱਲਬਾਤ ਕਰ ਰਹੇ ਹਾਂ, ਜਿਸ ਵਿਚ ਮੱਧਵਰਤੀ ਅਤੇ ਘੱਟ ਦੂਰੀ ਦੇ ਪ੍ਰਮਾਣੂ ਹਥਿਆਰ ਸ਼ਾਮਲ ਹਨ, ਜੋ ਸਾਡੇ ਸਹਿਯੋਗੀਆਂ ਦੇ ਖੇਤਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਵਧੇਰੇ ਪਾਰਦਰਸ਼ਤਾ ਅਤੇ ਜੋਖਮ ਘੱਟ ਕਰਨ ਦੇ ਉਪਾਅ ਅਤੇ ਫ਼ੌਜੀ ਅਧਿਐਨ ਲਈ ਸੜਕੀ ਅੱਪਡੇਟ ਅਤੇ ਪਾਰਸਪਰਿਕ ਨਿਯਮਾਂ ਦੀ ਲੋੜ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News