ਯੂਕ੍ਰੇਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਬਾਈਡੇਨ ਹੋਰ ਜ਼ਿਆਦਾ ਫੌਜੀਆਂ ਨੂੰ ਭੇਜ ਰਹੇ ਹਨ ਯੂਰਪ

Wednesday, Feb 02, 2022 - 11:21 PM (IST)

ਬ੍ਰਸੇਲਜ਼-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਸ ਹਫ਼ਤੇ ਨਾਰਥ ਕੈਰੋਲੀਨਾ ਦੇ ਫੋਰਟ ਬ੍ਰੈਗ ਤੋਂ ਕਰੀਬ 2000 ਫੌਜੀ ਪੋਲੈਂਡ ਅਤੇ ਜਰਮਨੀ ਭੇਜ ਰਹੇ ਹਨ। ਨਾਲ ਹੀ, ਅਮਰੀਕਾ ਕਰੀਬ 1,000 ਫੌਜੀਆਂ ਦੀ 'ਫੈਕਟਰੀ ਸਟ੍ਰਾਇਕਰ' (ਹਮਲਾਵਰ ਪੈਦਲ ਫੌਜ) ਸਕਵਾਡ੍ਰਨ ਨੂੰ ਜਰਮਨੀ ਤੋਂ ਰੋਮਾਨੀਆ ਭੇਜ ਰਿਹਾ ਹੈ। ਬਾਈਡੇਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਕਿਹਾ। ਯੂਕ੍ਰੇਨ ਦੀ ਸਰਹੱਦ ਦੇ ਨੇੜੇ ਰੂਸੀ ਫੌਜੀਆਂ ਦੇ ਜਮਾਵੜੇ ਨੂੰ ਲੈ ਕੇ ਰੂਸ ਨਾਲ ਰੁਕੀ ਹੋਈ ਗੱਲਬਾਤ ਦਰਮਿਆਨ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਮਿਲਵਾਕੀ 'ਚ ਸਕੂਲ ਦੇ ਬਾਹਰ ਗੋਲੀਬਾਰੀ, 5 ਜ਼ਖਮੀ

ਅਮਰੀਕਾ ਨੇ ਪੂਰੇ ਯੂਰਪ 'ਚ ਵਧਦੇ ਇਸ ਖ਼ਦਸ਼ੇ ਨੂੰ ਰੇਖਾਂਕਿਤ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਯੂਕ੍ਰੇਨ 'ਤੇ ਹਮਲਾ ਕਰਨ ਲਈ ਤਿਆਰ ਹਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਪੂਰਬੀ ਯੂਰਪ 'ਚ ਛੋਟੇ ਮੈਂਬਰ ਦੇਸ਼ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਅਗਲੀ ਵਾਰੀ ਉਨ੍ਹਾਂ ਦੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ਦੀ ਸਰਹੱਦ ਨੇੜੇ ਰੂਸ ਦੇ ਇਕ ਲੱਖ ਤੋਂ ਜ਼ਿਆਦਾ ਫੌਜੀ ਤਾਇਨਾਤ ਕਰਨ ਤੋਂ ਬਾਅਦ ਯੂਕ੍ਰੇਨ 'ਤੇ ਰੂਸੀ ਹਮਲਾਵਰ ਦਾ ਖ਼ਦਸ਼ਾ ਵਧ ਗਿਆ ਹੈ। ਹਾਲਾਂਕਿ, ਰੂਸੀ ਅਧਿਕਾਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਮਲਾਵਰ ਕਰਨ ਦੀ ਮਾਸਕੋ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਘਟਿਆ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 1730 ਨਵੇਂ ਮਾਮਲੇ ਤੇ 23 ਲੋਕਾਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News