ਪਹਿਲੇ ਇੰਟਰਵਿਊ 'ਚ ਬੋਲੇ ਬਾਈਡੇਨ-'ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਾਂਗਾ'

11/26/2020 2:22:03 AM

ਵਾਸ਼ਿੰਗਟਨ (ਇੰਟ.) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਪਹਿਲੇ ਇੰਟਰਵਿਊ 'ਚ ਕਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਓਬਾਮਾ ਦੀ ਤੀਸਰੇ ਟਰਮ ਦੀ ਤਰ੍ਹਾਂ ਨਹੀਂ ਹੋਵੇਗਾ। ਜੋ ਬਾਈਡੇਨ ਓਬਾਮਾ ਪ੍ਰਸ਼ਾਸਨ ਦੌਰਾਨ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। ਉਨ੍ਹਾਂ ਦੀ ਕੈਬਨਿਟ 'ਚ ਓਬਾਮਾ ਸਰਕਾਰ 'ਚ ਸ਼ਾਮਲ ਰਹੇ ਕਈ ਪੁਰਾਣੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਐੱਨ.ਸੀ.ਬੀ. ਨਿਊਜ਼ ਨਾਲ ਗੱਲਬਾਤ 'ਚ ਜੋ ਬਾਈਡੇਨ ਨੇ ਵਾਅਦਾ ਕੀਤਾ ਕਿ ਉਹ ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਪਹਿਲੇ ਤੋਂ ਹੀ ਕਾਫੀ ਚੁਣੌਤੀਆਂ ਹਨ। ਉਹ ਅਮਰੀਕਾ ਨੂੰ ਏਕਤਾ ਦੇ ਸੂਤਰ 'ਚ ਬੰਨ੍ਹਣਾ ਚਾਹੁੰਦੇ ਹਨ। ਉਨ੍ਹਾਂ ਦੇ ਪ੍ਰਸ਼ਾਸਨ 'ਚ ਅਮਰੀਕਾ ਦੇ ਹਰ ਵਰਗ ਨਾਲ ਸਬੰਧਿਤ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ:-UAE ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਪਾਕਿ ਸਮੇਤ ਇਨ੍ਹਾਂ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

'ਟਰੰਪ ਵਿਰੁੱਧ ਨਿਆਂ ਵਿਭਾਗ ਨੂੰ ਨਹੀਂ ਬਣਾਵਾਂਗਾ ਹਥਿਆਰ'
ਬਾਈਡੇਨ ਨੇ ਇਹ ਵੀ ਕਿਹਾ ਕਿ ਟਰੰਪ ਦੇ ਆਰਥਿਕ ਸਮਝੌਤਿਆਂ ਨੂੰ ਲੈ ਕੇ ਅਮਰੀਕਾ ਦੇ ਨਿਆਂ ਵਿਭਾਗ ਨੂੰ ਉਹ ਹਥਿਆਰ ਨਹੀਂ ਬਣਾਉਣਗੇ। ਜ਼ਿਕਰਯੋਗ ਹੈ ਕਿ ਅਗਲੇ ਸਾਲ ਜਨਵਰੀ ਮਹੀਨੇ 'ਚ ਜਦ ਟਰੰਪ ਸੱਤਾ ਛੱਡਣਗੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਵਿਰੁੱਧ ਮਿਲਣ ਵਾਲੀ ਸੰਵਿਧਾਨਕ ਸੁਰੱਖਿਆ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ'

'ਅਮਰੀਕਾ ਫਸਟ' ਦੀ ਥਾਂ 'ਅਮਰੀਕਾ ਇਜ਼ ਬੈਕ' ਦਾ ਨਾਅਰਾ
ਬਾਈਡੇਨ ਦੀ ਵਿਦੇਸ਼ੀ ਨੀਤੀ ਵੀ ਟਰੰਪ ਤੋਂ ਕਾਫੀ ਵੱਖ ਹੋਣ ਵਾਲੀ ਹੈ। ਮੰਗਲਵਾਰ ਨੂੰ ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ 'ਚ ਵੱਡੇ-ਵੱਡੇ ਅੱਖਰਾਂ 'ਚ 'ਅਮਰੀਕਾ ਫਸਟ' ਸ਼ਬਦਾਂ ਦੀ ਵਰਤੋਂ ਕੀਤੀ ਜਦਕਿ ਬਾਈਡੇਨ ਨੇ 'ਅਮਰੀਕਾ ਇਜ਼ ਬੈਕ' ਦਾ ਨਾਅਰਾ ਦਿੱਤਾ।


Karan Kumar

Content Editor

Related News