ਬਾਈਡੇਨ ਦਾ ਪੁੱਤਰ ਅੱਯਾਸ਼ੀ ਕਾਰਣ ਵਿਵਾਦਾਂ 'ਚ : ਕਾਲ-ਗਰਲ, ਡਰੱਗ ਤੇ ਲਗਜ਼ਰੀ ਗੱਡੀਆਂ 'ਤੇ ਉਡਾਏ ਲੱਖਾਂ ਡਾਲਰ
Sunday, Apr 11, 2021 - 08:30 PM (IST)
ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਕਿਸੇ ਨਾ ਕਿਸੇ ਕਾਰਣ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਥੇ ਹੀ ਹੁਣ ਅਮਰੀਕੀ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪੁੱਤਰ ਹੰਟਰ ਬਾਈਡੇਨ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਲੱਖਾਂ ਡਾਲਰ ਅਯਾਸ਼ੀ 'ਤੇ ਖਰਚ ਕੀਤੇ ਹਨ। ਇਨ੍ਹਾਂ ਵਿਚ ਕਾਲ-ਗਰਲ, ਡਰੱਗ ਅਤੇ ਲਗਜ਼ਰੀ ਗੱਡੀਆਂ 'ਤੇ ਖਰਚ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਪਿਤਾ ਦੀ ਇੰਨੀ ਜ਼ਿਆਦਾ ਪਹੁੰਚ ਹੋਣ ਦੇ ਬਾਵਜੂਦ ਹੰਟਰ ਨੇ ਟੈਕਸ ਚੋਰੀ ਦੇ ਮਾਮਲੇ ਵਿਚ ਜੇਲ ਜਾਣ ਦਾ ਡਰ ਵੀ ਜਤਾਇਆ ਸੀ। ਇਹ ਖੁਲਾਸਾ ਹੰਟਰ ਦੇ ਲੈੱਪਟਾਪ ਤੋਂ ਮਿਲੇ ਡਾਟਾ ਨਾਲ ਹੋਇਆ ਹੈ।
ਇਹ ਵੀ ਪੜੋ - ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ
ਡੇਲੀ ਮੇਲ (ਇਕ ਅੰਗ੍ਰੇਜ਼ੀ ਨਿਊਜ਼ ਵੈੱਬਸਾਈਟ) ਨੇ ਮਾਹਿਰਾਂ ਰਾਹੀਂ ਹੰਟਰ ਦੇ ਲੈੱਪਟਾਪ ਤੋਂ 103,000 ਟੈਕਸਟ ਮੈਸੇਜ, 1.54 ਲੱਖ ਈ-ਮੇਲ ਅਤੇ 2000 ਤੋਂ ਵਧ ਤਸਵੀਰਾਂ ਹਾਸਲ ਕੀਤੀਆਂ ਹਨ। ਇਨ੍ਹਾਂ ਰਾਹੀਂ ਕਈ ਖੁਲਾਸੇ ਵੀ ਹੋਏ ਹਨ। ਡੇਲੀ ਮੇਲ ਨੇ ਦਾਅਵਾ ਕੀਤਾ ਹੈ ਕਿ 2013 ਤੋਂ 2016 ਤੱਕ 42 ਕਰੋੜ ਰੁਪਏ ਤੋਂ ਵਧ ਦੀ ਆਮਦਨ ਹੋਣ ਦੇ ਬਾਵਜੂਦ ਉਨ੍ਹਾਂ ਦੇ ਲਾਪਰਵਾਹ ਖਰਚਿਆਂ ਨੇ ਉਨ੍ਹਾਂ ਨੂੰ ਕਰਜ਼ੇ ਵਿਚ ਡੁਬੋ ਦਿੱਤਾ ਸੀ।
ਇਹ ਵੀ ਪੜੋ - ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ
ਉਥੇ ਜਦ ਹੰਟਰ ਦੀਆਂ ਕਈ ਕਾਰੋਬਾਰੀ ਸਮਝੌਤੇ ਰੱਦ ਹੋ ਗਏ ਸਨ ਅਤੇ ਉਨ੍ਹਾਂ ਖਿਲਾਫ ਫੈਡਰਲ ਇੰਵੈਸਟੀਗੇਸ਼ਨ ਦੀ ਜਾਂਚ ਚੱਲ ਰਹੀ ਸੀ, ਉਦੋਂ ਉਨ੍ਹਾਂ ਨੇ ਈ-ਮੇਲ ਲਿਖੀਆਂ ਸਨ। ਇਨ੍ਹਾਂ ਮੇਲਾਂ ਵਿਚ ਉਨ੍ਹਾਂ ਨੇ ਖੁਦ ਨੂੰ ਜੇਲ ਭੇਜੇ ਜਾਣ ਦਾ ਡਰ ਜਤਾਇਆ ਸੀ। ਉਨ੍ਹਾਂ ਨੇ 2014 ਵਿਚ ਪੋਰਸ਼, ਔਡੀ, 2018 ਵਿਚ ਫੋਰਡ ਰੈਪਟਰ ਟਰੱਕ, 80,000 ਡਾਲਰ ਦੀ ਇਕ ਕਿਸ਼ਤੀ, ਇਕ ਰੇਂਜ ਰੋਵਰ, ਲੈਂਡ ਰੋਵਰ, ਬੀ. ਐੱਮ. ਡਬਲਯੂ. ਅਤੇ ਸ਼ੇਵਰਲੇ ਟਰੱਕ ਸਣੇ ਕਈ ਲਗਜ਼ਰੀ ਗੱਡੀਆਂ ਖਰੀਦਿਆਂ ਸਨ। ਹੰਟਰ ਨੇ ਲੱਖਾਂ ਡਾਲਰ ਸਟ੍ਰੀਪਸ ਅਤੇ ਸ਼ੱਕੀ ਕਾਲ-ਗਰਲਸ 'ਤੇ ਵੀ ਖਰਚ ਕੀਤੇ ਸਨ।
ਇਹ ਵੀ ਪੜੋ - ਸਵੀਡਨ ਦਾ ਉਹ ਸ਼ਹਿਰ ਜਿਹੜਾ ਧਰਤੀ 'ਚ ਸਮਾਉਣ ਲੱਗਾ, ਹੁਣ ਸਰਕਾਰ ਘਰਾਂ ਨੂੰ ਕਰ ਰਹੀ ਸ਼ਿਫਟ
ਇਹ ਵੀ ਪੜੋ - ਅਰਬ ਮੁਲਕਾਂ 'ਚ ਔਰਤਾਂ ਲਈ 'ਇਤਿਹਾਸਕ ਦਿਨ', UAE ਨੇ ਪੁਲਾੜ ਪ੍ਰੋਗਰਾਮ ਲਈ ਪਹਿਲੀ ਵਾਰ ਕੀਤੀ ਮਹਿਲਾ ਦੀ ਚੋਣ