ਬਾਈਡੇਨ ਨੂੰ ਅਮਰੀਕੀ ਅਦਾਲਤ ਤੋਂ ਵੱਡਾ ਝਟਕਾ, ਵਿਦਿਆਰਥੀਆਂ ਦੇ ਕਰਜ਼ ਮੁਆਫ਼ੀ ’ਤੇ ਲਾਈ ਪਾਬੰਦੀ
Saturday, Oct 22, 2022 - 02:03 PM (IST)
ਅਮਰੀਕਾ- ਅਮਰੀਕਾ ਦੀ ਇਕ ਸੰਘੀ ਅਪੀਲ ਅਦਾਲਤ ਨੇ ਵਿਦਿਆਰਥੀ ਕਰਜ਼ਿਆਂ ’ਚ ਅਰਬਾਂ ਡਾਲਰ ਮਾਫ਼ ਕਰਨ ਦੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਯੋਜਨਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਅੱਠਵੀਂ ਸਰਕਟ ਅਪੀਲੀ ਅਦਾਲਤ ਨੇ ਰਿਪਬਲਿਕਨ ਸ਼ਾਸਿਤ ਛੇ ਰਾਜਾਂ ਦੀ ਪਟੀਸ਼ਨ ’ਤੇ ਵਿਚਾਰ ਕਰਦੇ ਹੋਏ ਸ਼ੁੱਕਰਵਾਰ ਦੇਰ ਰਾਤ ਨੂੰ ਰੋਕ ਲਗਾ ਦਿੱਤੀ। ਆਪਣੀ ਪਟੀਸ਼ਨ 'ਚ ਇਨ੍ਹਾਂ ਸੂਬਿਆਂ ਨੇ ਕਰਜ਼ਾ ਮੁਆਫ਼ੀ ਪ੍ਰੋਗਰਾਮ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਬੱਚਿਆਂ ਲਈ ਵਿਸ਼ੇਸ਼ ਸਮਾਗਮ
ਅਦਾਲਤ ਦੇ ਇਸ ਹੁਕਮ ’ਚ ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਜਦੋਂ ਤੱਕ ਅਪੀਲ ਦੀ ਸੁਣਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਪ੍ਰੋਗਰਾਮ ’ਚ ਅੱਗੇ ਨਾ ਕੀਤਾ ਜਾਵੇ। ਹਾਲਾਂਕਿ,ਇਹ ਸਪੱਸ਼ਟ ਨਹੀਂ ਹੈ ਕਿ ਕਰਜ਼ਾ ਮੁਆਫ਼ੀ ਲਈ ਅਰਜ਼ੀ ਦੇਣ ਵਾਲੇ 2 ਕਰੋੜ 20 ਲੱਖ ਕਰਜ਼ਦਾਰਾਂ ’ਤੇ ਇਸਦਾ ਕੀ ਪ੍ਰਭਾਵ ਹੋਵੇਗਾ। ਬਾਈਡੇਨ ਪ੍ਰਸ਼ਾਸਨ ਨੇ ਕਿਹਾ ਸੀ ਕਿ ਕਰਜ਼ਾ ਮੁਆਫੀ 23 ਅਕਤੂਬਰ ਤੋਂ ਪਹਿਲਾਂ ਕਰਜ਼ ਮੁਆਫ਼ੀ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੀ ਯੋਜਨਾ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਕਿਹਾ ਸੀ ਕਿ ਕਰਜ਼ਾ ਮੁਆਫ਼ੀ ਨਵੰਬਰ ਦੇ ਅੱਧ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਕੀ 1 ਜਨਵਰੀ ਤੋਂ ਪਹਿਲਾਂ ਇਹ ਮਸਲਾ ਹੱਲ ਹੋ ਜਾਵੇਗਾ।
ਕਰਜ਼ੇ ਦੀ ਮੁੜ ਅਦਾਇਗੀ ਦੀ ਪ੍ਰਕਿਰਿਆ ਜੋ ਮਹਾਂਮਾਰੀ ਦੌਰਾਨ ਰੁਕ ਗਈ ਸੀ ਹੁਣ 1 ਜਨਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਲੱਖਾਂ ਅਮਰੀਕੀਆਂ ਨੂੰ ਬਾਈਡੇਨ ਦੀ ਯੋਜਨਾ ਦੇ ਤਹਿਤ ਉਨ੍ਹਾਂ ਦੇ ਕਰਜ਼ੇ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਦੀ ਉਮੀਦ ਸੀ, ਪਰ ਹੁਣ ਉਨ੍ਹਾਂ ਨੂੰ ਇਸ ਬਾਰੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਉਨ੍ਹਾਂ ਨੂੰ ਜਨਵਰੀ ’ਚ ਭੁਗਤਾਨ ਕਰਨਾ ਸ਼ੁਰੂ ਕਰਨਾ ਪਏਗਾ ਜਾ ਨਹੀਂ। ਇਸ ਦੌਰਾਨ ਰਾਸ਼ਟਰਪਤੀ ਜੋ ਬਾਈਡੇਨ ਨੇ ਸ਼ੁੱਕਰਵਾਰ ਨੂੰ ਡੇਲਾਵੇਅਰ ਸਟੇਟ ਯੂਨੀਵਰਸਿਟੀ ਵਿਖੇ ਕਿਹਾ ਕਿ ਇਸ ਹਫ਼ਤੇ ਆਨਲਾਈਨ ਅਰਜ਼ੀਆਂ ਉਪਲਬਧ ਹੋਣ ਤੋਂ ਬਾਅਦ ਲਗਭਗ 20 ਮਿਲੀਅਨ ਲੋਕਾਂ ਨੇ ਕਰਜ਼ਾ ਮੁਆਫ਼ੀ ਲਈ ਅਰਜ਼ੀ ਦਿੱਤੀ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਕਿਸਾਨ ਟੈਕਸ ਯੋਜਨਾ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ (ਤਸਵੀਰਾਂ)
ਅਗਸਤ ’ਚ ਐਲਾਨੀ ਗਈ ਯੋਜਨਾ ਦੇ ਅਨੁਸਾਰ 125,000 ਅਮਰੀਕੀ ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਵਿਦਿਆਰਥੀਆਂ ਜਾਂ 250,000 ਡਾਲਰ ਤੋਂ ਘੱਟ ਆਮਦਨੀ ਕਰਨ ਵਾਲੇ ਪਰਿਵਾਰਾਂ ਲਈ ਹਰੇਕ ਵਿਦਿਆਰਥੀ ਦਾ10,000 ਡਾਲਰ ਕਰਜ਼ਾ ਮੁਆਫ਼ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ‘ਪੈਲ ਗਰਾਂਟ’ ਤਹਿਤ ਆਉਣ ਵਾਲੇ ਵਿਦਿਆਰਥੀਆਂ ਦਾ 10 ਹਜ਼ਾਰ ਅਮਰੀਕੀ ਡਾਲਰ ਦਾ ਵਾਧੂ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਪ੍ਰਸ਼ਾਸਨ ਮੁਤਾਬਕ ਇਸ ਸਕੀਮ ਤਹਿਤ ਚਾਰ ਕਰੋੜ 30 ਲੱਖ ਕਰਜ਼ਾ ਦੇਣ ਵਾਲੇ ਕਰਜ਼ਾ ਮੁਆਫ਼ੀ ਦੇ ਯੋਗ ਹਨ। ਇਨ੍ਹਾਂ ’ਚੋਂ ਦੋ ਕਰੋੜ ਕਰਜ਼ਦਾਰਾਂ ਦੇ ਕਰਜ਼ੇ ਪੂਰੀ ਤਰ੍ਹਾਂ ਮੁਆਫ਼ ਕੀਤੇ ਜਾ ਸਕਦੇ ਹਨ।