ਬਾਈਡੇਨ ਨੇ ਓਕ ਗੁਰਦੁਆਰਾ ਗੋਲੀਬਾਰੀ ਪੀੜਤਾਂ ਨੂੰ ਕੀਤਾ ਯਾਦ
Friday, Aug 06, 2021 - 10:59 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਹ ਮੰਨਿਆ ਕਿ ਏਸ਼ੀਆਈ-ਅਮਰੀਕੀ ਲੋਕਾਂ ਖ਼ਿਲਾਫ਼ ਨਫਰਤ ਦੀ ਭਾਵਨਾ ਨਾਲ ਅੰਜਾਮ ਦਿੱਤੇ ਜਾਣ ਵਾਲੇ ਅਪਰਾਧ ਵੱਧਰ ਹੇ ਹਨ ਅਤੇ ਉਹਨਾਂ ਨੇ 9 ਸਾਲ ਪਹਿਲਾਂ ਇਕ ਗੁਰਦੁਆਰੇ ਵਿਚ ਗੋਰਿਆਂ ਨੂੰ ਉੱਤਮ ਮੰਨਣ ਵਾਲੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਸਿੱਖ ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਜਤਾਇਆ। ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''2012 ਵਿਚ ਅੱਜ ਦੇ ਦਿਨ, ਮੈਂ ਇਕ ਸਿੱਖ ਦੋਸਤ ਦੇ ਨਾਲ ਸੀ ਅਤੇ ਸਾਨੂੰ ਕੱਟੜਤਾ ਦੀ ਘਿਣਾਉਣੀ ਹਰਕਤ ਵਿਚ ਵਿਸਕਾਨਸਿਨ ਦੇ ਓਕ ਕ੍ਰੀਕ ਵਿਚ ਇਕ ਗੁਰਦੁਆਰੇ ਵਿਚ 10 ਲੋਕਾਂ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਦਾ ਪਤਾ ਚੱਲਿਆ। ਉਸ ਦਿਨ 7 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਅਸੀਂ ਇਸ ਤ੍ਰਾਸਦੀ ਦੇ ਹਰੇਕ ਪੀੜਤ ਨੂੰ ਸਨਮਾਨ ਦਿੰਦੇ ਹਾਂ।''
ਏ.ਏ.ਪੀ.ਪੀ. ਦੇ ਮਨੁੱਖੀ ਅਧਿਕਾਰ ਨੇਤਾਵਾਂ ਨਾਲ ਬੈਠਕ ਵਿਚ ਬਾਈਡੇਨ ਨੇ ਮੰਨਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਏਸ਼ੀਆਈ-ਅਮਰੀਕੀਆਂ ਨਾਲ ਨਸਲੀ ਨਫਰਤ ਦੇ ਕਾਰਨ ਅਪਰਾਧ, ਸ਼ੋਸ਼ਣ, ਦਮਨ ਅਤੇ ਵਿਤਕਰੇ ਵਧੇ ਹਨ। ਉਹਨਾਂ ਨੇ ਕਿਹਾ,''ਇਹ ਵਿਤਕਰਾ ਰੁੱਕਦਾ ਨਹੀਂ ਦਿਸ ਰਿਹਾ।'' ਵ੍ਹਾਈਟ ਹਾਊਸ ਵਿਚ ਬਾਈਡੇਨ ਦੀ ਬੈਠਕ ਵਿਚ ਕਈ ਭਾਰਤੀ-ਅਮਰੀਕੀਆਂ ਨੂੰ ਸੱਦਾ ਦਿੱਤਾ ਗਿਆ। ਇਹਨਾਂ ਵਿਚ ਨੈਸ਼ਨਲ ਕੋਲੀਸ਼ਨ ਫੌਰ ਏਸ਼ੀਅਨ ਪੈਸੀਫਿਕ ਅਮੇਰਿਕਨ ਕਮਿਊਨਿਟੀ ਡਿਵੈਲਪਮੈਂਟ ਦੀ ਸੀਮਾ ਅਗਨਾਨੀ, ਸਿੱਖ ਕੋਲੀਸ਼ਨ ਦੀ ਸਤਜੀਤ ਕੌਰ, ਸਿੱਖ ਅਮੇਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ (SALDEF) ਦੀ ਕਿਰਨ ਕੌਰ ਗਿੱਲ ਅਤੇ ਇੰਡੀਅਨ ਅਮਰੇਕਿਨ ਇੰਪੈਕਟ ਦੇ ਨੀਲ ਮਖੀਜਾ ਸ਼ਾਮਲ ਰਹੇ।
ਪੜ੍ਹੋ ਇਹ ਅਹਿਮ ਖਬਰ - ਪੋਲੈਂਡ ਯੂਨੀਵਰਸਿਟੀ 'ਚ ਭਾਰਤੀ ਸੰਸ੍ਰਕਿਤੀ ਦੀ ਝਲਕ, ਕੰਧ 'ਤੇ ਲਿਖੇ ਗਏ 'ਉਪਨਿਸ਼ਦ'
ਇਕ ਵੱਖਰੇ ਬਿਆਨ ਵਿਚ ਧਰਮ ਅਤੇ ਸਿੱਖਿਆ 'ਤੇ ਸਿੱਖ ਪਰੀਸ਼ਦ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਨਸਲੀ ਨਫਰਤ ਅਤੇ ਹਿੰਸਾ ਖ਼ਿਲਾਫ਼ ਸਖ਼ਤ ਰਵੱਈਏ ਅਤੇ ਹਮਦਰਦੀ ਲਈ ਬਾਈਡੇਨ ਦਾ ਧੰਨਵਾਦ ਪ੍ਰਗਟ ਕੀਤਾ। ਸਿੰਘ ਨੇ ਕਿਹਾ,''ਹਾਲ ਦੇ ਸਾਲਾਂ ਵਿਚ ਗੋਰੇ ਸਰਬੋਤਮਵਾਦੀ ਸਮੂਹ ਵਧੇ ਹਨ ਅਤੇ ਉਹ ਅਮਰੀਕਾ ਵਿਚ ਹੋਰ ਘੱਟ ਗਿਣਤੀ ਸਮੂਹਾ ਨੂੰ ਧਮਕਾ ਰਹੇ ਹਨ। ਰਾਸ਼ਟਰਪਤੀ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਰੁੱਖ਼ ਇਸ ਅਹਿਮ ਮੁੱਦੇ 'ਤੇ ਸਪੱਸ਼ਟ ਹੈ।''
ਕਾਂਗਰਸ ਵਿਚ ਏਸ਼ੀਆਈ ਪ੍ਰਸ਼ਾਂਤ ਅਮਰੀਕੀ ਕੌਕਸ ਦੀ ਪ੍ਰਧਾਨ ਜੂਡੀ ਚੂ ਨੇ ਕਿਹਾ,''ਅੱਜ ਅਸੀਂ ਘਰੇਲੂ ਅੱਤਵਾਦੀ ਹਮਲੇ ਦੇ 7 ਪੀੜਤਾਂ ਨੂੰ ਯਾਦ ਕਰਦੇ ਹਾਂ ਅਤੇ ਉਹਨਾਂ ਨੂੰ ਸਨਮਾਨ ਦਿੰਦੇ ਹਾਂ ਅਤੇ ਖੁਦ ਨੂੰ ਸ਼ਾਂਤੀ ਅਤੇ ਖੁੱਲ੍ਹੇਪਨ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਮੁੜ ਸਮਰਪਿਤ ਕਰਦੇ ਹਾਂ ਜੋ ਸਿੱਖ ਧਰਮ ਦੀ ਵਿਸ਼ੇਸ਼ਤਾ ਹੈ। ਸਾਨੂੰ ਗੋਰੇ ਸਰਬੋਤਮਵਾਦੀ, ਵਿਦੇਸ਼ੀਆਂ ਦੇ ਪ੍ਰਤੀ ਨਫਰਤ ਦੀ ਭਾਵਨਾ ਅਤੇ ਕੱਟੜਤਾ ਨੂੰ ਵੀ ਦੂਰ ਕਰਨਾ ਹੋਵੇਗਾ ਜੋ ਨਫਰਤ ਨੂੰ ਭੜਕਾ ਰਹੀ ਹੈ ਅਤੇ ਜਿਸ ਵਿਚ ਲੋਕਾਂ ਦੀ ਜਾਨ 'ਤੇ ਖਤਰਾ ਹੈ। ਬਿਨਾਂ ਕਿਸੇ ਨਸਲ, ਧਰਮ ਜਾਂ ਜਾਤੀ ਦੀ ਪਰਵਾਹ ਕੀਤੇ ਬਿਨਾਂ ਹਰੇਕ ਅਮਰੀਕੀ ਨੂੰ ਆਪਣੇ ਘਰ ਅਤੇ ਆਪਣੇ ਭਾਈਚਾਰੇ ਵਿਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ।'' ਨਸਲੀ ਨਫਰਤੀ ਅਪਰਾਧ ਦੇ ਪੀੜਤਾਂ ਨੂੰ ਯਾਦ ਕਰਦਿਆਂ ਕਾਂਗਰਸ ਮੈਂਬਰ ਬਾਰਬਰਾ ਲੀ ਨੇ ਕਿਹਾ ਕਿ ਦੇਸ਼ ਨੂੰ ਵਿਦੇਸ਼ੀਆਂ ਪ੍ਰਤੀ ਨਫਰਤ ਦੀ ਭਾਵਨਾ, ਨਸਲਵਾਦ ਅਤੇ ਬੰਦੂਕ ਹਿੰਸਾ ਨਾਲ ਲੜਨ ਦੀ ਮੁੜ ਵਚਨਬੱਧਤਾ ਜ਼ਾਹਰ ਕਰਨੀ ਚਾਹੀਦੀ ਹੈ।