ਬਾਈਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾਉਣ ਦੇ ਦਿਨ ਨੂੰ ਕਰਵਾਇਆ ਯਾਦ
Thursday, Aug 12, 2021 - 03:13 AM (IST)
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਅੱਜ ਦੇ ਦਿਨ ਹੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੇ ਤੌਰ 'ਤੇ ਚੁਣਿਆ ਸੀ ਅਤੇ ਕਿਹਾ ਕਿ ਇਸ ਸਫਰ 'ਚ ਉਨ੍ਹਾਂ ਦੇ ਵਰਗਾ ਕੋਈ ਹੋਰ ਦੋਸਤ ਨਹੀਂ ਹੋ ਸਕਦਾ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਾਈਡੇਨ ਨੇ 11 ਅਗਸਤ 2020 ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਲਈ ਕਮਲਾ ਹੈਰਿਸ ਦੇ ਨਾਂ ਦੀ ਚੋਣ ਕੀਤੀ ਸੀ।
ਇਹ ਵੀ ਪੜ੍ਹੋ :ਕ੍ਰਿਪਟੋਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ, ਹੈਕਰਸ ਨੇ ਉਡਾਏ 4,465 ਕਰੋੜ ਰੁਪਏ
ਬਾਈਡੇਨ ਨੇ ਟਵੀਟ ਕੀਤਾ ਕਿ ਇਕ ਸਾਲ ਪਹਿਲਾਂ ਅੱਜ ਦੇ ਦਿਨ ਹੀ ਮੈਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨੂੰ ਚੁਣਨ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਕੀਤਾ ਸੀ। ਇਸ ਸਫਰ 'ਚ ਤੁਹਾਡੇ ਤੋਂ ਬਿਹਤਰ ਹੋਰ ਸਾਥੀ ਨਹੀਂ ਹੋ ਸਕਦਾ ਸੀ। ਧੰਨਵਾਦ ਕੈਮਰਾ ਹੈਰਿਸ। ਹੈਰਿਸ (56) ਆਪਣੇ ਨਾਮਜ਼ਦਗੀ ਦੇ ਸਮੇਂ ਤੀਸਰੀ ਅਜਿਹੀ ਮਹਿਲੀ ਬਣ ਗਈ ਜਿਨ੍ਹਾਂ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾਇਆ ਗਿਆ। ਹੈਰਿਸ ਦੇ ਪਹਿਲੇ ਮੁੱਖ ਦਲਾਂ ਤੋਂ ਅਲਾਸਕਾ ਦੀ ਉਸ ਸਮੇਂ ਦੀ ਗਵਰਨਰ ਸਾਰਾ ਪਾਲਿਨ 2008 'ਚ ਅਤੇ ਨਿਊਯਾਰਕ ਦੀ ਸੰਸਦ ਮੈਂਬਰ ਫਰੇਰੋ 1984 'ਚ ਉਮੀਦਵਾਰ ਬਣੀ ਸੀ। ਹਾਲਾਂਕਿ ਚੋਣਾਂ 'ਚ ਸਿਰਫ ਹੈਰਿਸ ਨੂੰ ਹੀ ਜਿੱਤ ਮਿਲ ਸਕੀ।
ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਦੇ ਇਲਾਜ ਲਈ ਤਿੰਨ ਦਵਾਈਆਂ ਦੀ ਜਾਂਚ ਕਰੇਗਾ WHO