ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼

Wednesday, Jan 26, 2022 - 06:25 PM (IST)

ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਪ੍ਰਤੀਨਿਧੀ ਸਭਾ ਵਿਚ ਮੰਗਲਵਾਰ ਨੂੰ ਪੇਸ਼ ਕੀਤੇ ਗਏ ਅਭਿਲਾਸ਼ੀ ‘ਅਮਰੀਕਾ ਕੰਪੀਟਸ ਐਕਟ 2022’ ਵਿਚ ਨਵੇਂ ਸਟਾਰਟਅੱਪ ਵੀਜ਼ਾ ਜ਼ਰੀਏ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਬਿੱਲ ਦਾ ਸਮਰਥਨ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ‘ਅਮਰੀਕਾ ਕੰਪੀਟਸ ਐਕਟ 2022’ ਅਜਿਹੇ ਕਾਨੂੰਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਸਪਲਾਈ ਚੇਨ ਮਜ਼ਬੂਤ ਹੋਵੇਗੀ ਅਤੇ ਦੇਸ਼ ਦੀ ਅਰਥਵਿਵਸਥਾ ਦੇ ਨਵੀਨਤਾ ਇੰਜਣ ਨੂੰ ਫਿਰ ਤੋਂ ਮਜ਼ਬੂਤੀ ਮਿਲੇਗੀ। ਇਸ ਵਿਚ ਕਿਹਾ ਗਿਆ ਹੈ ਕਿ ਇਸ ਦੀ ਮਦਦ ਨਾਲ ਅਮਰੀਕਾ ਆਉਣ ਵਾਲੇ ਕਈ ਦਹਾਕਿਆਂ ਤੱਕ ਚੀਨ ਅਤੇ ਬਾਕੀ ਦੁਨੀਆ ਤੋਂ ਅੱਗੇ ਬਣਿਆ ਰਹਿ ਸਕਦਾ ਹੈ।

ਇਹ ਵੀ ਪੜ੍ਹੋ: ਥਾਈਲੈਂਡ 'ਭੰਗ' ਨੂੰ ਅਪਰਾਧ ਦੇ ਦਾਇਰੇ 'ਚੋਂ ਬਾਹਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ

ਇਸ ਕਾਨੂੰਨ ਤਹਿਤ ਇਮੀਗ੍ਰੇਸ਼ਨ ਅਤੇ ਨੈਸ਼ਨਲ ਐਕਟ ਵਿਚ ਸੋਧ ਕਰਕੇ ਉਨ੍ਹਾਂ ਅਸਥਾਈ ਪ੍ਰਵਾਸੀਆਂ ਲਈ ਇਕ ਨਵੀਂ ਸ਼੍ਰੇਣੀ ‘ਡਬਲਯੂ’ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿਸੇ ਸਟਾਰਟਅੱਪ ਵਿਚ ਦਿਲਚਸਪੀ ਰੱਖਣ ਵਾਲੇ ਉੱਦਮੀ ਹਨ, ਕਿਸੇ ਸਟਾਰਟਅੱਪ ਦੇ ਜ਼ਰੂਰੀ ਕਰਮਚਾਰੀ ਹਨ ਜਾਂ ਉਹਨਾਂ ਦੇ ਜੀਵਨ ਸਾਥੀ ਅਤੇ ਬੱਚੇ ਹਨ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਜਾਰੀ ਕੀਤੇ ਗਏ ਬਿੱਲ ਦੀਆਂ ਵਿਵਸਥਾਵਾਂ ਅਨੁਸਾਰ, ਦਸਤਖ਼ਤ ਹੋਣ ਤੋਂ ਬਾਅਦ ਕਾਨੂੰਨ ਬਦਲ ਜਾਣ ਦੇ ਬਾਅਦ ਇਹ ਬਿੱਲ ਗ੍ਰਹਿ ਮੰਤਰਾਲਾ ਨੂੰ ਨਿਰਦੇਸ਼ ਦੇਵੇਗਾ ਕਿ ਉਹ ਸਫ਼ਲ ਸਾਬਿਤ ਹੋਣ ਵਾਲੇ ਸਟਾਰਟਅੱਪ ਸ਼ੁਰੂ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਵਾਸੀ ਉੱਦਮੀ ਵਜੋਂ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਦੇਣ ਦੀ ਪ੍ਰਕਿਰਿਆ ਸਥਾਪਤ ਕਰੇ।

ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News