ਅਫਗਾਨਿਸਤਾਨ ''ਚ ਆਤਮਘਾਤੀ ਹਮਲੇ ''ਚ ਮਾਰੇ ਗਏ ਅਮਰੀਕੀ ਫੌਜੀਆਂ ਨੂੰ ਬਾਈਡੇਨ ਨੇ ਦਿੱਤੀ ਸ਼ਰਧਾਂਜਲੀ

08/30/2021 12:49:48 AM

ਡੋਵਰ ਏਅਰਫੋਰਸ ਬੇਸ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਾਬੁਲ ਹਵਾਈ ਅੱਡੇ ਨੇੜੇ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ 13 ਅਮਰੀਕੀ ਫੌਜੀਆਂ ਦੇ ਰਿਸ਼ਤੇਦਾਰਾਂ ਨਾਲ ਐਤਵਾਰ ਨੂੰ ਇਕੱਲੇ 'ਚ ਮੁਲਾਕਾਤ ਕੀਤੀ। ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਅਫਗਾਨਿਸਤਾਨ ਤੋਂ ਅਮਰੀਕਾ ਲਿਆਂਦੀਆਂ ਗਈਆਂ ਸਨ। ਅਫਗਾਨਿਸਤਾਨ 'ਚ ਕਾਬੁਲ ਹਵਾਈ ਅੱਡੇ ਨੇੜੇ ਆਤਮਘਾਤੀ ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਡੋਵਰ ਏਅਰਫੋਰਸ ਬੇਸ 'ਤੇ ਲਿਆਂਦੀਆਂ ਗਈਆਂ ਅਤੇ ਇਸ ਦੌਰਾਨ ਆਯੋਜਿਤ ਫੌਜੀ ਪ੍ਰੋਗਰਾਮ 'ਚ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਨੇ ਸ਼ਾਮਲ ਹੋਣਾ ਸੀ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ

ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ ਦੀ ਉਮਰ 20 ਤੋਂ 31 ਸਾਲਾ ਦਰਮਿਆਨ ਸੀ। ਮਾਰੇ ਗਏ ਅਮਰੀਕੀ ਫੌਜੀਆਂ 'ਚ ਵਿਯੋਮਿੰਗ ਨਿਵਾਸੀ 20 ਸਾਲਾ ਇਕ ਮਰੀਨ ਸ਼ਾਮਲ ਹਨ ਜਿਸ ਦੀ ਪਤਨੀ ਕਰੀਬ ਤਿੰਨ ਹਫਤਿਆਂ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਨਾਲ ਹੀ ਇਸ 'ਚ 22 ਸਾਲ ਇਕ ਨੇਵੀ ਕੋਰਮੈਨ ਵੀ ਸ਼ਾਮਲ ਹੈ ਜਿਸ ਨੇ ਆਪਣੀ ਮਾਂ ਨਾਲ ਆਪਣੀ ਅੰਤਿਮ ਗੱਲਬਾਤ 'ਚ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਸੁਰੱਖਿਅਤ ਰਹੇਗਾ। ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ 'ਚ ਪੰਜ ਦੀ ਉਮਰ ਸਿਰਫ 20 ਸਾਲ ਸੀ।

PunjabKesari

ਇਹ ਵੀ ਪੜ੍ਹੋ : ਜਰਮਨੀ ਦੀ ਨਿੱਜੀ ਕੰਪਨੀ ਨੇ 147 ਲੋਕਾਂ ਨੂੰ ਕਾਬੁਲ ਤੋਂ ਕੱਢਣ 'ਚ ਕੀਤੀ ਮਦਦ

ਬਾਈਡੇਨ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਜਿਨ੍ਹਾਂ 13 ਫੌਜੀਆਂ ਨੂੰ ਅਸੀਂ ਗੁਆਇਆ ਹੈ, ਉਹ ਅਜਿਹੇ ਨਾਇਕ ਸਨ ਜਿਨ੍ਹਾਂ ਨੇ ਸਾਡੇ ਉੱਚਤਮ ਅਮਰੀਕੀ ਆਦਰਸ਼ਾਂ ਲਈ ਅਤੇ ਦੂਜਿਆਂ ਦੀ ਜਾਨ ਬਚਾਉਂਦੇ ਹੋਏ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦੀ ਬਹਾਦੁਰੀ ਅਤੇ ਨਿਰਸਵਾਰਥਤਾ ਨੇ ਹੁਣ ਤੱਕ 1,17,000 ਤੋਂ ਜ਼ਿਆਦਾ ਲੋਕ ਸੁਰੱਖਿਅਤ ਹੋਏ ਹਨ। ਮਾਰੇ ਗਏ ਅਮਰੀਕੀ ਫੌਜੀਆਂ ਦੇ ਰਿਸ਼ਤੇਦਾਰ ਵੀ ਅਜਿਹੇ ਮੌਕੇ 'ਤੇ ਆਮਤੌਰ 'ਤੇ ਡੋਲਰ 'ਚ ਮੌਜੂਦ ਹੁੰਦੇ ਹਨ। ਰਾਸ਼ਟਰਪਤੀ ਵਜੋਂ ਬਾਈਡੇਨ ਪਹਿਲੀ ਵਾਰ ਅਜਿਹੇ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News