ਭਾਰਤੀ-ਅਮਰੀਕੀ ਵੇਦਾਂਤ ਪਟੇਲ ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ
Saturday, Dec 19, 2020 - 08:26 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਵ੍ਹਾਈਟ ਹਾਊਸ ਦੇ ਕਮਿਊਨੀਕੇਸ਼ਨ ਅਤੇ ਪ੍ਰੈੱਸ ਸਟਾਫ ਦੇ ਐਡੀਸ਼ਨਲ ਮੈਂਬਰਾਂ ਦੇ ਨਾਵਾਂ ਦਾ ਸ਼ਨੀਵਾਰ ਐਲਾਨ ਕੀਤਾ। ਇਨ੍ਹਾਂ ਵਿਚ ਭਾਰਤੀ-ਅਮਰੀਕੀ ਵੇਦਾਂਤ ਪਟੇਲ ਨੂੰ ਸਹਾਇਕ ਪ੍ਰੈਸ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਪਟੇਲ ਫਿਲਹਾਲ ਬਾਈਡੇਨ ਦੀ ਉਦਘਾਟਨ ਕਮੇਟੀ ਦੇ ਸੀਨੀਅਰ ਬੁਲਾਰੇ ਹਨ।
ਇਹ ਵੀ ਪੜ੍ਹੋ -ਤੁਰਕੀ ਦੇ ਹਸਪਤਾਲ 'ਚ ਧਮਾਕਾ, 9 ਕੋਰੋਨਾ ਮਰੀਜ਼ਾਂ ਦੀ ਮੌਤ
ਬਾਈਡੇਨ ਦੀ ਇਸ ਸਬੰਧੀ ਇਕ ਮੁਹਿੰਮ ਦਾ ਉਹ ਹਿੱਸਾ ਰਹੇ ਹਨ। ਉਕਤ ਮੁਹਿੰਮ ਵਿਚ ਉਨ੍ਹਾਂ ਖੇਤਰੀ ਡਾਇਲਾਗ ਨਿਰਦੇਸ਼ਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਉਹ ਭਾਰਤੀ-ਅਮਰੀਕੀ ਕਾਂਗਰਸ ਦੀ ਮੈਂਬਰ ਪ੍ਰੋਮਿਲਾ ਜੈਪਾਲ ਦੇ ਡਾਇਲਾਗ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਪਟੇਲ ਦਾ ਜਨਮ ਭਾਰਤ ਦੇ ਗੁਜਰਾਤ ਸੂਬੇ ਵਿਚ ਹੋਇਆ ਸੀ। ਉਨ੍ਹਾਂ ਦਾ ਕੈਲੀਫੋਰਨੀਆ ਵਿਚ ਪਾਲਨ ਪੋਸ਼ਨ ਹੋਇਆ। ਪਟੇਲ ਯੂਨੀਵਰਸਿਟੀ ਆਫ ਰਿਵਰਸਾਈਡ ਅਤੇ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਗ੍ਰੈਜੂਏਟ ਹਨ।
ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਨੂੰ ਇਸ ਸਾਲ ਦੇ ਅੰਤ ਤੱਕ ਮਨਜ਼ੂਰੀ ਮਿਲਣ ਦੀ ਸੰਭਾਵਨਾ : ਰਿਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।