ਉਮੀਦ ਹੈ ਜੂਨ ''ਚ ਪੁਤਿਨ ਨਾਲ ਹੋ ਸਕਦੀ ਹੈ ਮੁਲਾਕਾਤ : ਬਾਈਡੇਨ

05/07/2021 1:55:42 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈੇਡੇਨ ਨੇ ਆਖਿਆ ਕਿ ਉਮੀਦ ਹੈ ਕਿ ਜੂਨ ਵਿਚ ਯੂਰਪ ਦੇ ਦੌਰੇ ਦੌਰਾਨ ਮੇਰੀ ਮੁਲਾਕਾਤ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਹੋ ਸਕਦੀ ਹੈ। ਉਥੇ ਹੀ ਬੀਤੇ ਕੁਝ ਮਹੀਨਿਆਂ ਤੋਂ ਅਮਰੀਕਾ ਅਤੇ ਰੂਸ ਵਿਚਾਲੇ 2-ਪੱਖੀ ਰਿਸ਼ਤੇ ਕਾਫੀ ਖਰਾਬ ਚੱਲ ਰਹੇ ਹਨ।

ਇਹ ਵੀ ਪੜ੍ਹੋ - ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਬਾਈਡੇਨ ਨੇ ਮੰਗਲਵਾਰ ਆਖਿਆ ਸੀ ਕਿ ਮੈਨੂੰ ਉਮੀਦ ਅਤੇ ਉਡੀਕ ਹੈ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਉਨ੍ਹਾਂ ਇਹ ਗੱਲਾਂ ਯੂਰਪੀਨ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਿਲਣ ਦੀ ਯੋਜਨਾ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਹੀਆਂ।

ਇਹ ਵੀ ਪੜ੍ਹੋ - ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ

ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡੇਨ ਜੂਨ ਮਹੀਨੇ ਯੂਰਪੀਨ ਮੁਲਕਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਹ ਯੂਰਪ ਵਿਚ ਹੋ ਰਹੇ ਜੀ-20 ਸੰਮੇਲਨ ਵਿਚ ਵੀ ਸ਼ਿਰਕਤ ਕਰਨਗੇ। ਇਸ ਸੰਮੇਲਨ ਵਿਚ ਜਿਥੇ 20 ਮੁਲਕਾਂ ਦੇ ਰਾਸ਼ਟਰ ਪ੍ਰਮੁੱਖ ਸ਼ਾਮਲ ਹੋਣਗੇ। ਸੰਮੇਲਨ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਚਰਚਾ ਤਾਂ ਕੀਤੀ ਜਾਵੇਗੀ ਹੀ ਅਤੇ ਨਾਲ ਹੀ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜੀ ਦੀਆਂ ਵਾਪਸੀ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ।


Khushdeep Jassi

Content Editor

Related News