ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਬਹਾਦਰੀ ਮੈਡਲ ਨਾਲ ਕੀਤਾ ਸਨਮਾਨਿਤ

05/23/2023 10:10:26 AM

ਨਿਊਯਾਰਕ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਨਿਊਯਾਰਕ ਪੁਲਸ ਵਿਭਾਗ (NYPD) ਦੇ ਭਾਰਤੀ ਮੂਲ ਦੇ ਇਕ ਅਧਿਕਾਰੀ ਅਤੇ 9 ਹੋਰ ਲੋਕਾਂ ਨੂੰ ‘ਬਹਾਦਰੀ ਮੈਡਲ’ ਨਾਲ ਸਨਮਾਨਿਤ ਕੀਤਾ। ਇਹ ਬਹਾਦਰੀ ਮੈਡਲ ਜਨਤਕ ਸੁਰੱਖਿਆ ਅਧਿਕਾਰੀਆਂ ਲਈ ਦੇਸ਼ ਦਾ ਸਰਵਉੱਚ ਪੁਰਸਕਾਰ ਹੈ। ਸੁਮਿਤ ਸੁਲਾਨ (27) ਨੂੰ ਵ੍ਹਾਈਟ ਹਾਊਸ ਵਿਚ ਬੁੱਧਵਾਰ ਨੂੰ ਆਯੋਜਿਤ ਇਕ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ ਸੀ। ਸੁਮਿਤ ਨੇ ਜਨਵਰੀ ਵਿਚ ਨਿਊਯਾਰਕ ਸ਼ਹਿਰ ਵਿਚ ਇਕ ਘਰੇਲੂ-ਹਿੰਸਾ ਕਾਲ ਦੀ ਜਾਂਚ ਦੌਰਾਨ ਆਪਣੇ 2 ਸਹਿਯੋਗੀਆਂ ਦੀ ਹੱਤਿਆ ਕਰਨ ਵਾਲੇ ਇਕ ਫਰਾਰ ਅਪਰਾਧੀ ਨੂੰ ਗੋਲੀ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ: 'ਸੁਪਰ ਫਰਟਾਈਲ ਮਦਰ', 28 ਦਿਨਾਂ ਦੇ ਵਕਫ਼ੇ 'ਚ 2 ਵਾਰ ਗਰਭਵਤੀ ਹੋਈ ਔਰਤ, ਦਿੱਤਾ ਧੀਆਂ ਨੂੰ ਜਨਮ

PunjabKesari

ਪੁਲਸ ਮੁਤਾਬਕ 3 ਪੁਲਸ ਮੁਲਾਜ਼ਮ ਸੁਲਾਨ, ਜੇਸਨ ਰਿਵੇਰਾ (22) ਅਤੇ ਵਿਲਬਰਟ ਮੋਰਾ (27) ਨਿਊਯਾਰਕ ਦੇ ਹਾਰਲੇਮ ਇਲਾਕੇ ਵਿਚ 911 ਨੰਬਰ ਦੀ ਕਾਲ ਦੀ ਜਾਂਚ ਕਰਨ ਲਈ ਇਕ ਪ੍ਰੇਸ਼ਾਨ ਔਰਤ ਕੋਲ ਗਏ ਸਨ, ਜਿਸਦੇ ਵੱਡੇ ਬੇਟੇ ਨੇ ਮਹਿਲਾ ਅਤੇ ਆਪਣੇ ਭਰਾ ਨੂੰ ਧਮਕੀ ਦਿੱਤੀ ਸੀ। ਸਜ਼ਾਯਾਫਤਾ ਗੁੰਡੇ ਨੇ ਤਿੰਨੋਂ ਅਧਿਕਾਰੀਆਂ ’ਤੇ ਨਿਸ਼ਾਨਾ ਲਗਾ ਕੇ ਹਮਲਾ ਕਰ ਦਿੱਤਾ, ਜਿਸ ਵਿਚ ਰਿਵੇਰਾ ਅਤੇ ਮੋਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਨੇ ਨਵ-ਨਿਯੁਕਤ ਪੁਲਸ ਅਧਿਕਾਰੀ ਹੋਣ ਦੇ ਬਾਵਜੂਦ ਤੇਜ਼ੀ ਨਾਲ ਕਾਰਵਾਈ ਕਰਨ ਲਈ 17 ਮਈ ਨੂੰ ਆਯੋਜਿਤ ਇਕ ਸਮਾਰੋਹ 'ਚ ਸੁਲਾਨ ਦੀ ਤਾਰੀਫ ਕੀਤੀ ਸੀ।

PunjabKesari

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: UK ਦੇ ਸ਼ਹਿਰ ਕਾਵੈਂਟਰੀ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News