ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗ ਸ਼ੁਰੂ ਹੋਣ ਦਾ ਡਰ, ਬਿਡੇਨ ਨੇ ਆਖੀ ਇਹ ਗੱਲ
Wednesday, Sep 25, 2024 - 10:45 PM (IST)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਵਧਦੇ ਤਣਾਅ ਕਾਰਨ ਵੱਡੇ ਪੱਧਰ 'ਤੇ ਯੁੱਧ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਸਨੇ ਉਮੀਦ ਜ਼ਾਹਰ ਕੀਤੀ ਕਿ ਹੋਰ ਖੂਨ-ਖਰਾਬਾ ਰੋਕਣ ਲਈ ਕੋਈ ਰਸਤਾ ਲੱਭਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਮਿਲੀ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ
ਬਿਡੇਨ ਨੇ ਇਹ ਗੱਲ ਚੈਨਲ 'ਏਬੀਸੀ' 'ਤੇ ਇੰਟਰਵਿਊ ਦੌਰਾਨ ਕਹੀ। ਉਸ ਦੀ ਇਹ ਟਿੱਪਣੀ ਲੇਬਨਾਨ ਵਿੱਚ ਇਜ਼ਰਾਈਲ ਅਤੇ ਇਰਾਨ ਸਮਰਥਿਤ ਹਿਜ਼ਬੁੱਲਾ ਅੱਤਵਾਦੀਆਂ ਵਿਚਾਲੇ ਕਈ ਦਿਨਾਂ ਤੋਂ ਚੱਲ ਰਹੀ ਗੋਲੀਬਾਰੀ ਦੇ ਦੌਰਾਨ ਆਈ ਹੈ। ਹਿੰਸਾ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਪੱਛਮੀ ਏਸ਼ੀਆ ਵਿੱਚ ਇੱਕ ਹੋਰ ਵਿਆਪਕ ਜੰਗ ਦਾ ਡਰ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੌਸਮੀ ਬੁਖਾਰ ਨਾਲ ਵੀ ਆ ਸਕਦੈ Heart Attack, ਸਿਹਤ ਮਾਹਰਾਂ ਦੀ ਵਧੀ ਚਿੰਤਾ
ਦੱਸ ਦਈਏ ਕਿ ਅੱਜ ਦੇ ਤਾਜ਼ਾ ਮਾਮਲੇ ਵਿਚ ਇਜ਼ਰਾਈਲੀ ਹਮਲੇ ’ਚ ਲੇਬਨਾਨ ’ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ, ਹਿਜ਼ਬੁੱਲਾ ਨੇ ਬੁੱਧਵਾਰ ਤੜਕੇ ਤੇਲ ਅਵੀਵ ਨੂੰ ਨਿਸ਼ਾਨਾ ਬਣਾ ਕੇ ਇਕ ਮਿਜ਼ਾਈਲ ਦਾਗੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਜ਼ਮੀਨ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਨਸ਼ਟ ਕਰ ਦਿੱਤਾ ਹੈ। ਮਿਜ਼ਾਈਲ ਦਾ ਪਤਾ ਲੱਗਣ ਤੋਂ ਬਾਅਦ, ਤੇਲ ਅਵੀਵ ਅਤੇ ਪੂਰੇ ਮੱਧ ਇਜ਼ਰਾਈਲ ’ਚ ਹਵਾਈ ਹਮਲੇ ਦੇ ਸਾਇਰਨ ਵੱਜੇ। ਮਿਲੀ ਜਾਣਕਾਰੀ ਅਨੁਸਾਰ ਫੌਜ ਨੇ ਕਿਹਾ ਕਿ ਇਸ ਹਮਲੇ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।