ਅਮਰੀਕੀ ਚੋਣਾਂ ''ਚ ਟਰੰਪ ''ਤੇ ਬਾਇਡੇਨ ਭਾਰੂ, ਪੇਂਸਲਵੇਨੀਆ ''ਚ ਵੀ ਨਿਕਲੇ ਅੱਗੇ

11/06/2020 9:00:39 PM

ਵਾਸ਼ਿੰਗਟਨ - ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡੇਨ ਅਤੇ ਜਾਰਜੀਆ ਸੂਬੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਨਿਕਲ ਗਏ ਹਨ। ਪੇਂਸੀਲਵੇਨੀਆ ਵਿਚ, ਬਾਇਡੇਨ ਨੂੰ ਹੁਣ ਤੱਕ ਟਰੰਪ 'ਤੇ 5,587 ਵੋਟਾਂ ਨਾਲ ਬੜ੍ਹਤ ਮਿਲ ਗਈ ਹੈ। ਸੂਬੇ ਦੇ 95 ਫੀਸਦੀ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਚੇ ਹੋਏ ਪੋਸਟਲ ਵੋਟ ਬਾਇਡੇਨ ਦੇ ਪੱਖ ਵਿਚ ਜਾ ਸਕਦੇ ਹਨ। ਜੇਕਰ ਬਾਇਡੇਨ ਇਹ ਸੂਬੇ ਜਿੱਤਦੇ ਹਨ ਤਾਂ ਜਿੱਤ ਲਈ ਜ਼ਰੂਰੀ 270 ਵੋਟਾਂ ਹਾਸਲ ਕਰ ਲੈਣਗੇ।

ਇਸ ਤੋਂ ਪਹਿਲਾਂ ਬਾਇਡੇਨ ਨੇ ਜਾਰਜੀਆ ਵਿਚ ਬੜ੍ਹਤ ਬਣਾ ਲਈ ਸੀ। ਇਥੇ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਕਰੀਬ 8,197 ਬੈਲਟ ਪੇਪਰ ਬਾਕੀ ਹਨ, ਨਾਲ ਹੀ ਫੌਜ ਅਤੇ ਵਿਦੇਸ਼ੀ ਬੈਲਟ ਪੇਪਰਾਂ ਦੀ ਗਿਣਤੀ ਹੋਣੀ ਵੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਬਾਇਡੇਨ ਨੇਵਾਡਾ ਵਿਚ, ਜਿਥੇ 89 ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ, ਅੱਗੇ ਚੱਲ ਰਹੇ ਹਨ। ਚੋਣ ਅਧਿਕਾਰੀਆਂ ਦਾ ਆਖਣਾ ਹੈ ਕਿ ਵੀਰਵਾਰ ਸ਼ਾਮ ਤੱਕ, ਉਨ੍ਹਾਂ ਕੋਲ ਕਰੀਬ 1,90,000 ਬੈਲਟ ਪੇਪਰ ਗਿਣਨ ਲਈ ਬਚੇ ਸਨ। ਐਰੀਜ਼ੋਨਾ ਵਿਚ ਬਾਇਡੇਨ 1.6 ਫੀਸਦੀ ਵੋਟਾਂ ਤੋਂ ਅੱਗੇ ਹਨ। ਨਾਰਥ ਕੈਰੋਲੀਨਾ ਅਤੇ ਫਲੋਰੀਡਾ ਵਿਚ ਟਰੰਪ ਅੱਗੇ ਚੱਲ ਰਹੇ ਹਨ।

ਦੱਸ ਦਈਏ ਕਿ ਚੋਣਾਂ ਵਿਚ ਜਿਸ ਤਰ੍ਹਾਂ ਬਾਇਡੇਨ ਅੱਗੇ ਵਧ ਰਹੇ ਹਨ ਉਸ ਤੋਂ ਕਿਆਸ ਲੱਗ ਰਹੇ ਹਨ ਕਿ ਬਾਇਡੇਨ ਅਮਰੀਕਾ ਦੇ ਅਗਲੇ ਨਵੇਂ ਰਾਸ਼ਟਰਪਤੀ ਹੋਣ ਵਾਲੇ ਹਨ। ਪਰ ਟਰੰਪ ਵੱਲੋਂ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਅਤੇ ਸਖਤ ਕਾਰਵਾਈ ਕਰਨ ਬਾਰੇ ਕਿਹਾ ਹੈ। ਟਰੰਪ ਨੇ ਕਈ ਵਾਰ ਵੋਟਾਂ ਦੀ ਗਿਣਤੀ ਰੋਕਣ ਦੀ ਗੱਲ ਕਰਦੇ ਹੋਏ ਕਿਹਾ ਇਸ ਵਿਚ ਧੋਖਾਦੇਹੀ ਕੀਤੀ ਜਾ ਰਹੀ ਹੈ। ਜੋਅ ਬਾਇਡੇਨ ਨੂੰ ਬਹੁਮਤ ਹਾਸਲ ਕਰਨ ਲਈ 6 ਹੋਰ ਇਲੈਕਟ੍ਰੋਲ ਵੋਟਾਂ (264) ਦੀ ਜ਼ਰੂਰਤ ਹੈ ਅਤੇ ਉਥੇ ਹੀ ਟਰੰਪ ਨੂੰ 56 ਦੀ। ਹੁਣ ਦੇਖਣਾ ਇਹ ਹੋਵੇਗਾ ਕਿ ਬਾਕੀ ਦੀ ਬਚੀ ਗਿਣਤੀ ਵਿਚ ਕਿਹੜਾ ਅੱਗੇ ਨਿਕਲਦਾ ਹੈ ਅਗਲੇ 4 ਸਾਲਾਂ ਲਈ ਰਾਸ਼ਟਰਪਤੀ ਦਾ ਕਾਰਜਕਾਲ ਕੌਣ ਸੰਭਾਲਦਾ ਹੈ।


Khushdeep Jassi

Content Editor

Related News