ਅਮਰੀਕਾ-ਚੀਨ ਵਿਚਾਲੇ ਛਿੜੀ ਜੰਗ ''ਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਬਾਇਡੇਨ

11/09/2020 12:15:37 AM

ਵਾਸ਼ਿੰਗਟਨ/ਬੀਜ਼ਿੰਗ - ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਇਡੇਨ ਦੀ ਜਿੱਤ ਨਾਲ ਚੀਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ 'ਸ਼ੀਤ ਯੁੱਧ' (ਕੋਲਡ ਵਾਰ) ਦੇ ਐਲਾਨ ਤੋਂ ਥੋੜੀ ਰਾਹਤ ਮਹਿਸੂਸ ਹੋ ਸਕਦੀ ਹੈ ਪਰ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰ ਦੀ ਰੰਜਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਚੀਨੀ ਅਬਜ਼ਰਵਰਾਂ ਨੇ ਐਤਵਾਰ ਨੂੰ ਇਹ ਗੱਲ ਕਹੀ। ਚੀਨ-ਅਮਰੀਕਾ ਸਬੰਧਾਂ ਦੇ ਲਿਹਾਜ਼ ਨਾਲ ਟਰੰਪ ਦਾ 4 ਸਾਲ ਦਾ ਕਾਰਜਕਾਲ ਸਭ ਤੋਂ ਖਰਾਬ ਮੰਨਿਆ ਜਾਂਦਾ ਹੈ।

ਚੀਨੀ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਨੇ 1972 ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਇਤਿਹਾਸਕ ਬੀਜ਼ਿੰਗ ਯਾਤਰਾ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਖਤਰਨਾਕ ਨੇਤਾ ਦਾ ਸਾਹਮਣਾ ਕੀਤਾ ਹੈ। ਟਰੰਪ ਨੇ ਅਮਰੀਕਾ-ਚੀਨ ਸਬੰਧਾਂ ਦੇ ਸਾਰੇ ਪਹਿਲੂਆਂ ਨੂੰ ਲੈ ਕੇ ਬਹੁਤ ਹਮਲਾਵਰ ਰੁਖ ਰੱਖਿਆ ਹੈ। ਇਸ ਵਿਚ ਵਪਾਰ ਜੰਗ, ਵਿਵਾਦਤ ਦੱਖਣ-ਚੀਨ ਸਾਗਰ ਵਿਚ ਚੀਨੀ ਫੌਜ ਦੇ ਹਕੂਮਤ ਨੂੰ ਚੁਣੌਤੀ ਦੇਣਾ ਅਤੇ ਕੋਰੋਨਾਵਾਇਰਸ ਨੂੰ 'ਚੀਨੀ ਵਾਇਰਸ' ਦੀ ਤਰ੍ਹਾਂ ਪ੍ਰਚਾਰਿਤ ਕਰਨਾ ਸ਼ਾਮਲ ਹਨ।

ਸਰਕਾਰੀ ਗਲੋਬਲ ਟਾਈਮਸ ਦੀ ਇਕ ਖਬਰ ਮੁਤਾਬਕ ਬਾਇਡੇਨ ਦਾ ਕਾਰਜਕਾਲ ਪਹਿਲਾਂ ਤੋਂ ਤਣਾਅਪੂਰਣ ਚੱਲ ਰਹੇ ਚੀਨ-ਅਮਰੀਕਾ ਸਬੰਧਾਂ ਵਿਚਾਲੇ ਦੋਹਾਂ ਦੇਸ਼ਾਂ ਵਿਚ ਉੱਚ-ਪੱਧਰੀ ਸੰਵਾਦ ਬਹਾਲ ਕਰਨ ਅਤੇ ਰਣਨੀਤਕ ਵਿਸ਼ਵਾਸ ਦਾ ਮੁੜ ਨਿਰਮਾਣ ਕਰਨ ਦੀ ਦਿਸ਼ਾ ਵਿਚ ਮੌਕਾ ਪ੍ਰਦਾਨ ਕਰ ਸਕਦਾ ਹੈ। ਫੁਦਾਨ ਯੂਨੀਵਰਸਿਟੀ ਵਿਚ ਸੈਂਟਰ ਆਫ ਯੂ. ਐੱਸ. ਸਟੱਡੀਜ਼ ਦੇ ਉਪ ਨਿਦੇਸ਼ਕ ਸ਼ਿਨ ਕਿਆਂਗ ਨੇ ਅਖਬਾਰ ਨੂੰ ਆਖਿਆ ਕਿ ਚੀਨ ਅਤੇ ਅਮਰੀਕਾ ਦੇ ਖਰਾਬ ਹੁੰਦੇ ਰਿਸ਼ਤੇ ਅਜਿਹੀ ਸਥਿਤੀ ਵਿਚ ਪਹੁੰਚ ਚੁੱਕੇ ਹਨ ਕਿ ਰਣਨੀਤਕ ਵਿਸ਼ਵਾਸ ਨੂੰ ਨੁਕਸਾਨ ਪਹੁੰਚਿਆ ਹੈ, ਉੱਚ ਪੱਧਰੀ ਸੰਵਾਦ ਰੁਕ ਗਿਆ ਹੈ ਅਤੇ ਬਹੁਤ ਘੱਟ ਸਹਿਯੋਗ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਆਖਿਆ ਕਿ ਬਾਇਡੇਨ ਦੇ ਕਾਰਜਕਾਲ ਵਿਚ ਉਮੀਦ ਕੀਤੀ ਜਾ ਸਕਦੀ ਹੈ ਕਿ ਚੀਨ ਅਤੇ ਅਮਰੀਕਾ ਟੀਕਿਆਂ, ਮਹਾਮਾਰੀ ਰੋਕੂ ਲੜਾਈ ਅਤੇ ਜਲਵਾਯੂ ਪਰਿਵਰਤਨ 'ਤੇ ਵਿਆਪਕ ਸਹਿਯੋਗ ਬਹਾਲ ਕਰਨਗੇ।

ਬੀਜ਼ਿੰਗ ਸਥਿਤ ਰੇਨਮਿਨ ਯੂਨੀਵਰਸਿਟੀ ਆਫ ਚਾਈਨਾ ਵਿਚ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਦੇ ਐਸੋਸੀਏਟ ਡੀਨ ਜਿਨ ਕੈਨਰਾਂਗ ਨੇ ਆਖਿਆ ਕਿ ਬਾਇਡੇਨ ਵਿਗੜਦੇ ਚੀਨ-ਅਮਰੀਕਾ ਸਬੰਧਾਂ ਲਈ ਪਰਿਵਰਤਨ ਕਾਲ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਆਖਿਆ ਕਿ ਬਾਇਡੇਨ ਵਿਦੇਸ਼ ਮਾਮਲਿਆਂ ਨੂੰ ਸੰਭਾਲਣ ਦੇ ਮਾਮਲੇ ਵਿਚ ਅਤੇ ਨਰਮੀ ਦਿਖਾਉਣਗੇ। ਹਾਂਗਕਾਂਗ ਦੀ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਕਾਲਮ ਲੇਖਕ ਵਾਂਗ ਸ਼ਿਯਾਂਗਵੇਈ ਨੇ ਕਿਹਾ ਕਿ ਬਾਇਡੇਨ ਚੀਨ ਖਿਲਾਫ ਭਾਂਵੇ ਹੀ ਥੋੜਾ ਸਖਤ ਰੁਖ ਅਪਣਾ ਸਕਦੇ ਹਨ ਪਰ ਦੋਹਾਂ ਦੇਸ਼ਾਂ ਨੂੰ ਇਕ ਨਵੇਂ ਸ਼ੀਤ ਯੁੱਧ ਵੱਲ ਧਕੇਲਣ ਤੋਂ ਬਚਣਗੇ।


Khushdeep Jassi

Content Editor

Related News