ਬਿਡੇਨ ਨੇ ਗਣੇਸ਼ ਚਤੁਰਥੀ ਦੀ ਵਧਾਈ ਦੇਣ ''ਚ ਟਰੰਪ ਨੂੰ ਛੱਡਿਆ ਪਿੱਛੇ

08/22/2020 10:45:23 PM

ਵਾਸ਼ਿੰਗਟਨ (ਯੂ.ਐੱਨ.ਆਈ.): ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਅਮਰੀਕਾ, ਭਾਰਤ ਤੇ ਪੂਰੇ ਵਿਸ਼ਵ ਵਿਚ ਹਿੰਦੂ ਭਾਈਚਾਰੇ ਵਲੋਂ ਮਨਾਏ ਜਾਣ ਵਾਲੇ ਤਿਓਹਾਰ ਨੂੰ ਲੈ ਕੇ ਵਧਾਈ ਦੇਣ ਵਿਚ ਸ਼ਨੀਵਾਰ ਨੂੰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਿੱਛੇ ਛੱਡ ਦਿੱਤਾ।

ਸ਼੍ਰੀ ਬਿਡੇਨ ਨੇ ਟਵੀਟ ਕਰਕੇ ਅਮਰੀਕਾ, ਭਾਰਤ ਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਗਣੇਸ਼ ਚਤੁਰਥੀ ਤਿਓਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲੋਕਾਂ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋਣ, ਗਿਆਨ ਦੇ ਨਾਲ ਧਿਆਨ ਹੋਣ ਤੇ ਨਵੀਂ ਸ਼ੁਰੂਆਤ ਦੀ ਦਿਸ਼ਾ ਵਿਚ ਇਕ ਰਸਤਾ ਲੱਭਣ ਦੀ ਦਿਸ਼ਾ ਵਿਚ ਸਮਰੱਥ ਹੋਣ ਦੀ ਵੀ ਪ੍ਰਾਰਥਨਾ ਕੀਤੀ। ਬਾਅਦ ਵਿਚ ਸ਼੍ਰੀ ਟਰੰਪ ਨੇ ਸ਼੍ਰੀ ਬਿਡੇਨ ਦੇ ਟਵੀਟ ਨੂੰ ਹੀ ਰੀਟਵੀਟ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ, ਜਿਸ ਵਿਚ ਭਾਰਤੀ ਨਾਗਰਿਕਾਂ ਦੀ ਵੀ ਅਹਿਮ ਭੂਮਿਕਾ ਹੋਵੇਗੀ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਦੋਵਾਂ ਹੀ ਉਮੀਦਵਾਰਾਂ ਨੇ ਹਿੰਦੂ ਵੋਟਰਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ।


Baljit Singh

Content Editor

Related News