ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਸਮੇਂ ਲਾਗੂ ਨਾਗਰਿਕਤਾ ਪ੍ਰੀਖਿਆ ਦੀ ਨੀਤੀ ''ਚ ਕੀਤਾ ਬਦਲਾਅ
Tuesday, Feb 23, 2021 - 10:46 PM (IST)
ਵਾਸ਼ਿੰਗਟਨ-ਬਾਈਡੇਨ ਪ੍ਰਸ਼ਾਸਨ ਨੇ ਸੰਭਾਵਿਤ ਤੌਰ 'ਤੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਪਲਟਦੇ ਹੋਏ 2008 ਦੀ ਨੀਤੀ ਨੂੰ ਅਪਣਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦੇ ਸਾਰੇ ਯੋਗ ਲੋਕਾਂ ਲਈ ਨਾਗਰਿਕਤਾ ਪਾਉਣ ਦਾ ਮਾਰਗ ਹੋਰ ਆਸਾਨ ਹੋਵੇਗਾ। ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਸੀ.) ਨੇ ਸੋਮਵਾਰ ਨੂੰ ਕਿਹਾ ਕਿ ਉਹ 2008 ਦੀ ਨੀਤੀ ਵੱਲ ਜਾ ਰਿਹਾ ਹੈ।
ਇਹ ਵੀ ਪੜ੍ਹੋ -ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ
ਡੋਨਾਲਡ ਟਰੰਪ ਪ੍ਰਸ਼ਾਸਨ ਨੇ ਸੰਭਾਵਿਤ ਤੌਰ 'ਤੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਲਈ ਨਾਗਰਿਕਤਾ ਪ੍ਰੀਖਿਆ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਤਹਿਤ ਪ੍ਰਸ਼ਨਾਂ ਦੀ ਗਿਣਤੀ 100 ਤੋਂ ਵਧਾ ਕੇ 128 ਕਰ ਦਿੱਤੀ ਗਈ ਸੀ ਅਤੇ ਬਦਲਵੇਂ ਸਵਾਲਾਂ 'ਚ ਰਾਜਨੀਤਿਕ ਅਤੇ ਵਿਚਾਰਧਾਰਕ ਰੁਝਾਨਾਂ ਦੀ ਪਰਖ ਕਰਨ ਦਾ ਫੈਸਲਾ ਕੀਤਾ ਗਿਆ। ਨੀਤੀ ਨੂੰ ਬਦਲਣ ਦਾ ਐਲਾਨ ਕਰਦੇ ਹੋਏ ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਏਜੰਸੀ ਦਾ ਮੰਨਣਾ ਹੈ ਕਿ ਇਕ ਦਸੰਬਰ 2020 ਨੂੰ ਜਾਂ ਉਸ ਤੋਂ ਪਹਿਲਾਂ ਅਰਜ਼ੀ ਦੇਣ ਵਾਲੇ ਲੋਕਾਂ ਲਈ ਸੋਧੀ ਹੋਈ ਨਾਗਰਿਕਤਾ ਪ੍ਰੀਖਿਆ ਅਣਜਾਣ 'ਚ ਸੰਭਾਵਿਤ ਰੁਕਾਵਟ ਹੋ ਸਕਦੀ ਹੈ।
ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ
ਬਿਆਨ 'ਚ ਕਿਹਾ ਗਿਆ ਕਿ ਇਹ ਫੈਸਲਾ ਸਾਡੇ ਕਾਨੂੰਨੀ ਇੰਮੀਗ੍ਰੇਸ਼ਨ ਤੰਤਰ 'ਚ ਫਿਰ ਤੋਂ ਭਰੋਸਾ ਬਹਾਲ ਕਰਨ ਲਈ ਸ਼ਾਸਨ ਹੁਕਮ ਦੇ ਢਾਂਚੇ ਦੇ ਅਨੁਰੂਪ ਹੈ। ਇਸ ਦੇ ਤਹਿਤ ਸਾਰੇ ਯੋਗ ਲੋਕਾਂ ਲਈ ਪ੍ਰਕਿਰਿਆ ਨੂੰ ਆਸਾਨ ਬਣਾਉਣ ਦਾ ਕਾਨੂੰਨ ਹੈ। ਇਸ ਦੇ ਨਾਲ ਹੀ ਸੰਭਾਵਿਤ ਤੌਰ 'ਤੇ ਨਾਗਰਿਕਤਾ ਪਾਉਣ ਦੋ ਯੋਗ ਲੋਕਾਂ ਲਈ ਰੁਕਾਵਟਾਂ ਵੀ ਖਤਮ ਕਰਨ ਦੀ ਵਚਨਬੱਧਤਾ ਜਤਾਈ ਗਈ ਹੈ। ਸੰਭਾਵਿਤ ਤੌਰ 'ਤੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਨੂੰ ਇਸ ਦੇ ਲਈ ਪ੍ਰੀਖਿਆ ਦੇਣੀ ਪੈਂਦੀ ਹੈ। ਪ੍ਰੀਖਿਆ 'ਚ ਪਾਸ ਕਰਨ ਲਈ ਅਮਰੀਕਾ ਦੇ ਇਤਿਹਾਸ, ਸਿਧਾਂਤਾ ਅਤੇ ਸਰਕਾਰ ਦੇ ਗਠਨ ਸੰਬੰਧੀ ਜਾਣਕਾਰੀ ਹੋਣਾ ਜ਼ਰੂਰੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।