ਅਮਰੀਕਾ ਨੇ ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਵਿਕਰੀ ਲਈ ਦਿੱਤੀ ਮਨਜ਼ੂਰੀ
Tuesday, May 18, 2021 - 09:44 AM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 73.5 ਕਰੋੜ ਡਾਲਰ (ਕਰੀਬ 5.4 ਹਜ਼ਾਰ ਕਰੋੜ ਰੁਪਏ) ਦੇ ਹਥਿਆਰ ਵੇਚਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਅਮਰੀਕੀ ਸੰਸਦ ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਬਾਵਜੂਦ ਸਾਂਸਦਾਂ ਵੱਲੋਂ ਇਸ ਸਮਝੌਤੇ 'ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- 111 ਸਾਲਾ ਆਸਟ੍ਰੇਲੀਆਈ ਸ਼ਖਸ ਨੇ ਦੱਸਿਆ ਲੰਬੀ ਉਮਰ ਦਾ ਰਹੱਸ, ਦਿੱਤੀ ਇਹ ਸਲਾਹ
ਤਿੰਨ ਸਾਂਸਦਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਵਿਦੇਸ਼ ਵਿਚ ਹਥਿਆਰਾਂ ਦੀ ਵਿਕਰੀ ਦੇ ਵੱਡੇ ਸਮਝੌਤੇ ਤੋਂ ਪਹਿਲਾ ਨਿਯਮਿਤ ਸਮੀਖਿਆ ਪ੍ਰਕਿਰਿਆ ਦੇ ਤਹਿਤ ਇਸ ਸਬੰਧੀ ਵਪਾਰਕ ਵਿਕਰੀ ਦੇ ਬਾਰੇ ਵਿਚ ਸੰਸਦ ਨੂੰ ਅਧਿਕਾਰਤ ਤੌਰ 'ਤੇ 5 ਮਈ ਨੂੰ ਸੂਚਿਤ ਕੀਤਾ ਗਿਆ। ਭਾਵੇਂਕਿ ਵਿਕਰੀ ਦੀ ਯੋਜਨਾ ਦੇ ਬਾਰੇ ਵਿਚ ਸੰਸਦ ਨੂੰ ਅਪ੍ਰੈਲ ਵਿਚ ਹੀ ਸੂਚਿਤ ਕਰ ਦਿੱਤਾ ਗਿਆ ਸੀ। ਅਮਰੀਕੀ ਕਾਨੂੰਨ ਮੁਤਾਬਕ ਰਸਮੀ ਨੋਟੀਫਿਕੇਸ਼ਨ ਦੇ ਬਾਅਦ ਸੰਸਦ ਨੂੰ ਵਿਕਰੀ 'ਤੇ ਇਤਰਾਜ਼ ਜਤਾਉਣ ਲਈ 15 ਦਿਨ ਦਾ ਸਮਾਂ ਮਿਲਦਾ ਹੈ। ਅਸਲ ਵਿਚ ਇਸ ਵਿਕਰੀ 'ਤੇ ਸੰਭਾਵਨਾ ਇਸ ਲਈ ਨਹੀਂ ਹੈ ਕਿਉਂਕਿ ਅਮਰੀਕਾ ਵਿਚ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਹੀ ਪਾਰਟੀਆਂ ਇਜ਼ਰਾਈਲ ਦਾ ਜ਼ਬਰਦਸਤ ਸਮਰਥਨ ਕਰਦੀਆਂ ਹਨ।
ਨੋਟ- ਅਮਰੀਕਾ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਵਿਕਰੀ ਲਈ ਦਿੱਤੀ ਮਨਜ਼ੂਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।