ਵ੍ਹਾਈਟ ਹਾਊਸ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਜਾਰੀ ਕੀਤਾ ਰਾਹਤ ਫੰਡ

Saturday, Apr 17, 2021 - 05:50 PM (IST)

ਵ੍ਹਾਈਟ ਹਾਊਸ ਨੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਜਾਰੀ ਕੀਤਾ ਰਾਹਤ ਫੰਡ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਬਾਈਡੇਨ ਪ੍ਰਸ਼ਾਸਨ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਨੂੰ ਕਾਰੋਬਾਰ ਵਿੱਚ ਬਣੇ ਰਹਿਣ ਜਾਂ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਕਰਨ ਲਈ ਰਾਜਾਂ ਨੂੰ 39 ਬਿਲੀਅਨ ਡਾਲਰ ਦਾ ਰਾਹਤ ਫੰਡ ਜਾਰੀ ਕਰ ਰਿਹਾ ਹੈ, ਜੋ ਕਿ ਅਮਰੀਕੀ ਇਤਿਹਾਸ ਵਿੱਚ ਬੱਚਿਆਂ ਦੀ ਦੇਖਭਾਲ ਸੰਬੰਧੀ ਇੱਕ ਵੱਡਾ ਨਿਵੇਸ਼ ਹੈ। ਵ੍ਹਾਈਟ ਹਾਊਸ ਅਨੁਸਾਰ ਇਹ ਰਾਸ਼ੀ, 1.9 ਟ੍ਰਿਲੀਅਨ ਡਾਲਰ ਦੇ ਰਾਹਤ ਪੈਕੇਜ ਤੋਂ ਮਿਲੀ ਹੈ, ਜਿਸ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਮਹੀਨੇ ਦਸਤਖ਼ਤ ਕੀਤੇ ਸਨ। 

ਇਹ ਸੈਂਕੜੇ ਔਰਤਾਂ ਨੂੰ ਕੰਮ 'ਤੇ ਵਾਪਸ ਆਉਣ ਅਤੇ ਆਰਥਿਕ ਪੁਨਰ ਸੁਰਜੀਤੀ ਨੂੰ ਮਜ਼ਬੂਤ ​ਕਰਨ ਵਿੱਚ ਵੀ ਸਹਾਇਤਾ ਕਰੇਗਾ। ਚਾਈਲਡ ਕੇਅਰ ਸੰਸਥਾਵਾਂ ਇਸ ਫੰਡ ਦੀ ਵਰਤੋਂ ਕਿਰਾਏ, ਬੀਮਾ, ਬਿੱਲਾਂ, ਤਨਖਾਹਾਂ ਅਤੇ ਕਰਜ਼ੇ ਦਾ ਭੁਗਤਾਨ ਕਰਨ ਲਈ ਕਰ ਸਕਦੇ ਹਨ। ਇਸ ਰਾਸ਼ੀ ਦੀ ਵਰਤੋਂ ਨਿੱਜੀ ਸੁਰੱਖਿਆ ਉਪਕਰਣਾਂ (ਪੀ ਪੀ ਈ) ਨੂੰ ਖਰੀਦਣ ਅਤੇ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਰਾਜ ਬੱਚਿਆਂ ਦੀ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪਰਿਵਾਰਾਂ ਨੂੰ ਸਿੱਧੀ ਸਬਸਿਡੀ ਵੀ ਦੇ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਮਿਲਿਆ ਰਹੱਸਮਈ ਸਮੁੰਦਰੀ ਜੀਵ, ਤਸਵੀਰਾਂ ਵਾਇਰਲ

ਪ੍ਰਸ਼ਾਸਨ ਦੇ ਅਨੁਸਾਰ ਲੱਖਾਂ ਦੇਖਭਾਲ ਪ੍ਰਦਾਤਾ ਅਤੇ ਸਿਖਿਅਕ, ਜੋ ਕਿ 50 ਲੱਖ ਤੋਂ ਵੱਧ ਬੱਚਿਆਂ ਦੀ ਸੇਵਾ ਕਰ ਰਹੇ ਹਨ, ਨੂੰ ਇਸ ਫੰਡ ਨਾਲ ਲਾਭ ਪਹੁੰਚਣਾ ਚਾਹੀਦਾ ਹੈ। ਰਾਸ਼ਟਰ ਦੀ ਚਾਈਲਡ ਕੇਅਰ ਅਤੇ ਲੰਮੇ ਸਮੇਂ ਦੀ ਦੇਖਭਾਲ ਦੇ ਨੈਟਵਰਕ ਨੂੰ ਉਤਸ਼ਾਹਿਤ ਕਰਨਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਡੈਮੋਕਰੇਟਸ ਲਈ ਸਭ ਤੋਂ ਵੱਡੀ ਤਰਜੀਹ ਹੈ, ਜਿਨ੍ਹਾਂ ਨੇ ਇਸ ਸਾਲ ਦੇ ਅਰੰਭ ਵਿੱਚ ਰਾਹਤ ਬਿੱਲ ਨੂੰ ਸਭਾ ਦੇ ਰਿਪਬਲਿਕਨਾਂ ਦੇ ਸਮਰਥਨ ਤੋਂ ਬਿਨਾਂ ਪਾਸ ਕਰ ਦਿੱਤਾ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News