ਡੋਨਾਲਡ ਟਰੰਪ ''ਤੇ ਹੋਏ ਹਮਲੇ ''ਤੇ ਬਾਈਡੇਨ ਦਾ ਬਿਆਨ, ਕਿਹਾ- ''ਘਟਨਾ ਦੀ ਜਾਂਚ ਹੋਣ ਦਿਓ, ਆਪਣੀ ਥਿਊਰੀ ਨਾ ਬਣਾਓ''

Monday, Jul 15, 2024 - 03:43 AM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਹਮਲੇ ਦੇ ਇਕ ਦਿਨ ਬਾਅਦ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਵਾਸੀਆਂ ਨੂੰ 'ਇਕ ਰਾਸ਼ਟਰ ਦੇ ਰੂਪ 'ਚ ਇਕਜੁਟ' ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਸ ਹਮਲੇ ਨਾਲ ਸਬੰਧਤ ਘਟਨਾਵਾਂ ਦੀ ਸੁਤੰਤਰ ਸੁਰੱਖਿਆ ਸਮੀਖਿਆ ਦੇ ਹੁਕਮ ਦੇ ਰਹੇ ਹਨ। ਬਾਈਡੇਨ ਨੇ 'ਸਿਚੂਏਸ਼ਨ ਰੂਮ' 'ਚ (ਸ਼ੁਰੂਆਤੀ) ਜਾਂਚ ਦੀ ਜਾਣਕਾਰੀ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ 'ਚ ਇਕ ਸੰਖੇਪ ਬਿਆਨ 'ਚ ਇਹ ਗੱਲ ਕਹੀ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਜਾਂਚ ‘ਪੂਰੀ ਅਤੇ ਤੁਰੰਤ’ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਹਮਲਾਵਰ ਦੇ ਇਰਾਦਿਆਂ ਜਾਂ ਕਿਸੇ ਵੀ ਸੰਸਥਾ (ਕਿਸੇ ਸੰਸਥਾ ਜਾਂ ਵਿਅਕਤੀ ਨਾਲ ਸਬੰਧ) ਬਾਰੇ ਕੋਈ ‘ਕਲਪਨਾ’ ਨਾ ਬਣਾਈ ਜਾਵੇ। ਐੱਫਬੀਆਈ ਅਤੇ ਸੀਕਰੇਟ ਸਰਵਿਸ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿਓ। ਬਾਈਡੇਨ ਐਤਵਾਰ ਨੂੰ ਬਾਅਦ ਵਿਚ ਇਸ ਸਬੰਧ ਵਿਚ ਦੇਸ਼ ਨੂੰ ਇਕ ਵਿਸਤ੍ਰਿਤ ਬਿਆਨ ਦੇਣ/ਜਾਰੀ ਕਰਨ ਦੀ ਯੋਜਨਾ ਬਣਾ ਰਹੇ ਸਨ।

 ਇਹ ਵੀ ਪੜ੍ਹੋ : ਟਰੰਪ ਦੀ ਰੈਲੀ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਕਾਰ 'ਚੋਂ ਮਿਲੀ ਬੰਬ ਬਣਾਉਣ ਦੀ ਸਮੱਗਰੀ

ਇਸ ਤੋਂ ਪਹਿਲਾਂ ਰਾਸ਼ਟਰਪਤੀ ਦਫਤਰ ਨੇ ਲੋਕਾਂ ਨੂੰ ਏਕਤਾ ਬਣਾਈ ਰੱਖਣ ਦਾ ਸੱਦਾ ਦਿੰਦੇ ਹੋਏ ਟਰੰਪ 'ਤੇ ਹਮਲੇ ਦੀ ਨਿੰਦਾ ਕੀਤੀ ਸੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ, ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਅਰਕਸ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਸਮੇਤ ਚੋਟੀ ਦੇ ਜਾਂਚਕਾਰਾਂ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਅਤੇ ਸੀਕ੍ਰੇਟ ਸਰਵਿਸ ਡਾਇਰੈਕਟਰ ਕਿਮ ਚੀਟਲ ਨੇ ਵੀ ਬੈਠਕ 'ਚ ਸ਼ਿਰਕਤ ਕੀਤੀ। ਰਾਸ਼ਟਰਪਤੀ ਬਾਈਡੇਨ ਨੇ ਰੈਲੀ ਵਿਚ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਸ਼ਨੀਵਾਰ ਰਾਤ ਟਰੰਪ ਨਾਲ ਗੱਲ ਕੀਤੀ।

ਸ਼ਨੀਵਾਰ ਦੀ ਗੋਲੀਬਾਰੀ ਦੇ ਮੱਦੇਨਜ਼ਰ, ਕਮਲਾ ਹੈਰਿਸ ਨੇ ਮੰਗਲਵਾਰ ਨੂੰ ਫਲੋਰੀਡਾ ਲਈ ਇਕ ਯੋਜਨਾਬੱਧ ਪ੍ਰਚਾਰ ਯਾਤਰਾ ਮੁਲਤਵੀ ਕਰ ਦਿੱਤੀ ਹੈ, ਜਿੱਥੇ ਉਨ੍ਹਾਂ ਨੇ ਰਿਪਬਲਿਕਨ ਮਹਿਲਾ ਵੋਟਰਾਂ ਨਾਲ ਮੁਲਾਕਾਤ ਕਰਨੀ ਸੀ। ਸ਼ਨੀਵਾਰ ਨੂੰ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਵਿਚ ਇਕ ਨੌਜਵਾਨ ਨੇ ਟਰੰਪ 'ਤੇ ਗੋਲੀਬਾਰੀ ਕੀਤੀ ਅਤੇ ਇਕ ਗੋਲੀ ਟਰੰਪ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿਚ ਲੱਗੀ ਪਰ ਉਨ੍ਹਾਂ ਦੀ ਹਾਲਤ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DILSHER

Content Editor

Related News