ਰਮਜਾਨ ਤੋਂ ਪਹਿਲਾਂ 14 ਕਰੋੜ ਲੱਗੀ ਇਸ 'ਊਠ' ਦੀ ਬੋਲੀ, ਜਾਣੇ ਖ਼ਾਸੀਅਤ

Monday, Mar 28, 2022 - 03:56 PM (IST)

ਰਮਜਾਨ ਤੋਂ ਪਹਿਲਾਂ 14 ਕਰੋੜ ਲੱਗੀ ਇਸ 'ਊਠ' ਦੀ ਬੋਲੀ, ਜਾਣੇ ਖ਼ਾਸੀਅਤ

ਰਿਆਦ (ਬਿਊਰੋ): ਇਸਲਾਮ ਦੇ ਪਵਿੱਤਰ ਮਹੀਨੇ ਰਮਜਾਨ ਤੋਂ ਪਹਿਲਾਂ ਸਾਊਦੀ ਅਰਬ ਵਿਚ ਇਕ ਊਠ ਦੀ ਜਿੰਨੀ ਬੋਲੀ ਲਗਾਈ ਗਈ ਹੈ ਉਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਸਾਊਦੀ ਅਰਬ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਊਠਾਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਸਾਊਦੀ ਅਰਬ ਦੇ ਇਸ ਵਿਲੱਖਣ ਊਠ ਦੀ ਬੋਲੀ ਇਕ ਨੀਲਾਮੀ ਦੌਰਾਨ 7 ਮਿਲੀਅਨ ਸਾਊਦੀ ਰਿਆਲ (14,23,45,462 ਰੁਪਏ) ਲਗਾਈ ਗਈ।

ਸਾਊਦੀ ਅਰਬ ਦੇ ਸਥਾਨਕ ਨਿਊਜ਼ ਪੋਰਟਲ ਅਲ ਮਾਰਡ ਨੇ ਜਾਣਕਾਰੀ ਦਿੱਤੀ ਹੈ ਕਿ ਸਾਊਦੀ ਦੇ ਸਭ ਤੋਂ ਮਹਿੰਗੇ ਊਠਾਂ ਵਿਚੋਂ ਇਕ ਇਸ ਊਠ ਲਈ ਜਨਤਕ ਨੀਲਾਮੀ ਦਾ ਆਯੋਜਨ ਕੀਤਾ ਗਿਆ। ਨੀਲਾਮੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਬੋਲੀ ਲਗਾਉਣ ਵਾਲਾ ਸ਼ਖਸ ਰਵਾਇਤੀ ਪਹਿਰਾਵੇ ਵਿਚ ਭੀੜ ਵਿਚ ਮਾਈਕ੍ਰੋਫੋਨ ਫੜੇ ਹੋਏ ਨੀਲਾਮੀ ਦੀ ਬੋਲੀ ਲਗਾ ਰਿਹਾ ਹੈ। ਊਠ ਦੀ ਸ਼ੁਰੂਆਤੀ ਬੋਲੀ 5 ਮਿਲੀਅਨ ਸਾਊਦੀ ਰਿਆਲ (10,16,48,880 ਰੁਪਏ) ਲਗਾਈ ਗਈ। ਊਠ ਲਈ ਸਭ ਤੋਂ ਵੱਧ ਬੋਲੀ 7 ਮਿਲੀਅਨ ਸਾਊਦੀ ਰਿਆਲ ਦੀ ਲਗਾਈ ਗਈ ਜਿਸ 'ਤੇ ਉਸ ਨੂੰ ਨੀਲਾਮ ਕਰ ਦਿੱਤਾ ਗਿਆ। ਹਾਲਾਂਕਿ ਊਠ ਨੂੰ ਇੰਨੀ ਉੱਚੀ ਕੀਮਤ ਦੇ ਕੇ ਕਿਹੜੇ ਸ਼ਖਸ ਨੇ ਖਰੀਦਿਆ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਵੱਡਾ ਕਦਮ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਵਧੀ ਚਿੰਤਾ

ਜਾਣੋ ਸਾਊਦੀ ਅਰਬ ਦੇ ਸਭ ਤੋਂ ਮਹਿੰਗੇ ਊਠ ਦੀ ਖ਼ਾਸੀਅਤ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਊਠ ਨੂੰ ਇਕ ਧਾਤ ਦੇ ਵਾੜੇ ਅੰਦਰ ਰੱਖਿਆ ਗਿਆ ਹੈ। ਉਸ ਦੇ ਆਲੇ-ਦੁਆਲੇ ਰਵਾਇਤੀ ਪਹਿਰਾਵਾ ਪਹਿਨੇ ਨੀਲਾਮੀ ਵਿਚ ਸ਼ਾਮਲ ਲੋਕਾਂ ਦੀ ਭੀੜ ਖੜ੍ਹੀ ਹੈ। ਨੀਲਾਮ ਕੀਤਾ ਗਿਆ ਊਠ ਬਹੁਤ ਦੁਰਲੱਭ ਮੰਨਿਆ ਜਾਂਦਾ ਹੈ। ਆਪਣੀ ਵੱਖਰੀ ਸੁੰਦਰਤਾ ਅਤੇ ਵਿਲੱਖਣਤਾ ਲਈ ਇਹ ਊਠ ਮਸ਼ਹੂਰ ਹੈ। ਇਸ ਪ੍ਰਜਾਤੀ ਦੇ ਊਠ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।

ਸਾਊਦੀ ਅਰਬ ਦੀ ਸੰਸਕ੍ਰਿਤੀ ਵਿਚ ਸ਼ਾਮਲ ਹੈ ਊਠ
ਰੇਗਿਸਤਾਨੀ ਇਲਾਕੇ ਵਾਲੇ ਸਾਊਦੀ ਅਰਬ ਅਤੇ ਊਠਾਂ ਵਿਚਾਲੇ ਕਾਫੀ ਪੁਰਾਣਾ ਰਿਸ਼ਤਾ ਹੈ। ਊਠ ਸਾਊਦੀ ਦੇ ਲੋਕਾਂ ਦੀ ਸੰਸਕ੍ਰਿਤੀ ਦਾ ਹਿੱਸਾ ਹੈ। ਇਹ ਸਦੀਆਂ ਤੋਂ ਸਾਊਦੀ ਦੇ ਲੋਕਾਂ ਦੇ ਜੀਵਨ ਵਿਚ ਸ਼ਾਮਲ ਰਹੇ ਹਨ ਅਤੇ ਇਹਨਾਂ ਨੂੰ 'ਰੇਗਿਸਤਾਨ ਦਾ ਊਠ' ਕਿਹਾ ਜਾਂਦਾ ਹੈ।ਰਮਜਾਨ ਵਿਚ ਵੀ ਊਠ ਦਾ ਕਾਫੀ ਮਹੱਤਵ ਹੈ। ਰਮਜਾਨ ਮਹੀਨਾ ਖ਼ਤਮ ਹੋਣ ਦੇ ਅਗਲੇ ਦਿਨ ਈਦ ਨੂੰ ਸਾਊਦੀ ਅਰਬ ਵਿਚ ਊਠਾਂ ਦੀ ਬਲੀ ਦੇਣ ਦੀ ਵੀ ਪਰੰਪਰਾ ਰਹੀ ਹੈ। ਇਸਲਾਮ ਵਿਚ ਕੁਰਬਾਨੀ ਦੌਰਾਨ ਬਲੀ ਦਿੱਤੇ ਗਏ ਜਾਨਵਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਕਿਸੇ ਗਰੀਬ ਨੂੰ ਦਿੱਤਾ ਜਾਂਦਾ ਹੈ ਅਤੇ ਬਾਕੀ ਦੇ ਦੋ ਹਿੱਸੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਰੱਖੇ ਜਾਂਦੇ ਹਨ। ਸਾਊਦੀ ਅਰਬ ਵਿਚ ਹੀ ਵਿਸ਼ਵ ਦਾ ਸਭ ਤੋਂ ਵੱਡਾ 'ਕੈਮਲ ਫੈਸਟੀਵਲ' ਵੀ ਆਯੋਜਿਤ ਕੀਤਾ ਜਾਂਦਾ ਹੈ। ਕੈਮਲ ਕਲੱਬ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਫੈਸਟੀਵਲ ਦਾ ਉਦੇਸ਼ ਸਾਊਦੀ ਅਰਬ, ਖਾੜੀ ਦੇਸ਼ਾਂ ਅਤੇ ਇਸਲਾਮੀ ਸੰਸਕ੍ਰਿਤੀ ਵਿਚ ਊਠ ਦੀ ਵਿਰਾਸਤ ਨੂੰ ਮਜ਼ਬੂਤ ਕਰਨਾ ਅਤੇ ਇਸ ਨੂੰ ਵਧਾਵਾ ਦੇਣਾ ਹੈ। ਇਸ ਫੈਸਟੀਵਲ ਜ਼ਰੀਏ ਟੂਰਿਜ਼ਮ, ਖੇਡ ਅਤੇ ਮਨੋਰੰਜਨ ਨੂੰ ਵੀ ਵਧਾਵਾ ਦਿੱਤਾ ਜਾਂਦਾ ਹੈ।


author

Vandana

Content Editor

Related News