ਭੂਟਾਨ ''ਚ ਸੁਸ਼ਮਾ ਸਵਰਾਜ ਦੀ ਯਾਦ ''ਚ ਪ੍ਰਾਰਥਨਾ ਸਭਾ ਦਾ ਹੋਇਆ ਆਯੋਜਨ

08/10/2019 4:51:12 PM

ਥਿੰਪੂ— ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੁੱਕ ਨੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਜ਼ਾਰਾਂ ਦੀਵੇ ਜਲਾਏ ਤੇ ਪ੍ਰਾਰਥਨਾ ਕੀਤੀ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਾਬਕਾ ਵਿਦੇਸ਼ ਮੰਤਰੀ ਦੇ ਲਈ ਵਿਸ਼ੇਸ਼ ਪ੍ਰਾਰਥਨਾ ਬੁੱਧਵਾਰ ਨੂੰ ਸਿਮਟੋਖਾ ਦਜੋਂਗ 'ਚ ਆਯੋਜਿਤ ਕੀਤੀ ਗਈ। ਭੂਟਾਨ ਬ੍ਰਾਡਕਾਸਟਿੰਗ ਸਰਵਿਸ ਦੀ ਰਿਪੋਰਟ ਮੁਤਾਬਕ ਵਾਂਗਚੁੱਕ ਨੇ ਸਵਰਾਜ ਦੇ ਪਰਿਵਾਰ ਨੂੰ ਸੰਦੇਸ਼ ਵੀ ਭੇਜਿਆ। ਸਾਲ 2014 ਤੋਂ 2019 ਤੱਕ ਵਿਦੇਸ਼ ਮੰਤਰੀ ਰਹੀ ਸਵਰਾਜ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਸੀ। ਉਹ 67 ਸਾਲਾਂ ਦੀ ਸੀ। ਭੂਟਾਨ ਦੇ ਪ੍ਰਧਾਨ ਮੰਤਰੀ ਸ਼ੋਰਿੰਗ ਤੋਬਗੇ ਬੁੱਧਵਾਰ ਨੂੰ ਨਵੀਂ ਦਿੱਤੀ 'ਚ ਹੋਏ ਸਵਰਾਜ ਦੇ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਹੋਏ ਸਨ।


Baljit Singh

Content Editor

Related News