ਭਾਰਤੀ ਟੂਰਿਸਟ ਨੇ ਭੂਟਾਨ ’ਚ ਕੀਤੀ ਸ਼ਰਮਨਾਕ ਹਰਕਤ, ਮਾਮਲਾ ਭਖਿਆ

Friday, Oct 18, 2019 - 01:22 PM (IST)

ਭਾਰਤੀ ਟੂਰਿਸਟ ਨੇ ਭੂਟਾਨ ’ਚ ਕੀਤੀ ਸ਼ਰਮਨਾਕ ਹਰਕਤ, ਮਾਮਲਾ ਭਖਿਆ

ਥਿੰਪੂ (ਬਿਊਰੋ)— ਭੂਟਾਨ ਘੁੰਮਣ ਲਈ ਗਏ ਇਕ ਭਾਰਤੀ ਟੂਰਿਸਟ ਨੇ ਆਪਣੀ ਹਰਕਤ ਨਾਲ ਦੇਸ਼ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਰੋਇਲ ਭੂਟਾਨ ਪੁਲਸ (ਆਰ.ਬੀ.ਪੀ.) ਨੇ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਸਲ ਵਿਚ ਭਾਰਤੀ ਟੂਰਿਸਟ 'ਤੇ ਦੋਸ਼ ਹੈ ਕਿ ਉਸ ਨੇ ਭੂਟਾਨ ਦੇ ਡੋਲੁਚਾ ਸਥਿਤ ਨੈਸ਼ਨਲ ਮੈਮੋਰੀਅਲ 'ਚੋਰਟਨ' (ਬੌਧ ਸਤੂਪ) ਦੇ ਉੱਪਰ ਖੜ੍ਹੇ ਹੋ ਕੇ ਤਸਵੀਰਾਂ ਖਿਚਵਾਈਆਂ। ਸ਼ਖਸ ਨੇ ਤੁਰੰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ, ਜੋ ਜਲਦੀ ਹੀ ਵਾਇਰਲ ਹੋ ਗਈਆਂ।

PunjabKesari

ਇਨ੍ਹਾਂ ਤਸਵੀਰਾਂ ਨਾਲ ਸਥਾਨਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪੁੱਜੀ ਅਤੇ ਉਨ੍ਹਾਂ ਨੇ ਇਤਰਾਜ਼ ਜ਼ਾਹਰ ਕੀਤਾ, ਜਿਸ ਮਗਰੋਂ ਪੁਲਸ ਨੇ ਕਾਰਵਾਈ ਕੀਤੀ।

PunjabKesari

ਇੱਥੇ ਦੱਸ ਦਈਏ ਕਿ ਨੈਸ਼ਨਲ ਮੈਮੋਰੀਅਲ ਚੋਰਟਨ (ਸਤੂਪ) ਬੌਧ ਭਾਈਚਾਰੇ ਦਾ ਇਕ ਧਾਰਮਿਕ ਸਥਲ ਹੈ। ਅਜਿਹੀ ਮਾਨਤਾ ਹੈ ਕਿ ਜਿਸ ਜਗ੍ਹਾ 'ਤੇ ਇਹ ਸਤੂਪ ਹੈ ਉੱਥੇ ਗੌਤਮ ਬੁੱਧ ਦੇ ਰਹਿਣ ਦੇ ਸਬੂਤ ਮਿਲੇ ਹਨ। ਭੂਟਾਨ ਵਿਚ ਇਨ੍ਹਾਂ ਸਤੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਗ੍ਰਿਫਤਾਰ ਕੀਤੇ ਗਏ ਟੂਰਿਸਟ ਦੀ ਪਛਾਣ ਅਭਿਜੀਤ ਰਤਨ ਹਜਾਰੇ ਦੇ ਰੂਪ ਵਿਚ ਹੋਈ ਹੈ। ਅਭਿਜੀਤ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ 15 ਬਾਈਕਰਜ਼ ਦਾ ਸਮੂਹ ਭੂਟਾਨ ਘੁੰਮਣ ਲਈ ਗਿਆ ਹੋਇਆ ਹੈ, ਜਿਸ ਵਿਚ ਅਭਿਜੀਤ ਹਜਾਰੇ ਵੀ ਸ਼ਾਮਲ ਹੈ। ਫਿਲਹਾਲ ਰੋਇਲ ਭੂਟਾਨ ਪੁਲਸ ਨੇ ਅਭਿਜੀਤ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

PunjabKesari

ਅਭਿਜੀਤ ਦੇ ਨਾਲ ਭੂਟਾਨ ਗਏ ਭਾਰਤੀ ਬਾਈਕਰਜ਼ ਦਾ ਕਹਿਣਾ ਹੈ ਕਿ ਅਭਿਜੀਤ ਨੂੰ ਨਹੀਂ ਪਤਾ ਸੀ ਕਿ ਜਿਹੜੀ ਜਗ੍ਹਾ 'ਤੇ ਉਹ ਖੜ੍ਹਾ ਹੋ ਰਿਹਾ ਹੈ ਉਹ ਬੌਧ ਸਤੂਪ ਹੈ। ਜਦੋਂ ਬਾਈਕਰਜ਼ ਦਾ ਸਮੂਹ ਡੋਚੁਲਾ ਵਿਚ ਬਾਈਕ ਪਾਰਕ ਕਰ ਰਿਹਾ ਸੀ ਉਦੋਂ ਅਭਿਜੀਤ ਨੇ ਸਤੂਪ 'ਤੇ ਚੜ੍ਹ ਕੇ ਤਸਵੀਰਾਂ ਖਿੱਚਵਾਈਆਂ ਸਨ। ਹੁਣ ਭਾਰਤ ਵਿਚ ਵੀ ਲੋਕ ਅਭਿਜੀਤ ਦੀ ਸ਼ਰਮਨਾਕ ਹਰਕਤ 'ਤੇ ਸਖਤ ਇਤਰਾਜ਼ ਜ਼ਾਹਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਤਸਵੀਰਾਂ ਖਿੱਚਵਾਉਣ ਦੇ ਚੱਕਰ ਵਿਚ ਲੋਕ ਕੁਝ ਵੀ ਕਰ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ।


author

Vandana

Content Editor

Related News