ਕੈਨੇਡਾ ''ਚ ਭਗਵਤ ਕਥਾ ਦਾ ਆਯੋਜਨ, ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰ ਨੇ ਮਹਾਰਾਜ ਤੋਂ ਲਿਆ ਅਸ਼ੀਰਵਾਦ

Monday, Jun 12, 2023 - 06:12 PM (IST)

ਕੈਨੇਡਾ ''ਚ ਭਗਵਤ ਕਥਾ ਦਾ ਆਯੋਜਨ, ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰ ਨੇ ਮਹਾਰਾਜ ਤੋਂ ਲਿਆ ਅਸ਼ੀਰਵਾਦ

ਇੰਟਰਨੈਸ਼ਨਲ ਡੈਸਕ- ਵਿਸ਼ਵ ਸ਼ਾਂਤੀ ਮਿਸ਼ਨ ਕੈਨੇਡਾ ਦੀ ਸਰਪ੍ਰਸਤੀ ਵਿਚ ਪੂਜਨੀਕ ਸ਼੍ਰੀ ਦੇਵਕੀਨੰਦਨ ਠਾਕੁਰ ਜੀ ਮਹਾਰਾਜ ਦੀ ਪਵਿੱਤਰ ਅਗਵਾਈ ਵਿਚ  ਕੈਨੇਡਾ ਦੇ ਟੋਰਾਂਟੋ ਵਿਚ ਭਗਵਤ ਕਥਾ ਦਾ ਆਯੋਜਨ ਕੀਤਾ ਗਿਆ। ਇਸ ਭਗਵਤ ਕਥਾ ਦੇ ਸਮਾਪਤੀ ਦਿਵਸ 'ਤੇ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੀਅਰੇ ਪੋਇਲੀਵਰ ਸ਼ਾਮਲ ਹੋਏ। ਪੀਅਰੇ ਨੇ ਕਥਾ ਵਿਚ ਪਹੁੰਚ ਕੇ ਪੂਜਨੀਕ ਮਹਾਰਾਜ ਤੋਂ ਕਥਾ ਸੁਣੀ ਅਤੇ ਉਹਨਾਂ ਨੂੰ ਸਨਮਾਨਿਤ ਕਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। 

PunjabKesari

PunjabKesari

ਮਹਾਰਾਜ ਨੇ ਉਹਨਾਂ ਸਾਹਮਣੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈਕੇ ਗੱਲ ਕੀਤੀ ਅਤੇ ਕਿਹਾ ਕਿ ਤੁਹਾਡੇ ਨਾਲ ਸਾਡਾ ਅਤੇ ਹਿੰਦੂ ਕਮੇਟੀ ਦਾ ਪੂਰਾ ਸਮਰਥਨ ਰਹੇਗਾ। ਇਸ ਮਗਰੋਂ ਮਹਾਰਾਜ ਨੇ ਉਹਨਾਂ ਨੂੰ ਭਵਿੱਖ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਨਾਲ ਚੰਗੇ ਸਬੰਧ ਸਥਾਪਿਤ ਕਰਨ ਦੀ ਅਪੀਲ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦਾ ਸੰਘਰਸ਼ ਜਾਰੀ, ਵਿਰੋਧੀ ਧਿਰ ਦੇ ਨੇਤਾ ਨੇ PM ਟਰੂਡੋ ਨੂੰ ਕੀਤੀ ਇਹ ਅਪੀਲ

ਇਸ ਭਗਵਤ ਕਥਾ ਦੇ ਪ੍ਰਮੁੱਖ ਆਯੋਜਕ ਰਾਕੇਸ਼ ਕੁਮਾਰ ਸ਼ਰਮਾ, ਨੈਸ਼ਨਲ ਐਗਜ਼ੀਕਿਊਟਿਵ ਕੈਨੇਡਾ ਇੰਡੀਆ ਗਲੋਬਲ ਫੋਰਮ ਅਤੇ ਰਾਸ਼ਟਰੀ ਪ੍ਰਧਾਨ ਭਾਰਤੀ ਮੋਦੀ ਆਰਮੀ ਕੈਨੇਡਾ ਅਤੇ ਸ਼੍ਰੀ ਦਿਨੇਸ਼ ਗੌਤਮ ਡਾਇਰੈਕਟਰ ਵਿਸ਼ਵ ਸ਼ਾਂਤੀ ਟਰੱਸਟ ਕੈਨੇਡਾ ਸਨ। ਕੈਨੇਡਾ ਦੇ ਬ੍ਰੈਮਪਟਨ ਸ਼ਹਿਰ ਵਿਚ ਆਯੋਜਿਤ ਭਗਵਤ ਕਥਾ ਵਿੱਚ 2500 ਸ਼ਰਧਾਲੂ ਮੌਜੂਦ ਸਨ। ਪੀਅਰੇ ਨੇ ਆਪਣੇ ਸੰਬੋਧਨ ਵਿਚ ਕੈਨੇਡਾ ਵਿੱਚ ਹਿੰਦੂ ਫੋਬੀਆ ਬਾਰੇ ਵੀ ਗੱਲ ਕੀਤੀ। ਉਸਨੇ ਭਾਰਤ-ਕੈਨੇਡਾ ਸਬੰਧਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਹ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਕਰੇਗਾ। ਪੀਅਰੇ ਮੁਤਾਬਕ ਉਹ ਹਿੰਦੂ ਭਾਈਚਾਰੇ ਨਾਲ ਕੰਮ ਕਰਨਾ ਚਾਹੁੰਦਾ ਹੈ ਅਤੇ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣਾ ਚਾਹੁੰਦਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਮੋਦੀ ਜੀ ਨੂੰ ਮਿਲਣਾ ਪਸੰਦ ਕਰਨਗੇ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News