ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ ਦੀ ਪਾਰਲੀਮੈਂਟ 'ਚ ਪ੍ਰਦਰਸ਼ਨੀ ਲਗਾ ਮਨਾਇਆ

Saturday, Jun 28, 2025 - 04:16 PM (IST)

ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ ਦੀ ਪਾਰਲੀਮੈਂਟ 'ਚ ਪ੍ਰਦਰਸ਼ਨੀ ਲਗਾ ਮਨਾਇਆ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਿੰਗਲਵਾੜਾ ਸੰਸਥਾ ਦੇ ਬਾਨੀ ਤੇ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਿੰਗਲਵਾੜਾ ਸੁਸਾਇਟੀ ਯੂ.ਕੇ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ (ਬੀ ਈ ਐੱਮ) ਦੀ ਅਗਵਾਈ ਵਿੱਚ ਸੁਸਾਇਟੀ ਦੇ ਸੱਦੇ 'ਤੇ ਵੱਖ-ਵੱਖ ਗੁਰੂਘਰਾਂ ਦੇ ਸੇਵਾਦਾਰਾਂ ਅਤੇ ਹੋਰ ਵੱਖ ਵੱਖ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਤੇ ਸਟੇਜ ਦੀ ਜ਼ਿੰਮੇਵਾਰੀ ਟੋਨੀ ਪੈਟੀ ਨਾਮੀ ਰੇਡੀਓ ਪਰਜੈਂਟਰ ਨੇ ਨਿਭਾਈ। 

PunjabKesari

ਜਗਰਾਜ ਸਿੰਘ ਸਰਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਦੁਨੀਆ ਦਾ ਮਹਾਨ ਇਨਸਾਨ ਅਤੇ ਦੁੱਖਾਂ ਨਾਲ ਜੂਝਦੀ ਮਨੁੱਖਤਾ ਦਾ ਮਸੀਹਾ ਅਤੇ ਕੁਦਰਤ ਦਾ ਮਹਾਨ ਪ੍ਰੇਮੀ ਕਿਹਾ ਅਤੇ ਇਹੀ ਸੁਨੇਹਾ ਸਾਰੇ ਮਹਿਮਾਨਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਤੱਕ ਲੈ ਕੇ ਜਾਣ ਦੀ ਪ੍ਰੇਰਨਾ ਕੀਤੀ। ਪਾਰਲੀਮੈਂਟ ਵਿੱਚ ਲਗਾਈ ਪ੍ਰਦਰਸ਼ਨੀ ਵਿੱਚ ਭਗਤ ਜੀ ਦੀਆਂ ਪੁਰਾਣੀਆਂ ਤਸਵੀਰਾਂ ਲਗਾ ਕੇ ਅਤੇ ਪਿੰਗਲਵਾੜੇ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੋਇਆ। ਸਾਰੇ ਮਹਿਮਾਨਾਂ ਨੇ ਸੁਸਾਇਟੀ ਦੇ ਮਨੁੱਖਤਾ ਦੇ ਭਲੇ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਗਲਵਾੜੇ ਦੀਆਂ ਪ੍ਰਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਪੜ੍ਹੋ  ਇਹ ਅਹਿਮ ਖ਼ਬਰ-ਉਡਾਣ ਭਰਨ ਮਗਰੋਂ ਜਹਾਜ਼ 'ਚ ਆਈ ਖਰਾਬੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਸਾਰੇ ਹੀ ਮਹਿਮਾਨਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਨੋਬਲ ਪ੍ਰਾਈਜ਼ ਦਾ ਦਾਅਵੇਦਾਰ ਮੰਨਿਆ। ਸੁਸਾਇਟੀ ਦੇ ਸਹਾਇਕ ਪ੍ਰਧਾਨ ਸੁਖਦੇਵ ਸਿੰਘ ਸੰਧਾਵਾਲੀਆ, ਜਨਰਲ ਸਕੱਤਰ ਕੁਲਵਿਦਰ ਕੌਰ, ਤੇਜਿੰਦਰ ਕੌਰ ਬੱਬੂ, ਮਨਜੀਤ ਸਿੰਘ ਰਾਏ, ਸੇਵਾਦਾਰ ਮਨਜੀਤ ਸਿੰਘ, ਕਸ਼ਮੀਰ ਕੌਰ, ਸੁਖਪ੍ਰੀਤ ਕੌਰ ਸ਼ਾਮਲ ਸਨ।ਇਸ ਤੋਂ ਇਲਾਵਾ ਯੂ.ਕੇ ਦੇ ਗੁਰੂਘਰਾਂ ਸਾਊਥਾਲ ਸਿੰਘ ਸਭਾ, ਐਲਸ ਵੇਅ ਹੰਸਲੋ, ਮਾਰਨਿਡੇਲ ਸਾਊਥਾਲ ਗੁਰੂਘਰ, ਸੂਹੀ ਵੇਅ ਸਲੋਅ, ਗ੍ਰੇਵਜੈਂਡ, ਈਲੰਗ ਗੁਰੂ ਘਰਾਂ ਦੇ ਸੇਵਾਦਾਰਾਂ ਨੇ ਸ਼ਿਰਕਤ ਕੀਤੀ। ਸਾਹਿਤਕਾਰ ਕੁਲਵੰਤ ਕੌਰ ਢਿੱਲੋਂ, ਸਮਾਜਸੇਵੀ ਸਿਵਦੀਪ ਕੌਰ ਢੇਸੀ, ਹਰਬਖਸ ਸਿੰਘ, ਪੀਬੀਸੀ ਚੈੱਨਲ ਤੋਂ ਸਨਦੀਪ ਸਿੰਘ ਅਤੇ ਇੰਦਰਜੀਤ ਕੌਰ ਅਤੇ ਮਾਤਾ ਜੀ ਸਵਰਨਜੀਤ ਕੌਰ ਜੋਹਲ ਵੀ ਸ਼ਾਮਲ ਸਨ। ਲਾਰਡ ਕੁਲਦੀਪ ਸਿੰਘ ਸਹੋਤਾ ਅਤੇ ਮਿਡਲੈਂਡ ਦੇ ਐੱਮ ਪੀਜ ਨੇ ਹਿੱਸਾ ਲਿਆ। ਜਗਰਾਜ ਸਿੰਘ ਸਰਾਂ ਨੇ ਮਨੁੱਖਤਾ ਦੀ ਸੇਵਾ ਕਰ ਰਹੀ ਪਿੰਗਲਵਾੜਾ ਸੰਸਥਾ ਲਈ ਇਸ ਸਾਲ 20 ਸਾਲ ਪੂਰੇ ਕਰਨ 'ਤੇ ਸਾਰੇ ਮਹਿਮਾਨਾਂ ਨੇ ਉਹਨਾਂ ਨੂੰ ਵਧਾਈ ਦਿਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News