ਸਵੇਰ ਦਾ ਸੈਕਸ ਦਿਨ ਦੀ ਸ਼ੁਰੂਆਤ ਲਈ ਵਧੀਆ

Saturday, Oct 28, 2017 - 03:36 AM (IST)

ਸਵੇਰ ਦਾ ਸੈਕਸ ਦਿਨ ਦੀ ਸ਼ੁਰੂਆਤ ਲਈ ਵਧੀਆ

ਵਾਸ਼ਿੰਗਟਨ — ਲੋਕ ਅਕਸਰ ਰਾਤ ਨੂੰ ਸੈਕਸ ਕਰਨ ਬਾਰੇ ਸੋਚਦੇ ਹਨ ਪਰ ਕਹਿੰਦੇ ਹਨ ਕਿ ਜੇਕਰ ਤੁਸੀਂ ਸਵੇਰੇ ਜਾਂ ਤੜਕੇ ਸੈਕਸ ਕਰੋ ਤਾਂ ਜ਼ਿਆਦਾ ਮਜ਼ਾ ਲੈ ਸਕਦੇ ਹੋ। ਸਵੇਰ ਦਾ ਸੈਕਸ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਢੰਗ ਨਾਲ ਕਰ ਸਕਦਾ ਹੈ। ਇਹ ਤੁਹਾਨੂੰ ਸੁਖਾਵਾਂ ਅਹਿਸਾਸ ਦਿਵਾਉਂਦਾ ਹੈ। ਤੁਹਾਡੇ ਮੂਡ ਵਿਚ ਸੁਧਾਰ ਕਰਦਾ ਹੈ, ਤੁਹਾਨੂੰ ਤੁਹਾਡੇ ਪਾਰਟਨਰ ਦੇ ਜ਼ਿਆਦਾ ਨੇੜੇ ਲਿਆਉਂਦਾ ਹੈ। ਬਹੁਤ ਸਾਰੇ ਮਰਦਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਵੇਰ ਵੇਲੇ ਉਨ੍ਹਾਂ ਦੇ ਅੰਗ ਵਿਚ ਉਤੇਜਨਾ ਵਧੇਰੇ ਹੁੰਦੀ ਹੈ। ਇਸ ਤੋਂ ਵੀ ਵਧ ਕੇ ਸਵੇਰ ਵੇਲੇ ਦਾ ਸੈਕਸ ਲੰਬਾ ਸਮਾਂ ਲੈਂਦਾ ਹੈ। ਜੇਕਰ ਤੁਸੀਂ ਇਕ ਨਿਯਤ ਸਮੇਂ 'ਤੇ ਸਵੇਰੇ ਕੰਮ 'ਤੇ ਜਾਣਾ ਹੈ ਤਾਂ ਤੁਸੀਂ ਆਪਣੀ ਘੜੀ ਦਾ ਅਲਾਰਮ ਆਪਣੇ ਆਪ ਨੂੰ ਤੇ ਆਪਣੇ ਪਾਰਟਨਰ ਨੂੰ ਸਮਾਂ ਦੇਣ ਲਈ ਪਹਿਲਾਂ ਲਗਾ ਲਓ। ਭਾਵੇਂ ਤੁਸੀਂ ਸੈਕਸ ਕਰਨ ਦਾ ਫੈਸਲਾ ਨਹੀਂ ਵੀ ਲਿਆ ਤਾਂ ਵੀ ਕੁਝ ਨਿੱਜੀ ਪਲਾਂ ਦਾ ਲਾਭ ਜ਼ਰੂਰ ਉਠਾਓ।


Related News