ਇਹ ਹੈ ਸੂਟ-ਬੂਟ ਵਾਲਾ ਕਿਸਾਨ, ਇਸ ਤਰ੍ਹਾਂ ਬਦਲ ਰਿਹੈ ਪੰਜਾਬੀਆਂ ਦਾ ਕਿਸਾਨੀ ਪ੍ਰਤੀ ਨਜ਼ਰੀਆ

10/20/2016 7:15:05 PM

ਟੋਕੀਓ— ਅੱਜ ਦੇ ਸਮੇਂ ''ਚ ਭਾਰਤੀ ਨੌਜਵਾਨ ਖੇਤੀਬਾੜੀ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰਦੇ ਹਨ। ਨੌਜਵਾਨਾਂ ਦਾ ਮੰਨਣਾ ਹੈ ਕਿ ਕਿਸਾਨੀ ਕਰਨ ''ਚ ਪੈਸੇ ਨਹੀਂ ਹਨ ਅਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਵੀ ਹੋਣਾ ਪੈਂਦਾ ਹੈ। ਇਸ ਲਈ ਉਨ੍ਹਾਂ ਦਾ ਰੁੱਝਾਨ ਖੇਤੀਬਾੜੀ ਤੋਂ ਹਟਦਾ ਜਾ ਰਿਹਾ ਹੈ। ਪਰ ਜੇਕਰ ਗੱਲ ਕੀਤੀ ਜਾਵੇ, ਵਿਦੇਸ਼ ਦੀ ਤਾਂ ਉੱਥੇ ਰਹਿੰਦੇ ਪੰਜਾਬੀ ਵੀਰ ਵੀ ਖੇਤੀ-ਕਿਸਾਨੀ ''ਚ ਕਾਫੀ ਮੁਨਾਫਾ ਕਮਾ ਰਹੇ ਹਨ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। 
ਭਾਰਤ ਵਿਚ ਰਹਿ ਰਹੇ ਨੌਜਵਾਨਾਂ ਦਾ ਖੇਤੀਬਾੜੀ ਪ੍ਰਤੀ ਨਜ਼ਰੀਆ ਬਦਲਣ ਲਈ ਜਾਪਾਨ ਦਾ ਇਕ ਕਿਸਾਨ ਕੁਝ ਵੱਖਰਾ ਕਰ ਰਿਹਾ ਹੈ। ਕਿਓਟੋ ਸਾਈਟੋ ਨਾਂ ਦਾ ਇਹ ਨੌਜਵਾਨ ਕਿਸਾਨ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨ ਹਨ ਪਰ ਉਹ ਖਾਸ ਵਜ੍ਹਾ ਕਰ ਕੇ ਦੁਨੀਆ ਭਰ ਵਿਚ ਚਰਚਿਤ ਹੋ ਰਹੇ ਹਨ। ਦਰਅਸਲ ਉਹ ਸੂਟ-ਬੂਟ ਪਹਿਨ ਕੇ ਖੇਤਾਂ ''ਚ ਕੰਮ ਕਰਦੇ ਹਨ। ਕਿਓਟੋ ਦਾ ਕਹਿਣਾ ਹੈ ਕਿ ਉਹ ਖੇਤੀ-ਕਿਸਾਨੀ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਖਾਸ ਕਰੇ ਪੰਜਾਬੀ ਨੌਜਵਾਨ ਮੰਨਦੇ ਹਨ ਕਿ ਕਿਸਾਨੀ ਕਰਨ ''ਚ ਪੈਸੇ ਨਹੀਂ ਹਨ ਅਤੇ ਪੂਰੇ ਦਿਨ ਹੀ ਗੰਦੇ ਰਹਿੰਦੇ ਹਨ ਪਰ ਅਜਿਹਾ ਨਹੀਂ ਹੈ, ਕਿਸਾਨੀ ''ਚ ਵੀ ਬਹੁਤ ਪੈਸਾ ਹੈ।
ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਨੌਜਵਾਨ ਖੇਤੀ ਨੂੰ ਆਨੰਦ ਦੇ ਰੂਪ ''ਚ ਲੈਣ ਅਤੇ ਇਸ ਨਾਲ ਜੁੜਨ। ਕਿਓਟੋ ਦਾ ਪਰਿਵਾਰ ਕਾਫੀ ਸਮੇਂ ਤੋਂ ਇਸ ਕੰਮ ''ਚ ਲੱਗਾ ਹੋਇਆ ਹੈ। ਉਹ ਨੌਕਰੀ ਕਰਨ ਲਈ ਸ਼ਹਿਰ ਚਲੇ ਗਏ ਸਨ ਪਰ ਹੁਣ ਉਹ ਆਪਣੇ ਪਿੰਡ ਪਰਤੇ ਹਨ ਅਤੇ ਖੇਤੀਬਾੜੀ ਦਾ ਕੰਮ ਕਰਨ ਲੱਗੇ ਹਨ। ਉਨ੍ਹਾਂ ਨੇ ਖੇਤੀਬਾੜੀ ਦੇ ਕੰਮ ''ਚ ਜ਼ਰਾ ਕੁ ਬਦਲਾਅ ਕੀਤਾ ਹੈ। ਜਿਸ ਕਾਰਨ ਦੁਨੀਆ ਭਰ ਵਿਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਜਾਪਾਨ ਦੀਆਂ ਅਖਬਾਰਾਂ ''ਚ ਉਨ੍ਹਾਂ ਦੀਆਂ ਖਬਰਾਂ ਅਤੇ ਤਸਵੀਰਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਬਸ ਇੰਨਾ ਹੀ ਨਹੀਂ ਉਹ ਕਿਸਾਨੀ ਨਾਲ ਜੁੜੇ ਆਪਣੇ ਅਨੁਭਵਾਂ ਨੂੰ ਵੀ ਸਾਂਝਾ ਕਰਦੇ ਹਨ।

Tanu

News Editor

Related News