ਬੇਨਜ਼ੀਰ ਭੁੱਟੋ ਦੀ ਧੀ ''ਤੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੀ ਜਾਨ
Saturday, May 24, 2025 - 04:57 PM (IST)

ਇਸਲਾਮਾਬਾਦ- ਪਾਕਿਸਤਾਨ ਵਿਚ ਕਰਾਚੀ ਤੋਂ ਨਵਾਬਸ਼ਾਹ ਜਾ ਰਹੇ ਆਸਿਫਾ ਭੁੱਟੋ ਦੇ ਕਾਫਲੇ ਨੂੰ ਸਿੰਧ ਦੇ ਜਾਮਸ਼ੋਰੋ ਟੋਲ ਪਲਾਜ਼ਾ 'ਤੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ। ਪ੍ਰਦਰਸ਼ਨਕਾਰੀ ਨਹਿਰ ਪ੍ਰੋਜੈਕਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਹ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਅਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਮੈਂਬਰ ਆਸਿਫਾ ਭੁੱਟੋ ਜ਼ਰਦਾਰੀ ਦੇ ਕਾਫਲੇ ਨੂੰ ਸੜਕ ਦੇ ਵਿਚਕਾਰ ਰੋਕਣ ਵਿੱਚ ਸਫਲ ਰਹੇ। ਪ੍ਰਦਰਸ਼ਨਕਾਰੀਆਂ ਨੇ ਕਾਫਲੇ 'ਤੇ ਡੰਡਿਆਂ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਨਾਲ ਹਾਈਵੇਅ 'ਤੇ ਤਣਾਅਪੂਰਨ ਮਾਹੌਲ ਬਣ ਗਿਆ।
ਵਿਰੋਧ ਦੀ ਵਜ੍ਹਾ
ਪ੍ਰਦਰਸ਼ਨਕਾਰੀ ਨਹਿਰੀ ਪ੍ਰੋਜੈਕਟ ਅਤੇ ਕਾਰਪੋਰੇਟ ਖੇਤੀ ਦੇ ਵਿਰੁੱਧ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਪ੍ਰੋਜੈਕਟ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹੈ। ਉਹ ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰ ਆਏ। ਪੁਲਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਆਸਿਫਾ ਭੁੱਟੋ ਦੇ ਕਾਫਲੇ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਅਤੇ ਕਾਫਲੇ ਨੂੰ ਸੁਰੱਖਿਅਤ ਬਾਹਰ ਕੱਢਿਆ। ਸਿੰਧ ਦੇ ਐਸ.ਐਸ.ਪੀ ਜ਼ਫਰ ਸਿੱਦੀਕੀ ਨੇ ਕਿਹਾ ਕਿ ਕਾਫਲੇ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਲਈ ਰੋਕਿਆ ਗਿਆ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
خاتون اول بی بی @AseefaBZ کوٹری سے نواب شاہ کی طرف قافلے کے ساتھ جا رہی تھی راستے میں سید زین شاہ کے گنڈوں نے بی بی اصفہ بھٹو زرداری کے قافلے پر حملہ کر دیا بی بی حملے میں سیف رہی ہم اس بزدلانہ حملے کی شدید مذمت کرتے ہیں اور @Sayed_ZainShah سندھ کی خواتین کی عزت بھول گئے ہیں ۔ pic.twitter.com/QpwQb2aNWv
— Mohammad Omer (@PPPUmer) May 23, 2025
ਪੜ੍ਹੋ ਇਹ ਅਹਿਮ ਖ਼ਬਰ-ਖ਼ੌਫ 'ਚ PM ਸ਼ਾਹਬਾਜ਼, ਭਾਰਤ ਨਾਲ ਟਕਰਾਅ ਦੌਰਾਨ ਕਰਨਗੇ ਚਾਰ ਦੇਸ਼ਾਂ ਦਾ ਦੌਰਾ
ਐਫ.ਆਈ.ਆਰ ਅਤੇ ਗ੍ਰਿਫ਼ਤਾਰੀ
ਐਸ.ਐਸ.ਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਨਤਕ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਵੇਂ ਕਾਫ਼ਲੇ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਗਿਆ ਸੀ, ਪਰ ਪੁਲਸ ਅਤੇ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।