ਨਿਵੇਸ਼ਕਾਂ ਨੂੰ ਰਿਝਾਉਣ ਲਈ ਪਾਕਿ 'ਚ ਹੁਣ 'ਬੈਲੀ ਡਾਂਸ', ਦੇਖੋ ਵੀਡੀਓ

09/09/2019 9:01:41 AM

ਇਸਲਾਮਾਬਾਦ— ਪਾਕਿਸਤਾਨ ਨੂੰ ਆਪਣੀ ਖਸਤਾਹਾਲ ਅਰਥਵਿਵਸਥਾ 'ਚ ਜਾਨ ਫੂਕਣ ਲਈ ਹੁਣ 'ਬੈਲੀ ਡਾਂਸ' ਦਾ ਸਹਾਰਾ ਲੈਣਾ ਪੈ ਰਿਹਾ ਹੈ। ਹਾਲ ਹੀ 'ਚ ਉਸ ਨੇ 4 ਤੋਂ 8 ਸਤੰਬਰ ਤਕ ਇਕ ਨਿਵੇਸ਼ ਸਮਾਰੋਹ ਦਾ ਆਯੋਜਨ ਕੀਤਾ, ਜਿਸ 'ਚ ਗਲੋਬਲ ਨਿਵੇਸ਼ਕਾਂ ਨੂੰ ਲੁਭਾਉਣ ਲਈ ਬੈਲੀ ਡਾਂਸ ਕਰਾਏ ਗਏ। ਪਾਕਿਸਤਾਨ 'ਚ ਬੈਲੀ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਮਹਿਲਾਵਾਂ ਨਿਵੇਸ਼ ਸਮਾਰੋਹ 'ਚ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।


ਪਾਕਿ ਦੇ ਕੁਝ ਸਥਾਨਕ ਮੀਡੀਆ ਵੈੱਬਸਾਈਟ ਤੇ ਟਵਿੱਟਰ 'ਤੇ ਲੋਕਾਂ ਨੇ ਇਮਰਾਨ ਸਰਕਾਰ ਦੀ ਚੰਗੀ ਖਿਚਾਈ ਕਰਦੇ ਹੋਏ ਇਸ ਨੂੰ ਇਮਰਾਨ ਦਾ 'ਨਵਾਂ ਪਾਕਿਸਤਾਨ' ਕਰਾਰ ਦਿੱਤਾ।


ਇਕ ਯੂਜ਼ਰ ਨੇ ਟਵੀਟ ਕੀਤਾ, 'ਪਾਕਿਸਤਾਨ ਆਪਣੀ ਖਸਤਾਹਾਲ ਅਰਥਵਿਵਸਥਾ ਨੂੰ ਬੈਲੀ ਡਾਂਸ ਨਾਲ ਮਜਬੂਤ ਕਰਨਾ ਚਾਹੁੰਦਾ ਹੈ। ਇਸ ਮਗਰੋਂ ਕੀ ਹੋਵੇਗਾ...?' ਇਕ ਹੋਰ ਯੂਜ਼ਰ ਨੇ ਇਮਰਾਨ ਸਰਕਾਰ ਦੀ ਖਿਚਾਈ ਕਰਦੇ ਹੋਏ ਟਵੀਟ ਕੀਤਾ ਕਿ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ ਲਈ ਸ਼ਾਨਦਾਰ ਪ੍ਰੋਗਰਾਮ! ਜੇਕਰ ਅਰਥਵਿਵਥਾ ਇਸ ਤੋਂ ਵੀ ਖਸਤਾਹਾਲ ਹੋਈ ਤਾਂ ਕੀ ਨਿਰਵਸਤਰ ਡਾਂਸ ਕਰਵਾਓਗੇ। ਇਕ ਨੇ ਟਵੀਟ ਕੀਤਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦਰ ਸ਼ਿਖਰਾਂ 'ਤੇ ਹੈ। ਨਿਵੇਸ਼ ਲਈ ਬੈਲੀ ਡਾਂਸ ਨਿੰਦਣਯੋਗ ਹੈ।

 


Related News