ਫਰਾਂਸ ''ਚ ਡਿੱਗਿਆ ਗਲਾਈਡਰ, 2 ਹਲਾਕ

07/17/2019 7:07:28 PM

ਪੈਰਿਸ— ਫਰਾਂਸ ਦੇ ਦੱਖਣ-ਪੂਰਬੀ ਆਲਪਸ ਡੀ ਹਾਰਤੋ ਸੂਬੇ 'ਚ ਇਕ ਗਲਾਈਡਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਲੀ ਫਿਗਾਰੀ ਅਖਬਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਦੋ ਸੀਟਾਂ ਵਾਲੇ ਗਲਾਈਡਰ ਨੇ ਮੰਗਲਵਾਰ ਨੂੰ ਸਿਸਟਰਾਨ-ਵਾਓਮੇਈਲਹ ਏਅਰਫੀਲਡ ਤੋਂ ਉਡਾਣ ਭਰੀ ਸੀ ਤੇ ਵਾਲੇਰਨੇਸ 'ਚ ਜੰਗਲ ਦੇ ਇਲਾਕੇ 'ਚ ਲਗਭਗ 1200 ਫੁੱਟ ਦੀ ਉਚਾਈ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਅਖਬਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਦੇ ਮੁਤਾਬਕ ਹਾਦਸੇ 'ਚ ਬੈਲਜੀਅਮ ਮੂਲ ਦੇ 64 ਸਾਲਾ ਪਾਇਲਟ ਤੇ ਨੀਜਰਲੈਂਡ ਦੇ 67 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ।


Baljit Singh

Content Editor

Related News