ਬੇਲਾਰੂਸ ਦੇ ਰਾਸ਼ਟਰਪਤੀ ਨੇ ਸਰਹੱਦੀ ਸੁਰੱਖਿਆ ''ਤੇ ਮਤੇ ਨੂੰ ਦਿੱਤੀ ਮਨਜ਼ੂਰੀ
Friday, Jan 31, 2025 - 05:06 PM (IST)
ਮਿੰਸਕ (ਏਜੰਸੀ)- ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੇ ਰਾਜ ਦੀ ਸਰਹੱਦੀ ਸੁਰੱਖਿਆ 'ਤੇ ਇੱਕ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਤੇ ਨੂੰ ਮਨਜ਼ੂਰੀ ਦਿੰਦੇ ਹੋਏ ਲੁਕਾਸੈਂਕੋ ਨੇ ਕਿਹਾ ਕਿ ਇਹ ਫੈਸਲਾ ਬੇਲਾਰੂਸ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਰੱਖਿਆ ਲਈ ਇੱਕ ਗੰਭੀਰ ਕਦਮ ਹੈ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸਥਿਤੀ ਤਣਾਅਪੂਰਨ ਹੈ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਇਸ ਕੰਮ ਵਿੱਚ ਸ਼ਾਮਲ ਹੋਣਗੀਆਂ, ਕਿਉਂਕਿ ਸਰਹੱਦੀ ਗਾਰਡਾਂ ਲਈ ਇਕੱਲੇ 3,600 ਕਿਲੋਮੀਟਰ ਲੰਬੀ ਸਰਹੱਦ ਦੀ ਰਾਖੀ ਕਰਨਾ ਸੰਭਵ ਨਹੀਂ ਹੋਵੇਗਾ।
ਬੇਲਾਰੂਸ ਦੀ ਸਟੇਟ ਬਾਰਡਰ ਕਮੇਟੀ ਦੇ ਚੇਅਰਮੈਨ ਕੋਨਸਟੈਂਟਿਨ ਮੋਲੋਸਟੋਵ ਨੇ ਦੱਸਿਆ ਕਿ 2025 ਵਿੱਚ ਸਰਹੱਦੀ ਸੇਵਾ ਦੇ ਤਰਜੀਹੀ ਕੰਮਾਂ ਵਿੱਚ ਸਰਹੱਦੀ ਬਲਾਂ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਆਧੁਨਿਕ ਹਥਿਆਰਾਂ ਅਤੇ ਮਸ਼ੀਨਰੀ ਨਾਲ ਲੈਸ ਕਰਨਾ ਅਤੇ ਸਰਹੱਦੀ ਗਾਰਡਾਂ ਦੀ ਯੁੱਦ ਦੀ ਤਿਆਰੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਦੇ ਨਾਲ ਹੀ ਸਰਹੱਦੀ ਗਾਰਡਾਂ ਨੂੰ ਹਥਿਆਰਬੰਦ ਅਤੇ ਹੋਰ ਉਕਸਾਵਿਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ।