ਹਾਈਟੈੱਕ ਹੋਏ ਚੀਨੀ ਭਿਖਾਰੀ, ਕਟੋਰੀ ''ਚ ਰੱਖਦੇ ਹਨ QR Code

07/13/2019 3:17:49 PM

ਬੀਜਿੰਗ— ਭਿਖਾਰੀਆਂ ਨੂੰ ਦੇਖ ਤੁਸੀਂ ਵੀ ਆਪਣੀਆਂ ਜੇਬਾਂ 'ਚ ਭਾਣ ਲੱਭਣ ਲੱਗਦੇ ਹੋਵੋਗੇ ਪਰ ਤੁਹਾਨੂੰ ਦੱਸ ਦਈਏ ਕਿ ਇਕ ਦੇਸ਼ ਅਜਿਹਾ ਹੈ ਜਿਸ ਨੇ ਆਪਣੇ ਦੇਸ਼ ਦੇ ਭਿਖਾਰੀਆਂ ਨੂੰ ਵੀ ਕੈਸ਼ਲੈੱਸ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲ ਚੀਨ ਨੇ ਕੀਤੀ ਹੈ। ਇਥੋਂ ਦੇ ਭਿਖਾਰੀ ਹੁਣ ਅਲੀਬਾਬਾ ਦੇ ਅਲੀਪੇਅ ਜਾਂ ਟੇਨਸੈਂਟ ਦੇ ਵੀਚੈਟ ਵਾਲੇਟ ਤੋਂ ਪੈਸੇ ਲੈਣ ਲਈ ਕਟੋਰੀ 'ਚ ਕਿਊ.ਆਰ. ਕੋਡ ਲੈ ਕੇ ਘੰਮਦੇ ਹਨ। ਮਤਲਬ ਕਿ ਚੀਨੀ ਭਿਖਾਰੀ ਵੀ ਹੁਣ ਹਾਈਟੈੱਕ ਹੋ ਗਏ ਹਨ।

ਟਵਿਟਰ 'ਤੇ ਇਕ ਯੂਜ਼ਰ ਨੇ ਆਪਣਾ ਅਨੁਭਵ ਸ਼ੇਅਰ ਕਰਦਿਆਂ ਲਿਖਿਆ ਕਿ ਸ਼ੰਘਾਈ 'ਚ ਅਸੀਂ ਘੁੰਮ ਰਹੇ ਸੀ ਤਦੇ ਇਕ ਭਿਖਾਰੀ ਸਾਡੇ ਕੋਲ ਆਇਆ। ਮੈਂ ਕਿਹਾ ਚੀਨ 'ਚ ਹੁਣ ਕੈਸ਼ ਕਿਸੇ ਦੇ ਕੋਲ ਨਹੀਂ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਊ.ਆਰ. ਕੋਡ ਸਕੈਨ ਕਰਕੇ ਵੀਚੈਟ ਪੇਅ 'ਤੇ ਭੁਗਤਾਨ ਕਰ ਸਕਦੇ ਹੋ। ਦੱਸ ਦਈਏ ਕਿ ਦੇਸ਼ 'ਚ ਅਲੀਬਾਬਾ ਗਰੁੱਪ ਦਾ ਅਲੀਪੇਅ ਤੇ ਟੇਨਸੈਂਟ ਦਾ ਵੀਚੈਟ ਵਾਲੇਟ ਲੋਕਪ੍ਰਿਯ ਈ-ਵਾਲੇਟ ਹੈ। ਦੋਵਾਂ ਦੇ ਕਿਊ.ਆਰ. ਕੋਡ ਬੈਚ 'ਤੇ ਪ੍ਰਿੰਟ ਕੀਤੇ ਹੁੰਦੇ ਹਨ। ਇਕ ਹੋਰ ਟਵਿਟਰ ਯੂਜ਼ਰ ਨੇ ਲਿਖਿਆ ਕਿ ਚੀਨ 'ਚ ਮੋਬਾਇਲ ਭੁਗਤਾਨ, ਭਿਖਾਰੀ ਤੱਕ ਨੂੰ ਚਾਹੀਦੈ ਕਿਊ.ਆਰ. ਕੋਡ।

ਚੀਨ 'ਚ ਕਿਊ.ਆਰ. ਕੋਡ ਆਮ ਤੌਰ 'ਤੇ ਨਜ਼ਰ ਆਉਣ ਵਾਲੀਆਂ ਚੀਜ਼ਾਂ ਬਣ ਗਏ ਹਨ। ਇਕ ਰਿਪੋਰਟ ਦੇ ਮੁਤਾਬਕ ਛੋਟੇ ਬਿਜ਼ਨਸ ਤੇ ਸਥਾਨਕ ਸਟਾਰਟ ਅਪ ਇਨ੍ਹਾਂ ਭਿਖਾਰੀਆਂ ਨੂੰ ਹਰੇਕ ਸਕੈਨ ਦੇ ਲਈ ਪੈਸੇ ਦਿੰਦੇ ਹਨ। ਦੱਸ ਦਈਏ ਕਿ ਸਕੈਨ ਦੇ ਰਾਹੀਂ ਬਿਜ਼ਨਸ ਨੂੰ ਈ-ਵਾਲੇਟ ਐਪ ਨਾਲ ਯੂਜ਼ਰ ਡਾਟਾ ਮਿਲ ਜਾਂਦਾ ਹੈ। ਮਾਰਕੀਟਿੰਗ ਦੇ ਲਈ ਇਹ ਡਾਟਾ ਵਰਤਿਆ ਜਾਂਦਾ ਹੈ। ਇਸ ਦੀ ਮਦਦ ਨਾਲ ਭਿਖਾਰੀਆਂ ਦੇ ਕੋਲ ਸਮਾਰਟਫੋਨ ਰੱਖਣ ਦੀ ਸਮਰਥਾ ਆਈ ਹੈ।


Baljit Singh

Content Editor

Related News