ਚੰਦ ''ਤੇ ਜਾਣ ਤੋਂ ਪਹਿਲਾਂ ਇਹ ਸ਼ਖਸ ਲੋਕਾਂ ਨੂੰ ਵੰਡ ਰਿਹੈ ਕਰੋੜਾਂ ਰੁਪਏ

01/08/2020 9:14:24 PM

ਵਾਸ਼ਿੰਗਟਨ - ਹਾਂ, ਇਹ ਗੱਲ ਤੁਹਾਨੂੰ ਬੇਸ਼ੱਕ ਅਜੀਬੋ-ਗਰੀਬ ਜਾਂ ਹੈਰਾਨੀ ਭਰੀ ਲੱਗੇ ਪਰ ਇਕਦਮ ਸੱਚ ਹੈ। ਜਾਪਾਨ ਦਾ ਇਕ ਅਮੀਰ ਸ਼ਖਸ ਅਤੇ ਫੈਸ਼ਨ ਕੰਪਨੀ ਦਾ ਮਾਲਕ ਟਵਿੱਟਰ 'ਤੇ ਉਸ ਨੂੰ ਫਾਲੋਅ ਕਰਨ ਵਾਲਿਆਂ ਨੂੰ 90 ਲੱਖ ਡਾਲਰ ਮਤਲਬ 64 ਕਰੋੜ ਰੁਪਏ ਦੀ ਰਕਮ ਮੁਫਤ 'ਚ ਵੰਡਣ ਜਾ ਰਹੇ ਹਨ। ਉਹ ਆਖ ਰਹੇ ਹਨ ਕਿ ਅਜਿਹਾ ਕਰਕੇ ਉਹ ਲੋਕਾਂ ਦੀ ਖੁਸ਼ੀ ਵਧਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਇਨ੍ਹਾਂ ਦਾ ਨਾਂ ਯੂਸਕੁ ਮੀਜ਼ਾਵਾ ਹੈ।

ਟਵਿੱਟਰ 'ਤੇ ਮੀਜ਼ਾਵਾ ਦੇ 64 ਲੱਖ ਫਾਲੋਅਰਸ ਹਨ ਪਰ ਉਹ ਇਸ 'ਚੋਂ ਕਰੀਬ 1,000 ਲੋਕਾਂ ਨੂੰ ਚੁਣਨਗੇ। ਉਨ੍ਹਾਂ 'ਚ ਹਰੇਕ ਨੂੰ 10 ਲੱਖ ਯੇਨ (ਕਰੀਬ 9 ਹਜ਼ਾਰ ਡਾਲਰ, ਕਰੀਬ 6 ਲੱਖ ਰੁਪਏ) ਰੁਪਏ ਦੀ ਰਕਮ ਦੇਣਗੇ। ਉਨ੍ਹਾਂ ਨੇ 1 ਜਨਵਰੀ ਨੂੰ ਇਕ ਟਵੀਟ ਕੀਤਾ ਸੀ, ਜਿਨ੍ਹਾਂ ਲੋਕਾਂ ਨੇ ਉਸ ਨੂੰ ਰੀ-ਟਵੀਟ ਕੀਤਾ ਉਸ 'ਚੋਂ ਹੀ ਇਕ ਹਜ਼ਾਰ ਲੋਕਾਂ ਨੂੰ ਇਹ ਰਕਮ ਮਿਲੇਗੀ।

PunjabKesari

ਪੈਸੇ ਦੇ ਕੇ ਕੀ ਜਾਣਨਗੇ
ਇਸ ਪੈਸੇ ਦਾ ਇਨ੍ਹਾਂ 'ਚੋਂ ਹਰ ਇਕ ਦੇ ਜ਼ਿੰਦਗੀ 'ਤੇ ਕਿਵੇਂ ਅਤੇ ਕੀ ਅਸਰ ਹੋਵੇਗਾ, ਅਰਬਪਤੀ ਕਾਰੋਬਾਰੀ ਦੀ ਇਹੀ ਜਾਣਨ 'ਚ ਦਿਲਚਸਪੀ ਹੈ। ਇਸ ਦਾ ਪਤਾ ਉਹ ਨਿਯਮਤ ਅੰਤਰਾਲ 'ਤੇ ਸਰਵੇਖਣ ਦੇ ਜ਼ਰੀਏ ਲਗਾਉਣਗੇ। ਆਪਣੇ ਯੂਟਿਊਬ ਚੈਨਲ 'ਤੇ ਵੀਡੀਓ 'ਚ ਮੀਜ਼ਾਵਾ ਨੇ ਇਸ ਨੂੰ ਇਕ ਗੰਭੀਰ 'ਸਮਾਜਿਕ ਪ੍ਰਯੋਗ' ਦੱਸਿਆ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ 'ਚ ਅਕਾਦਮਿਕ ਮਾਹਿਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵੀ ਦਿਲਸਚਪੀ ਹੋਵੇਗੀ।

ਉਹ ਚੰਦ ਦਾ ਚੱਕਰ ਵੀ ਲਗਾਉਣ ਵਾਲੇ ਹਨ
ਮੀਜ਼ਾਵਾ ਉਹੀ ਇਨਸਾਨ ਹਨ ਜੋ ਐਲਨ ਮਸਕ ਦੇ ਸਪੇਸ ਐਕਸ ਜਹਾਜ਼ 'ਚ ਬੈਠ ਕੇ ਚੰਦ ਦਾ ਚੱਕਰ ਲਗਾਉਣ ਵਾਲੇ ਦੁਨੀਆ ਦੇ ਪਹਿਲੀ ਨਿੱਜੀ ਯਾਤਰੀ ਹੋਣਗੇ। ਕਲਾਕ੍ਰਿਤੀਆਂ ਅਤੇ ਸਪੋਰਟਸ ਕਾਰਾਂ 'ਤੇ ਉਹ ਮੋਟਾ ਖਰਚ ਕਰਨ ਲਈ ਜਾਣੇ ਜਾਂਦੇ ਹਨ। ਮੀਜ਼ਾਵਾ ਜਾਪਾਨ ਦੇ ਸਭ ਤੋਂ ਵੱਡੇ ਆਨਲਾਈਨ ਸ਼ਾਪਿੰਗ ਮਾਲ ਜੋਜੋਟਾਓਨ ਦੇ ਫਾਊਂਡਰ ਹਨ।

PunjabKesari

ਯੂਟਿਊਬ 'ਤੇ ਵੀ ਰੱਖਦੇ ਹਨ ਆਪਣੇ ਵਿਚਾਰ
ਮੀਜ਼ਾਵਾ ਲਗਾਤਾਰ ਸੋਸ਼ਲ ਮੀਡੀਆ ਸਾਈਟਾਂ 'ਤੇ ਤਮਾਮ ਵਿਸ਼ਿਆਂ 'ਤੇ ਆਪਣੀ ਰਾਏ ਰੱਖਦੇ ਹਨ। ਯੂਟਿਊਬ ਦੇ ਜ਼ਰੀਏ ਵੀ ਉਹੀ ਕੰਮ ਕਰਦੇ ਹਨ। ਮੀਜ਼ਾਵਾ ਆਪਣੇ ਇਸ ਪ੍ਰਯੋਗ ਨੂੰ ਬੇਸਿਕ ਇਨਕਮ ਦੇ ਆਈਡੀਆ ਨਾਲ ਜੋੜ ਕੇ ਦੇਖ ਰਹੇ ਹਨ।

ਉਦੋਂ ਆਏ ਸਨ ਸੁਰਖੀਆਂ 'ਚ
ਇਸ ਤੋਂ ਪਹਿਲਾਂ ਵੀ 43 ਸਾਲਾ ਮੀਜ਼ਾਵਾ ਉਦੋਂ ਸੁਰਖੀਆਂ 'ਚ ਆਏ ਸਨ ਜਦ ਉਨ੍ਹਾਂ ਨੇ ਪ੍ਰੇਮਿਕਾ ਤੋਂ ਵੱਖ ਹੋਣ ਤੋਂ ਬਾਅਦ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਦਾ ਖੁਲ੍ਹ ਕੇ ਇਜ਼ਹਾਰ ਕੀਤਾ ਸੀ। ਉਦੋਂ ਉਨ੍ਹਾਂ ਨੂੰ ਟਵਿੱਟਰ 'ਤੇ ਲੱਖਾਂ ਫਾਲੋਅਰਸ ਮਿਲੇ ਸਨ। ਯੂਟਿਊਬ ਉਨ੍ਹਾਂ ਦਾ ਸਭ ਤੋਂ ਨਵਾਂ ਪਲੇਟਫਾਰਮ ਹੈ, ਜਿਥੇ ਉਹ ਆਪਣੇ ਪ੍ਰਾਈਵੇਟ ਜੈੱਟ ਤੋਂ ਦੂਰ ਕਰਨ ਤੋਂ ਲੈ ਕੇ, ਨਾਈ ਤੋਂ ਵਾਲ ਰੰਗਵਾਉਣ ਤੱਕ ਦੀ ਵੀਡੀਓ ਪਾਉਂਦੇ ਹਨ। ਪਹਿਲਾਂ ਰਾਕ-ਸਟਾਰ ਬਣਾਉਣ ਦੀ ਉਮੀਦ ਰੱਖਣ ਵਾਲੇ ਮੀਜ਼ਾਵਾ ਦੀ ਨਿੱਜੀ ਜਾਇਦਾਦ ਕਰੀਬ 2 ਅਰਬ ਡਾਲਰ ਹੈ ਅਤੇ ਉਹ ਜਾਪਾਨ ਦੇ 22ਵੇਂ ਸਭ ਤੋਂ ਅਮੀਰ ਵਿਅਕਤੀ ਹਨ।

PunjabKesari


Khushdeep Jassi

Content Editor

Related News