ਖੂਬਸੂਰਤੀ ਬਣੀ ਮੁਸੀਬਤ, ਮਹਿਲਾ ਪੁਲਸ ਮੁਲਾਜ਼ਮ ਨੂੰ ਮਿਲਿਆ ਨੋਟਿਸ

12/09/2018 7:23:37 PM

ਬਰਲਿਨ (ਇੰਟ.)— ਜਰਮਨੀ ਦੀ ਇਕ ਮਹਿਲਾ ਪੁਲਸ ਮੁਲਾਜ਼ਮ ਦੀ ਖੂਬਸੂਰਤੀ ਨੇ ਉਸ ਦੀ ਨੌਕਰੀ ਲਈ ਖਤਰਾ ਪੈਦਾ ਕਰ ਦਿੱਤਾ ਹੈ। ਦਰਅਸਲ, ਲੋਕ ਸੋਸ਼ਲ ਮੀਡੀਆ 'ਤੇ ਉਸ ਦੀ ਫੋਟੋ ਦੇਖਣ ਤੋਂ ਬਾਅਦ ਜਾਣ-ਬੁੱਝ ਕੇ ਛੋਟੇ-ਮੋਟੇ ਕਾਨੂੰਨ ਤੋੜ ਰਹੇ ਹਨ ਤਾਂ ਜੋ ਇਹ ਖੂਬਸੂਰਤ ਮਹਿਲਾ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇ।

PunjabKesari

ਜਰਮਨੀ ਦੀ ਪੁਲਸ ਮੁਲਾਜ਼ਮ ਕੋਲੇਸਜਰ ਦੀ ਫਿੱਟ ਬਾਡੀ ਅਤੇ ਖੂਬਸੂਰਤੀ ਕਾਰਨ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਸ ਹਨ। ਇੰਸਟਾਗ੍ਰਾਮ 'ਤੇ ਇਸ ਪੁਲਸ ਮੁਲਾਜ਼ਮ ਦੀਆਂ ਫੋਟੋਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ।

PunjabKesari

ਐਂਡ੍ਰੀਅਨ ਰੋਜ਼ ਆਪਣੀ ਫਿੱਟ ਅਤੇ ਵਰਕਆਊਟ ਦੀ ਫੋਟੋ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਰਹੀ ਹੈ। ਲੱਗਭਗ ਦੋ ਸਾਲ ਪਹਿਲਾਂ ਇਹ ਇਸੇ ਕਾਰਨ ਸੁਰਖੀਆਂ 'ਚ ਆਈ ਸੀ। ਪੁਲਸ ਵਿਭਾਗ ਨੇ ਹੁਣ ਇਸ ਮੁਲਾਜ਼ਮ ਨੂੰ ਨੋਟਿਸ ਦੇ ਕੇ ਕਿਹਾ ਹੈ ਕਿ ਜਾਂ ਤਾਂ ਉਹ ਬਤੌਰ ਪੁਲਸ ਮੁਲਾਜ਼ਮ ਨੌਕਰੀ ਕਰੇ ਜਾਂ ਮਾਡਲ ਵਾਂਗ ਸੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕਰੇ।

PunjabKesari

ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਵਿਭਾਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari


Baljit Singh

Content Editor

Related News