ਕਰੋਨਾ ਵਾਇਰਸ ਕਾਰਨ ਵਿਅਕਤੀ ਨਹੀਂ ਮਨਾ ਸਕਿਆ Bday ਤਾਂ ਖੁਦ ''ਤੇ ਛਿੜਕ ਲਿਆ ਪੈਟਰੋਲ

02/12/2020 6:54:17 PM

ਬੀਜਿੰਗ (ਏ.ਐਫ.ਪੀ.)- ਦੱਖਣ-ਪੱਛਮੀ ਚੀਨ 'ਚ ਇਕ ਵਿਅਕਤੀ ਨੇ ਖੁਦ 'ਤੇ ਪੈਟਰੋਲ ਛਿੜਕ ਲਿਆ ਅਤੇ ਆਪਣੇ ਸਰੀਰ 'ਤੇ ਪਟਾਕੇ ਬੰਨ੍ਹ ਲਏ। ਇਹ ਸਿਰਫ ਇਸ ਲਈ ਕਿਉਂਕਿ ਸਥਾਨਕ ਅਧਿਕਾਰੀਆਂ ਨੇ ਵਿਅਕਤੀ ਨੂੰ ਜਨਮ ਦਿਨ ਮਨਾਉਣ ਤੋਂ ਰੋਕ ਦਿੱਤਾ ਸੀ। ਅਧਿਕਾਰੀਆਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਅਹਿਤੀਆਤ ਵਰਤਦੇ ਹੋਏ ਉਸ ਨੂੰ ਜਨਮ ਦਿਨ ਸਥਾਨ 'ਤੇ ਜਾਣ ਤੋਂ ਵੀ ਰੋਕਿਆ ਸੀ। ਨਿਊਜ਼ ਏਜੰਸੀ ਸ਼ਿਨਹੁਆ ਨੇ ਬੁੱਧਵਾਰ ਨੂੰ ਦੱਸਿਆ ਕਿ ਚੁਂਗਚੀਂਗ ਵਾਸੀ 59 ਸਾਲਾ ਵੈਂਗ ਨੇ ਪਿਛਲੇ ਮਹੀਨੇ ਦੇ ਅਖੀਰ ਵਿਚ 10 ਟੇਬਲ ਦੇ ਨਾਲ ਪਾਰਟਾ ਹਾਲ ਬੁੱਕ ਕੀਤਾ ਸੀ ਪਰ ਪੂਰੇ ਚੀਨ ਵਿਚ ਅਧਿਕਾਰੀਆਂ ਵਲੋਂ ਜਨਤਕ ਪ੍ਰੋਗਰਾਮਾਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ, ਜਿਸ ਨਾਲ ਕਰੋਨਾ ਵਾਇਰਸ ਨਾ ਫੈਲ ਸਕੇ। ਇਸ ਲਈ ਉਨ੍ਹਾਂ ਨੇ ਵਿਅਕਤੀ ਨੂੰ ਪਾਰਟੀ ਨੂੰ ਰੱਦ ਕਰਨ ਲਈ ਕਿਹਾ ਸੀ।

ਬੀਜਿੰਗ ਦੇ ਨਗਰ ਪਾਲਿਕਾ ਅਧਿਕਾਰੀਆਂ ਨੇ ਪਿਛਲੇ ਹਫਤੇ ਇਹ ਐਲਾਨ ਦਿੱਤਾ ਸੀ ਕਿ ਰੈਸਟੋਰੈਂਟਾਂ 'ਚ ਪਾਰਟੀਆਂ ਅਤੇ ਇਕੱਠ ਵਿਚ ਰਾਤ ਦਾ ਖਾਣਾ ਖਾਣ 'ਤੇ ਰੋਕ ਲਗਾਈ ਗਈ ਹੈ, ਜਦੋਂ ਕਿ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਚੀਨੀ ਰਾਜਧਾਨੀ ਵਿਚ ਅਸਥਾਈ ਤੌਰ 'ਤੇ ਬੈਨ ਕਰ ਦਿੱਤਾ ਜਾਵੇਗਾ। ਸ਼ਿਨਹੁਆ ਨੇ ਦੱਸਿਆ ਕਿ ਪਾਰਟੀ ਰੱਦ ਹੋਣ ਤੋਂ ਬਾਅਦ, ਪਟਾਕਿਆਂ ਨਾਲ ਲੈੱਸ ਵਿਅਕਤੀ ਗ੍ਰਾਮ ਪੰਚਾਇਤ ਦੇ ਦਫਤਰ ਵਿਚ ਪਹੁੰਚ ਗਿਆ, ਜਿਥੇ ਉਸ ਨੇ ਪਟਾਕਿਆਂ ਨੂੰ ਆਪਣੇ ਸਰੀਰ 'ਤੇ ਬੰਨ੍ਹ ਲਿਆ।

ਉਸ ਨੇ ਆਪਣੇ ਸਰੀਰ 'ਤੇ ਪੈਟਰੋਲ ਵੀ ਛਿੜਕਿਆ ਅਤੇ ਜਨਮ ਦਿਨ ਦੀ ਪਾਰਟੀ ਨੂੰ ਇਜਾਜ਼ਤ ਦੇਣ ਲਈ ਗ੍ਰਾਮ ਪੰਚਾਇਤ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਵਿਚ ਇਕ ਲਾਈਟਰ ਕੱਢ ਕੇ ਦਿਖਾਉਣ ਲੱਗਾ। ਉਥੇ ਹੀ ਨਿਊਜ਼ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਸਥਾਨਕ ਵਕੀਲਾਂ ਵਲੋਂ ਮੰਗਲਵਾਰ ਨੂੰ ਵਾਂਗ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਅਤੇ ਗਲਤ ਵਤੀਰੇ ਦਾ ਦੋਸ਼ ਲਗਾਇਆ।
ਦੱਸ ਦਈਏ ਕਿ ਕਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਾਰਨ ਪੂਰੇ ਚੀਨ ਵਿਚ ਲੱਖਾਂ ਲੋਕ ਆਪਣੇ ਜੀਵਨ ਵਿਚ ਪਾਬੰਦੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। 44,600 ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ ਅਤੇ 1100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।


Sunny Mehra

Content Editor

Related News