ਮੈਦਾਨ ''ਤੇ ਵਾਪਰਿਆ ਭਿਆਨਕ ਹਾਦਸਾ, ਬਾਹਰ ਨਿਕਲੀ ਖਿਡਾਰੀ ਦੀ ਅੱਖ (ਦੇਖੋ ਤਸਵੀਰਾਂ)

03/04/2017 1:57:41 PM

ਆਕਲੈਂਡ— ਖੇਡ ਦੇ ਇਤਿਹਾਸ ਵਿਚ ਸ਼ਾਇਦ ਇਹ ਸਭ ਤੋਂ ਹੈਰਾਨੀਜਨਕ ਘਟਨਾ ਰਹੀ ਹੋਵੇਗੀ। ਨਿਊਜ਼ੀਲੈਂਡ ਦੇ ਆਕਲੈਂਡ ਵਿਚ ਚੱਲ ਰਹੇ ਬਾਸਕਟਬਾਲ ਦੇ ਮੈਚ ਦੌਰਾਨ ਕੁਝ ਅਜਿਹਾ ਵਾਪਰਿਆ ਕਿ ਸਾਰੇ ਖਿਡਾਰੀ ਦਰਦ ਨਾਲ ਤੜਫ ਉੱਠੇ। ਅਸਲ ਵਿਚ ਮੈਦਾਨ ''ਤੇ ਹੀ ਦੂਜੇ ਖਿਡਾਰੀ ਦੀ ਉਂਗਲ ਲੱਗਣ ਕਰਕੇ ਬਾਸਕਟਬਾਲ ਖਿਡਾਰੀ ਅਕਿਲ ਮਿਚੇਲ ਦੀ ਅੱਖ ਬਾਹਰ ਨਿਕਲ ਗਈ ਅਤੇ ਉਹ ਦਰਦ ਨਾਲ ਤੜਫਦਾ ਹੋਇਆ ਹੇਠਾਂ ਡਿੱਗ ਗਿਆ। ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਮਿਚੇਲ ਆਸਟ੍ਰੇਲੀਅਨ ਨੈਸ਼ਨਲ ਬਾਸਕਟਬਾਲ ਲੀਗ ਵਿਚ ਨਿਊਜ਼ੀਲੈਂਡ ਬ੍ਰੋਕਰਜ਼ ਟੀਮ ਵੱਲੋਂ ਖੇਡ ਰਹੇ ਸਨ। ਅੱਖ ਦੇ ਬਾਹਰ ਨਿਕਲਣ ਤੋਂ ਬਾਅਦ ਮਿਚੇਲ ਨੇ ਆਪਣੇ ਹੱਥ ਨਾਲ ਅੱਖ ਨੂੰ ਢਕਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਮਿਚੇਲ ਹੁਣ ਠੀਕ ਹੈ ਅਤੇ ਉਸ ਦੀ ਅੱਖ ਵੀ ਠੀਕ ਦੱਸੀ ਜਾ ਰਹੀ ਹੈ। 
ਹਾਦਸੇ ਬਾਰੇ ਦੱਸਦੇ ਹੋਏ ਮਿਚੇਲ ਨੇ ਕਿਹਾ ਕਿ ਜਦੋਂ ਉਸ ਨੇ ਆਪਣਾ ਹੱਥ ਅੱਖ ''ਤੇ ਰੱਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਅੱਖ ਲਟਕ ਰਹੀ ਹੈ। ਹਾਲਾਂਕਿ ਉਸ ਨੂੰ ਆਪਣੀ ਉਸ ਅੱਖ ਤੋਂ ਦਿਖਾਈ ਦੇ ਰਿਹਾ ਸੀ। ਉਸ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਹੁਣ ਉਸ ਦੀ ਅੱਖ ਦੀ ਰੌਸ਼ਨੀ ਚਲੀ ਜਾਵੇਗੀ ਅਤੇ ਉਸ ਦਾ ਕੈਰੀਅਰ ਇੱਥੇ ਹੀ ਖਤਮ ਹੋ ਜਾਵੇਗਾ। ਮਿਚੇਲ ਨੇ ਕਿਹਾ ਕਿ ਇਲਾਜ ਤੋਂ ਬਾਅਦ ਉਸ ਦੀ ਅੱਖ ਸਹੀ ਜਗ੍ਹਾ ''ਤੇ ਹੈ ਅਤੇ ਉਹ ਦੇਖ ਸਕਦਾ ਹੈ ਅਤੇ ਪਲਕਾਂ ਝਪਕਾਅ ਸਕਦਾ ਹੈ। ਹਸਪਤਾਲ ਤੋਂ ਪਰਤਣ ਤੋਂ ਬਾਅਦ ਮਿਚੇਲ ਨੇ ਟਵੀਟ ਕਰਕੇ ਆਪਣੇ ਫੈਨਜ਼ ਨੂੰ ਆਪਣੇ ਠੀਕ ਹੋਣ ਦੀ ਜਾਣਕਾਰੀ ਦਿੱਤੀ।

Kulvinder Mahi

News Editor

Related News